ਚਾਈਨਿਜ ਚੀਪਾਅ ਕਲਚਰਲ ਫੈਸਟੀਵਲ ਵਸ਼ਿਗਟਨ ਡੀ ਸੀ ਵਿਖੇ ਮਨਾਇਆ

0
197

ਚਾਈਨਿਜ ਪੁਸ਼ਾਕਾਂ ਦੀ ਉਤਪੱਤੀ ਤੇ ੲੁਸ ਦੇ ਵਿਸਥਾਰ ਨੂੰ ਵੱਖ ਵੱਖ ਨਾਚ ਰਾਹੀਂ ਦਰਸਾਇਆ ।
ਵਸ਼ਿਗਟਨ ਡੀ ਸੀ-( ਗਿੱਲ ) ਚੀਨੀ ਅਮਰੀਕੀ ਅਜਾਇਬ ਘਰ ਕਿਪਾਓ ਚੀਨੀ ਸੱਭਿਆਚਾਰ ਦਾ ਇੱਕ ਚਮਕਦਾ ਮੋਤੀ ਹੈ। ਜਿਸ ਨੂੰ ਵੱਖ ਵੱਖ ਨਾਚ ਆਈਟਮਾ ਰਾਹੀਂ ਦਰਸਾਇਆ ਗਿਆ । ਹਰ ਆਈਟਮ ਰਾਹੀਂ ਚੀਨ ਦੀਆਂ ਪੁਸ਼ਾਕਾਂ ਚੀਨੀ ਅਮਰੀਕੀ ਅਜਾਇਬ ਘਰ ਕਿਪਾਓ ਚੀਨੀ ਸੱਭਿਆਚਾਰ ਦਾ ਇੱਕ ਚਮਕਦਾ ਮੋਤੀ ਹੈ ਦੀ ਉਤਪੱਤੀ ਤੇ ਉਹਨਾਂ ਦੇ ਪਹਿਨਣ ਦੀ ਵਿਧੀ ਵਿਧਾਨ ਤੇ ਸਮਾਗਮਾਂ ਦਾ ਪ੍ਰਗਟਾਵਾ ਨਾਚ ਰਾਹੀਂ ਕੀਤਾ।ਜਿੱਥੇ ਉਹਨਾਂ ਦੱਸਿਆ ਕਿ 1930 ਵਿੱਚ ਪੁਸ਼ਾਕਾਂ ਬਾਰੇ ਚੀਨੀਆਂ ਨੂੰ ਸੋਝੀ ਆਈ ਸੀ।ਉਸ ਸਮੇਂ ਤੋ ਟੇਲਰਿੰਗ ਵੀ ਹੋਂਦ ਵਿਚ ਆਈ ਸੀ। ਜਿਸ ਸਦਕਾ ਪੁਸ਼ਾਕਾਂ ਦੀ ਡਿਜਾਇਨਿੰਗ ਆਦਿ ਦਾ ਬੋਲਬਾਲਾ ਸ਼ੁਰੂ ਹੋਇਆ,ਜੋ ਅੱਜ ਚੀਨੀ ਇਸ ਦਾ ਲੁਤਫ ਲੈ ਰਹੇ ਹਨ।

ਜਿਕਰਯੋਗ ਹੈ ਅੱਜ ਚੀਨੀ ਪੂਰੇ ਸੰਸਾਰ ਵਿਚ ਪੁਸ਼ਾਕਾਂ ਦੇ ਖੇਤਰ ਵਿੱਚ ਛਾਏ ਹੋਏ ਹਨ।ਨਾਚ ਦੀਆਂ ਆਈਟਮਾਂ ਵਿੱਚ ਵੀ ਵੱਖ ਵੱਖ ਪੁਸ਼ਾਕਾਂ ਦਾ ਅਥਾਹ ਪ੍ਰਗਟਾਵਾ ਹਾਜ਼ਰੀਨ ਦੇ ਦਿਲ ਟੁੰਬ ਗਿਆ । ਸਿੱਖਸ ਆਫ ਯੂ ਐਸ ਏ ਅਤੇ ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਇਸ ਸਮਾਗਮ ਦੇ ਸਹਿਯੋਗੀ ਰਹੇ। ਡਾਕਟਰ ਸੁਰਿੰਦਰ ਗਿੱਲ ਤੇ ਵੈਗ ਮੀਅ ਕੋਸਲਰ ਚੀਨ ਦੀ ਅੰਬੈਸੀ ਬਤੋਰ ਗੈਸਟ ਆਫ ਆਨਰ ਵਜੋਂ ਸਮਾਗਮ ਵਿੱਚ ਸ਼ਾਮਲ ਹੋਏ,ਜਿੰਨਾ ਨਾਲ ਰਿਪਬਲਿਕ ਆਫ ਚੈਡ ਦੀ ਅੰਬੈਸਡਰ ਗਾਟਾ ਨਗੋਲੁਯ ਕਿਟਕੋਕੋ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ।
ਇਸ ਸਮਾਗਮ ਦੇ ਐਗਜੈਕਟਿਵ ਡਾਇਰੈਕਟਰ ਕਰੀਨਾ ਹੂ ਚੇਅਰ-ਪਰਸਨ ਅੰਤਰ ਰਾਸ਼ਟਰੀ ਫੋਰਮ ਤੇ ਗੀਅ ਡਿਜੋਕਨ ਚੇਅਰਮੈਨ ਅਫਰੀਕਨ ਕਮਿਸ਼ਨ ਸਨ। ਕਰਸਟੀਨਾ ਪੋਅ ਡਾਇਰੈਕਟਰ ਗਵਰਨਰ ਕਮਿਸ਼ਨ ਬਤੋਰ ਗਵਰਨਰ ਰਿਪਰੈਜੰਟ ਵਜੋਂ ਸ਼ਾਮਲ ਹੋਈ।
ਸਮੁੱਚਾ ਸਮਾਗਮ ਬਹੁਤ ਹੀ ਪ੍ਰਭਾਵੀ ਤੇ ਦਿਲਕਸ਼ ਰਿਹਾ।

LEAVE A REPLY

Please enter your comment!
Please enter your name here