ਚਰਨਜੀਤ ਸਿੰਘ ਚੰਨੀ ਕਿਸਾਨਾਂ ਮਜਦੂਰਾਂ ਦੇ ਕਰਜਾ ਮਾਫ ਕਰਨ ਦੇ ਡਰਾਮੇ ਕਰਨ ਦੀ ਥਾਂ ਅਸਲੀਅਤ ਵਿੱਚ ਕੰਮ ਕਰਨ -ਬਰਸਟ

0
298

ਪਟਿਆਲਾ (ਸਾਂਝੀ ਸੋਚ ਬਿਊਰੋ) -ਇਥੇ ਢਿੱਲੋਂ ਹੋਟਲ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ 19 ਜਨਵਰੀ 2017 ਨੂੰ ਲਿਖਤੀ ਤੌਰ ’ਤੇ ਕਿਸਾਨਾਂ ਮਜਦੂਰਾਂ ਦਾ ਕਰਜਾ ਮਾਫ ਕਰਨ ਦਾ ਵਾਅਦਾ ਕੀਤਾ ਸੀ। ਜਿਸ ਵਿਚ ਸਰਕਾਰੀ ਬੈਂਕਾਂ ਦਾ ਕਰਜਾ, ਸਹਿਕਾਰੀ ਸੁਸਾਇਟੀਆਂ ਦਾ ਕਰਜਾ, ਪ੍ਰਾਈਵੇਟ ਬੈਂਕਾਂ ਅਤੇ ਆੜਤੀਆਂ ਦਾ ਕਰਜਾ ਕਾਂਗਰਸ ਪਾਰਟੀ ਨੇ ਸੂਬੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਮੁਆਫ ਕਰਨਾ ਸੀ। ਜੋ ਕਿ ਸਾਰਾ ਮਿਲਾ ਕੇ ਤਕਰੀਬਨ ਡੇਢ ਲੱਖ ਕਰੋੜ ਹੈ। ਇਸ ਸਬੰਧੀ ਪੰਜਾਬ ਦੇ ਕਿਸਾਨਾਂ ਮਜਦੂਰਾਂ ਤੋਂ ਫਾਰਮ ਵੀ ਭਰਵਾਏ ਗਏ। ਅੱਜ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਿੱਚ ਦੋ ਮਹੀਨੇ ਰਹਿੰਦੇ ਹਨ ਪ੍ਰੰਤੂ ਕਾਂਗਰਸ ਸਰਕਾਰ ਨੇ ਕਿਸਾਨਾਂ ਮਜਦੂਰਾਂ ਦੇ ਕਰਜੇ ਮੁਆਫ ਨਹੀਂ ਕੀਤੇ। ਪੌਣੇ ਪੰਜ ਸਾਲ ਬਾਅਦ ਮੁੱਖ ਮੰਤਰੀ ਹੁਣ ਕਿਸਾਨਾਂ ਮਜਦੂਰਾਂ ਨੂੰ ਸੰਪੂਰਨ ਕਰਜਾ ਮੁਆਫੀ ਦਾ ਲੌਲੀ ਪੌਪ ਦੇ ਰਿਹਾ ਹੈ। ਹੈਰਾਨੀ ਦੀ ਗੱਲ ਹੈ ਸਰਕਾਰ ਕੋਲ ਮੁਲਾਜਮਾਂ ਨੂੰ ਤਨਖਾਹ ਤੇ ਡੀ ਏ ਦੇਣ ਜੋਗੇ ਪੈਸੇ ਨਹੀਂ ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ ਰਹੀਆਂ ਹਨ ਡੀ ਏ ਪੀ ਖਾਦ ਬਿਜਾਈ ਲਈ ਮਿਲ ਨਹੀਂ ਰਹੀ ਪੰਜਾਬ ਸਰਕਾਰ ਵਿੱਤੀ ਤੌਰ ’ਤੇ ਦਿਵਾਲੀਆ ਹੋਈ ਪਈ ਹੈ। ਫਿਰ ਕਿਸ ਖਾਤੇ ਵਿੱਚੋਂ ਕਿਸਾਨਾਂ-ਮਜਦੂਰਾਂ ਦਾ ਕਰਜਾ ਮਾਫ ਹੋਵੇਗਾ ਅਤੇ ਕਿਸ ਤਰੀਕ ਤੱਕ ਹੋਵੇਗਾ ਚੰਨੀ ਸਮਾਂ ਨਿਸਚਿਤ ਕਰਨ ਨਹੀਂ ਡਰਾਮੇਬਾਜੀ ਬੰਦ ਕਰਨ। ਇਸ ਮੌਕੇ ਮੇਗਚੰਦ ਸੇਰਮਾਜਰਾ ਜਿਲਾ ਪ੍ਰਧਾਨ , ਅਮਰੀਕ ਸਿੰਘ ਬੰਗੜ, ਅੰਗਰੇਜ ਰਾਮਗੜ ਅਤੇ ਹੋਰ ਪਤਵੰਤੇ ਸੱਜਣ ਹਾਜਰ ਰਹੇ।

LEAVE A REPLY

Please enter your comment!
Please enter your name here