ਚਾਈਨੀ ਮਿਊਜ਼ੀਅਮ ਦੀ ਸ਼ੁਰੂਆਤ ਸਮੇ ਸਿੱਖ ਬਣੇ ਸਪੈਸ਼ਲ ਮਹਿਮਾਨ

0
200

ਏਸ਼ੀਆਈ ਨਫ਼ਰਤ ਨੂੰ ਰੋਕਣ ਦਾ ਪੈਗ਼ਾਮ ਦਿੱਤਾ ਤੇ ਏਸੀਅਨ ਕਲਚਰ ਨੂੰ ਫੈਲਾਉਣ ਦਾ ਪ੍ਰਣ ਲਿਆ ।
ਵਸ਼ਿਗਟਨ ਡੀ ਸੀ-( ਗਿੱਲ ) ਚਾਈਨੀ ਕਲਚਰ ਨੂੰ ਪ੍ਰਮੋਟ ਕਰਨ ਤੇ ਏਸ਼ੀਅਨ ਭਾਈਚਾਰੇ ਨੂੰ ਜੋੜਨ ਦੇ ਮਨਸੂਬੇ ਨਾਲ ਚਾਈਨੀ ਕਲਚਰਲ ਕੇਂਦਰ ਦਾ ਅਗਾਜ਼ ਕੀਤਾ। ਇਹ ਕੇਂਦਰ ਸੋਲਾਂ ਸਟ੍ਰੀਟ ਤੇ ਖੋਲਿਆ ਗਿਆ। ਜਿਸ ਵਿੱਚ ਮੈਰੀਲੈਡ ਦੇ ਉੱਘੇ ਸਿੱਖਾਂ ਨੂੰ ਗੈਸਟ ਆਫ ਆਨਰ ਬਣਾਇਆ ਗਿਆ। ਤਿੰਨ ਮੰਜਲੀ ਆਰਟ ਕੇਂਦਰ ਵਿੱਚ ਜਿੱਥੇ ਚਾਈਨੀ ਹਿਸਟਰੀ , ਖੋਜਾਂ ਤੇ ਵਿਲੱਖਣ ਕੰਮਾ ਨੂੰ ਦਰਸਾਇਆ ਗਿਆ। ਉੱਥੇ ਬੁਲਾਰਿਆਂ ਨੇ ੲੈਸ਼ੀਅਨ ਖ਼ਿੱਤੇ ਨੂੰ ਮਜ਼ਬੂਤ ਕਰਨ ਤੇ ਨਫ਼ਰਤ ਨੂੰ ਰੋਕਣ ਲਈ ਅਪਨਾ ਰੋਲ ਅਦਾ ਕਰਨ ਤੇ ਜ਼ੋਰ ਦਿੱਤਾ ਗਿਆ ਹੈ।
ਗੁਰਚਰਨ ਸਿੰਘ ਡਾਇਰੈਕਟਰ ਸਿੱਖਸ ਆਫ ਯੂ ਐਸ ਏ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਿਬੱਤ ਤੇ ਚੀਨ ਦੇ ਦੋਰੇ ਸਮੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਸੰਬੰਧੀ ਨਾਨਕੀਆਂ ਡਿਸਟ੍ਰਕਟ ਵਿੱਚ ਅਪਨੇ ਵਿਚਾਰਾ ਰਾਹੀ ਚੀਨਿਆ ਨੂੰ ਕੀਲਿਆ। ਜਿਸ ਕਰਕੇ ਅੱਜ ਵੀ ਚੀਨੇ  ਨਾਨਕ ਮੱਤ ਨਾਲ ਜੁੜੇ ਹੋਏ ਹਨ।ਗੁਰਚਰਨ ਸਿੰਘ ਨੇ ਕਿਹਾ ਕਿ ਨਾਨਕ ਦੀਆਂ ਸਿੱਖਿਆਵਾਂ ਤੇ ਤਸਵੀਰ ਦਾ ਇਸ ਕਲਚਰਲ ਕੇਂਦਰ ਵੁਚ ਹੋਣਾ ਲਾਜ਼ਮੀ ਹੈ। ਜਿਸ ਕਰਕੇ ਸਿੱਖ ਕੁਮਿਨਟੀ ਇਸ ਕੇਂਦਰ ਦਾ ਦੌਰਾ ਕਰ ਸਕੇ।
ਚੀਨ ਦੇ ਸੈਨੇਟਰ, ਜੱਜ ਤੇ ਕੋਸਲਰਾ ਦੀ ਹਾਜਰੀ ਨੇ ਸਮਾਗਮ ਨੂੰ ਖ਼ੂਬ ਆਕਰਸ਼ਕ ਕੀਤਾ। ਜਿੱਥੇ ਉਹਨਾਂ ਵਿਚਾਰ ਸਾਂਝੇ ਕੀਤੇ ,ਉੱਥੇ ਉਹਨਾਂ ਸਾਂਝੇ ਤੋਰ ਤੇ ਭਵਿਖ ਦੇ ਕਾਰਜ ਸਿੱਖਸ ਆਫ ਯੂ ਐਸ ਨਾਲ ਕਰਨ ਦਾ ਫੈਸਲਾ ਲਿਆ ਹੈ। ਜਿਸ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਅਪਨਾ ਹੱਥ ਵਧਾਇਆ ਹੈ। ਇਸ ਸੰਬੰਧੀ ਜਲਦੀ ਇਹ ਇਕ ਟਰੀਟੀ ਤੇ ਦਸਤਖ਼ਤ ਕਰਨਗੇ।ਸਮੁੱਚਾ ਸਮਾਗਮ ਵਧੀਆ ਰਿਹਾ ਜਿੱਥੇ ਗੁਰਚਰਨ ਸਿੰਘ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਵਿਸ਼ੇਸ ਮਹਿਮਾਨ ਵਜੋ ਹਾਜ਼ਰ ਸਨ। ਜਿਸ ਲਈ ਕਰੀਨਾ ਹੂ ਵਧਾਈ ਦੀ ਪਾਤਰ ਹੈ।

LEAVE A REPLY

Please enter your comment!
Please enter your name here