ਚਾਰ ਜੁਲਾਈ ਦੀ ਮੈਰੀਲੈਡ ਸਟੇਟ ਦੀ 84ਵੀ ਪ੍ਰੇਡ ਦਾ ਨਤੀਜਾ ਐਲਾਨਿਆ। ਸਿੱਖਸ ਆਫ ਯੂ ਐਸ ਨੂੰ ਤੀਜਾ ਸਥਾਨ ਮਿਲਿਆ।

0
227

ਅਮਰੀਕਾ ਦੇ ਅਜ਼ਾਦੀ ਦਿਹਾੜੇ ਤੇ ਰਾਸ਼ਟਰੀ, ਸਟੇਟ ਤੇ ਕਾਊਟੀ ਪ੍ਰੇਡ ਮਾਰਚ ਕੰਢੇ ਜਾਂਦੇ ਹਨ।  ਸਿੱਖਸ ਆਫ ਯੂ ਐਸ ਏ ਸੰਸਥਾ ਦੀ ਸਮੁੱਚੀ ਟੀਮ ਨੇ ਮੈਰੀਲੈਡ ਦੀ 84ਵੀ ਸਟੇਟ ਪ੍ਰੇਡ ਮਾਰਚ ਵਿੱਚ ਡੰਡੋਕ ਵਿਖੇ ਹਿੱਸਾ ਲਿਆ। ਜਿੱਥੇ ਕੁਲ ਇਕ ਸੋ ਚੋਵੀ ਫਲੋਟਾ ਦੀ ਸ਼ਮੂਲੀਅਤ ਸੀ। ਜਿਸ ਵਿੱਚ ਵੱਖ ਵੱਖ ਅਮਰੀਕਨ ਸੰਸਥਾਵਾਂ, ਨਾਨ ਪ੍ਰਾਫਿਟ ਸੰਸਥਾਵਾਂ ਤੋ ਇਲਾਵਾ ਰਾਜਨੀਤਕ ਨੇਤਾਵਾਂ ,ਕਾਲਜਾਂ ਦੀਆਂ ਸੰਸਥਾਵਾਂ ਨੇ ਅਪਨੇ ਅਪਨੇ ਜੋਹਰ ਵਿਖਾਏ। ਰੰਗ ਬਿਰੰਗੀਆ ਪੁਸ਼ਾਕਾ ਨਾਲ ਸਜੇ ਕੰਨਟੀਜੰਟ ਨੇ ਹਾਜ਼ਰੀਨ ਦੀ ਖ਼ੂਬ ਵਾਹ ਵਾਹ ਖੱਟੀ । ਜੋ ਕਾਬਲੇ ਤਾਰੀਫ਼ ਸੀ।

ਸਿੱਖਸ ਆਫ ਯੂ ਐਸ ਏ ਦਾ ਕੰਨਟੀਜੰਟ ਅਮਰੀਕਨ ਫਲੈਗ ਦੀ ਡਰੈਸ ਵਿੱਚ ਲਿਪਟਿਆ, ਚਾਰ ਸਜਾਵਟੀ ਗੱਡੀਆਂ ਨਾਲ ਇਸ ਪ੍ਰੇਡ ਵਿੱਚ ਉਤਰਿਆ ਸੀ। ਪ੍ਰਬੰਧਕਾ ਵੱਲੋਂ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਸਿੱਖਸ ਆਫ ਯੂ ਐਸ ਏ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ।
ਇਕ ਸਰਟੀਫਿਕੇਟ ,ਸੋਵੀਨਰ ਤੇ ਸ਼ਾਬਸ਼ ਸਾਈਟੇਸ਼ਨ ਭੇਟ ਕੀਤਾ ਗਿਆ ਹੈ। ਜੋ ਪ੍ਰਵਿੰਦਰ ਸਿੰਘ ਹੈਪੀ ਚੇਅਰਮੈਨ , ਦਲਜੀਤ ਸਿੰਘ ਬੱਬੀ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਜਨਰਲ ਨੇ ਸਿੱਖਸ ਆਫ ਯੂ ਐਸ ਏ ਸੰਸਥਾ ਵੱਲੋਂ ਪ੍ਰਬੰਧਕਾ ਤੋ ਪ੍ਰਾਪਤ ਕੀਤਾ ਹੈ। ਜਿੱਥੇ ਸਟੇਟ ਵੱਲੋਂ ਵੱਲੋਂ ਵਧਾਈ ਪੱਤਰ ਤੇ ਪ੍ਰਬੰਧਕਾ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਉੱਥੇ ਅਗਲੇ ਸਾਲ 2023 ਦੀ ਪ੍ਰੇਡ ਵਿੱਚ ਸਿੱਖਸ ਆਫ ਯੂ ਐਸ ਏ ਅਪਨੇ ਕੰਨਟੀਜੈਟ ਨੂੰ ਤੀਸਰੇ ਦਰਜੇ ਵਿੱਚ ਮਾਰਚ ਵਿੱਚ ਹਿੱਸਾ ਲਵੇਗਾ।

ਸਿੱਖ ਕੁਮਿਨਟੀ ਵਿੱਚ ਕਾਫੀ ਖੁਸ਼ੀ ਹੈ ਕਿ ਪਹਿਲੇ ਸਾਲ ਹਿੱਸਾ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਜਿਸ ਦਾ ਸਿਹਰਾ ਸਮੁੱਚੀ ਟੀਮ ਸਿੱਖਸ ਆਫ ਯੂ ਐਸ ਦੇ ਨੂੰ ਜਾਂਦਾ ਹੈ। ਜਿਨਾ ਨੇ ਅਨੁਸ਼ਾਸਨ ਵਿੱਚ ਰਹਿ ਕੇ ਇਸ ਸਟੇਟ ਪ੍ਰੇਡ ਵਿੱਚ ਸਿੱਖੀ ਪਹਿਚਾਣ ਨੂੰ ਉਭਾਰਿਆ । ਜਿਸ ਸਦਕਾ ਸਿੱਖਸ ਆਫ ਯੂ ਐਸ ਏ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸਿੱਖ ਕੁਮਨਿਟੀ ਦਾ ਨਾਮ ਅਮਰੀਕਨਾ ਤੇ ਦੂਜੀਆਂ ਕੁਮਨਿਟੀਆ ਵਿੱਚ ਰੋਸ਼ਨ ਕੀਤਾ ਹੈ।ਜਿਸ ਦੀ ਚਰਚਾ ਪ੍ਰੇਡ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਆਮ ਚਲ ਰਹੀ ਹੈ।

LEAVE A REPLY

Please enter your comment!
Please enter your name here