ਘਾਬਦਾਂ ਮੈਰੀਟੋਰੀਅਸ ਸਕੂਲ ਵਿੱਚ ਬੱਚਿਆਂ ਨੂੰ ਘਟੀਆ/ਜ਼ਹਿਰੀਲਾ ਖਾਣਾ ਸਪਲਾਈ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ

0
84
ਬੱਚਿਆਂ ਦੀ ਮੌਤ ਨਾਲ ਖਿਲਵਾੜ ਕਰਨ ਵਾਲੀ ਠੇਕੇਦਾਰੀ ਪ੍ਰਥਾ ਬੰਦ ਕੀਤੀ ਜਾਵੇ : ਇਨਕਲਾਬੀ ਕੇਂਦਰ
ਬਰਨਾਲਾ,
ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂਆਂ ਨਰਾਇਣ ਦੱਤ ਅਤੇ ਕੰਵਲਜੀਤ ਖੰਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਰੀਟੋਰੀਅਸ ਸਕੂਲ ਘਾਬਦਾਂ ਵਿੱਚ ਬੱਚਿਆਂ ਦੇ ਖਾਣੇ ਸਬੰਧੀ ਕੀਤੇ ਜਾ ਰਹੇ ਖਿਲਵਾੜ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ। 60 ਤੋਂ ਵੱਧ ਬੱਚੇ ਠੇਕੇਦਾਰ ਵੱਲੋਂ ਸਪਲਾਈ ਕੀਤੇ ਜਾਂਦੇ ਕੀੜਿਆਂ ਵਾਲੇ ਘਟੀਆ ਖਾਣੇ ਨਾਲ ਬਿਮਾਰ ਪੈ ਗਏ ਹਨ। ਇਹ ਕਹਾਣੀ ਇਕੱਲੇ ਮੈਰੀਟੋਰੀਅਸ ਸਕੂਲ ਘਾਬਦਾਂ ਦੀ ਨਹੀਂ ਹੈ। ਸਰਕਾਰਾਂ ਵੱਲੋਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਕਰਨ ਦੀ ਨੀਤੀ ਇਸ ਲਈ ਸਭ ਤੋਂ ਵੱਧ ਅਤੇ ਮੁੱਖ ਜ਼ਿੰਮੇਵਾਰ ਹੈ। ਠੇਕੇਦਾਰੀ ਪ੍ਰਬੰਧ ਦਾ ਮਕਸਦ ਮਿਆਰ ਦੀ ਥਾਂ ਮੁਨਾਫ਼ੇ ਦੀ ਅੰਨ੍ਹੀ ਦੌੜ ਨਾਲ ਜੁੜਿਆ ਹੁੰਦਾ ਹੈ। ਪੰਜਾਬ ਦਾ ਸਿੱਖਿਆ ਮੰਤਰੀ ਠੇਕੇਦਾਰੀ ਪ੍ਰਬੰਧ ਦੀ ਨਈ ਖ਼ਤਮ ਕਰਨ ਦੀ ਥਾਂ ਬੈਕ ਫੀਡ ਦੀਆਂ ਬੇਥਵੀਆਂ ਮਾਰ ਰਿਹਾ ਹੈ।
ਇਨਕਲਾਬੀ ਕੇਂਦਰ ਪੰਜਾਬ ਮੰਗ ਕਰਦਾ ਹੈ ਕਿ ਘਟੀਆ ਖਾਣਾ ਸਪਲਾਈ ਕਰਨ ਵਾਲੀ ਠੇਕੇਦਾਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਉਪਰੰਤ ਫਾਸਟ ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾਕੇ ਜਲਦ ਸਜ਼ਾ ਦਿੱਤੀ ਜਾਵੇ। ਸਕੂਲਾਂ ਵਿੱਚ ਬੱਚਿਆਂ ਦਾ ਖਾਣਾ ਤਿਆਰ ਕਰਨ ਦੀ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕੀਤਾ ਜਾਵੇ।
ਸੂਬਾ ਆਗੂਆਂ ਨਰਾਇਣ ਦੱਤ ਅਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਇਮਾਨਦਾਰੀ ਦਾ ਢੰਡੋਰਾ ਪਿੱਟਣ ਵਾਲੀ ਆਮ ਆਦਮੀ ਪਾਰਟੀ ਜੇਕਰ ਵਾਕਿਆ ਹੀ ਗੰਭੀਰ ਹੈ ਤਾਂ ਸਰਕਾਰੀ ਸਕੂਲਾਂ ਵਿੱਚ ਖਾਣਾ ਬਨਾਉਣ ਲਈ ਠੇਕੇਦਾਰੀ ਪ੍ਰਥਾ ਦੀ ਥਾਂ ਸਰਕਾਰੀ ਤੌਰ ‘ਤੇ ਲੋੜੀਂਦਾ ਸਟਾਫ ਭਰਤੀ ਕਰਕੇ ਚੰਗਾ ਮਿਆਰੀ ਖਾਣਾ ਦੇਣ ਦੀ ਵਿਵਸਥਾ ਕੀਤੀ ਜਾਵੇ। ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜ਼ਰਤਾਂ ਦਿੱਤੀਆਂ ਜਾਣ।

LEAVE A REPLY

Please enter your comment!
Please enter your name here