ਮਾਨਸਾ (ਸਾਂਝੀ ਸੋਚ ਬਿਊਰੋ) -ਬਾਲ ਅਧਿਕਾਰ ਸਪਤਾਹ ਚਾਈਲਡ ਲਾਈਨ ਮਾਨਸਾ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਮਾਨਸਾ ਵੱਲੋਂ ਮਾਲ ਮੰਡੀ ਠੂਠਿਆਂ ਵਾਲੀ ਰੋਡ ਬਸਤੀ ਦੇ ਸਲੱਮ ਏਰੀਏ ਦੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਤੋਂ ਪ੍ਰੋਟੈਕਸ਼ਨ ਅਫ਼ਸਰ ਡਾ. ਅਜੇ ਤਾਇਲ ਨੇ ਬੱਚਿਆਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੜਾਈਓਲਿਖਾਈ ਅੱਜ ਦੇ ਜੀਵਨ ਵਿਚ ਬਹੁਤ ਜ਼ਰੂਰੀ ਹੈ। ਇੱਕ ਚੰਗਾ ਇਨਸਾਨ ਅਤੇ ਅਫ਼ਸਰ ਬਣਨ ਲਈ ਪੜ੍ਹਾਈ ਦਾ ਅਹਿਮ ਯੋਗਦਾਨ ਹੈ। ਇਸ ਦੇ ਨਾਲ ਹੀ ਉਨ੍ਹਾ ਨੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇ ਅਧਿਕਾਰ ਬਾਰੇ ਵੀ ਜਾਣਕਾਰੀ ਦਿੱਤੀ। ਜ਼ਿਲ੍ਹਾ ਇੰਚਾਰਜ ਚਾਈਲਡ ਲਾਈਨ ਮਾਨਸਾ ਕਮਲਦੀਪ ਸਿੰਘ ਨੇ ਬੱਚਿਆਂ ਦੀ ਨੈਸ਼ਨਲ ਹੈਲਪਲਾਈਨ ਨੰਬਰ 1098 ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਤੁਹਾਨੂੰ ਕੋਈ ਵੀ ਬੱਚਾ ਮੁਸੀਬਤ ਵਿਚ ਦਿਖਾਈ ਦਿੰਦਾ ਹੈ ਤਾਂ ਤੁਸੀ ਬੇਝਿਜਕ ਹੋ ਕੇ 1098 ਤੇ ਫੋਨ ਕਰਕੇ ਜਾਣਕਾਰੀ ਦੇ ਸਕਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਚਾਈਲਡ ਲਾਈਨ ਨੂੰ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਂਦਾ ਹੈ। ਇਸ ਮੌਕੇ ਚਾਈਲਡ ਲਾਈਨ ਦੇ ਟੀਮ ਮੈਂਬਰ ਸੰਦੀਪ ਕੌਰ, ਅਦਿੱਤਿਆ ਕੁਮਾਰ, ਗੁਰਦੇਵ ਸਿੰਘ, ਰੁਪਿੰਦਰ ਕੌਰ, ਆਂਗਣਵਾੜੀ ਵਰਕਰ ਚਰਨਜੀਤ ਕੌਰ ਅਤੇ ਹੈਲਪਰ ਸ਼ਿੰਦਰਪਾਲ ਕੌਰ ਆਦਿ ਮੌਜੂਦ ਸਨ।
Boota Singh Basi
President & Chief Editor