ਚਾਲੀ ਖੂਹ ’ਤੇ ਸੈਰ ਕਰ ਰਹੇ ਸੰਧੂ ਸਮੁੰਦਰੀ ਨੂੰ ਬੇਵੱਸ ਮਾਪਿਆਂ ਨੇ ਆਪਣੀ ਨਾਬਾਲਗ ਲੜਕੀ ਦੀ ਵਾਪਸੀ ’ਚ ਮਦਦ ਦੀ ਲਗਾਈ ਗੁਹਾਰ

0
63
ਚਾਲੀ ਖੂਹ ’ਤੇ ਸੈਰ ਕਰ ਰਹੇ ਸੰਧੂ ਸਮੁੰਦਰੀ ਨੂੰ ਬੇਵੱਸ ਮਾਪਿਆਂ ਨੇ ਆਪਣੀ ਨਾਬਾਲਗ ਲੜਕੀ ਦੀ ਵਾਪਸੀ ’ਚ ਮਦਦ ਦੀ ਲਗਾਈ ਗੁਹਾਰ

ਚਾਲੀ ਖੂਹ ’ਤੇ ਸੈਰ ਕਰ ਰਹੇ ਸੰਧੂ ਸਮੁੰਦਰੀ ਨੂੰ ਬੇਵੱਸ ਮਾਪਿਆਂ ਨੇ ਆਪਣੀ ਨਾਬਾਲਗ ਲੜਕੀ ਦੀ ਵਾਪਸੀ ’ਚ ਮਦਦ ਦੀ ਲਗਾਈ ਗੁਹਾਰ।
ਸੰਧੂ ਸਮੁੰਦਰੀ ਨੇ ਕਿਹਾ ਕਿ ਇਹ ਬਦਮਾਸ਼ੀ, ਗੁੰਡਾਗਰਦੀ ਤੇ ਧੱਕੇਸ਼ਾਹੀ ਹੁਣ ਨਹੀਂ ਚੱਲੇਗੀ।
ਸ਼ਹਿਰ ’ਚ ਅਮਨ ਕਾਨੂੰਨ ਦਾ ਹਾਲ ਬਹੁਤ ਬੁਰਾ – ਸੰਧੂ ਸਮੁੰਦਰੀ।
2027 ਨੂੰ ਆਈ ਪੀ ਐਸ ਅੰਮ੍ਰਿਤਸਰ ’ਚ ਹੋਵੇਗਾ – ਸੰਧੂ ਸਮੁੰਦਰੀ।
ਅੰਮ੍ਰਿਤਸਰ 12 ਮਈ (       )  ਅੱਜ ਜਦੋਂ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਆਪਣੇ ਸਾਥੀਆਂ ਨਾਲ 40 ਖੂਹ ਪਾਰਕ ਵਿਖੇ ਸੈਰ ਕਰ ਰਹੇ ਸਨ ਤਾਂ ਉਸ ਵਕਤ ਇੱਕ ਪਰਿਵਾਰ ਵੱਲੋਂ ਉਹਨਾਂ ਨੂੰ ਕਾਂਗਰਸੀ ਗੁੰਡਿਆਂ ਵੱਲੋਂ ਭਜਾਈ ਗਈ ਨਾਬਾਲਗ ਲੜਕੀ ਨੂੰ ਵਾਪਸ ਕਰਾਉਣ ’ਚ ਮਦਦ ਕਰਨ ਦੀ ਗੁਹਾਰ ਲਗਾਈ ਗਈ । ਸ੍ਰੀਮਤੀ ਮਨਜੀਤ ਕੌਰ ਪਤਨੀ ਸੁੱਚਾ ਸਿੰਘ ਨੇ ਰੋਂਦੀ ਹੋਈ ਸੰਧੂ ਸਮੁੰਦਰੀ ਨੂੰ ਦੱਸਿਆ ਕਿ ਉਹਨਾਂ ਦੀ 16 ਸਾਲ ਦੀ ਨਾਬਾਲਗ ਲੜਕੀ ਰੀਆ ਕੌਰ ਨੂੰ ਭਜਾਏ ਹੋਏ ਨੂੰ ਚਾਰ ਦਿਨ ਹੋ ਗਏ ਹਨ। ਉਹ ਥਾਣੇ ਰਿਪੋਰਟ ਲਿਖਵਾਉਣ ਵੀ ਗਏ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਨਾ ਹੀ ਕਿਸੇ ਨੇ ਉਨ੍ਹਾਂ ਦੀ ਬਾਂਹ ਫੜੀ। ਹੁਣ ਬੀਜੇਪੀ ਆਗੂ ਦੇ ਦਬਾਅ ’ਤੇ ਰਿਪੋਰਟ ਤਾਂ ਲਿਖ ਲਈ ਗਈ ਪਰ ਇਹ ਨਹੀਂ ਪਤਾ ਕਿ ਦਰਜ ਹੋਈ ਹੈ ਜਾਂ ਨਹੀਂ। ਉਹ ਚਾਰ ਦਿਨ ਤੋਂ ਖਵਾਰ ਹੋ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਕੱਲ੍ਹ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਕੁੜੀ ਕਾਂਗਰਸੀ ਆਗੂ ਮਿੱਠੂ ਮੈਦਾਨ ਦੇ ਘਰੇ ਹੈ, ਅਸੀਂ ਉਸੇ ਵੇਲੇ ਉਸ ਤੇ ਘਰ ਗਏ । ਪਰ ਕੁੜੀ ਸਾਡੇ ਹੱਥ ਨਹੀਂ ਆਉਣ ਦਿੱਤੀ ਗਈ, ਸਗੋਂ ਸਾਨੂੰ ਮਾਰਿਆ ਕੁੱਟਿਆ ਗਿਆ। ਕੁੜੀ ਨੂੰ ਕਾਰ ਵਿਚ ਬਿਠਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਕਾਰ ਦੇ ਅੱਗੇ ਲੰਮੇ ਪੈ ਗਏ , ਫਿਰ ਉਹਨਾਂ ਸਕੂਟਰ ਤੇ ਬਿਠਾ ਕੇ ਕੁੜੀ ਨੂੰ ਕਿਧਰੇ ਲੈ ਗਏ । ਕਿੱਥੇ ਲੈ ਕੇ ਗਏ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ। ਪੀੜਿਤ ਪਰਿਵਾਰ ਨੇ ਸੰਧੂ ਸਮੁੰਦਰੀ ਕੋਲ ਗੁਹਾਰ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਲੜਕੀ ਨੂੰ ਵਾਪਸ ਕਰਵਾਉਣ ਵਿੱਚ ਮਦਦ ਕੀਤੀ ਜਾਵੇ।
ਇਸ ਮੌਕੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਜਿੱਥੇ ਭਾਵਕ ਦਿਖੇ ਉੱਥੇ ਹੀ ਪ੍ਰਸ਼ਾਸਨ ਪ੍ਰਤੀ ਰੋਸ ਤੇ ਗ਼ੁੱਸਾ ਸਪਸ਼ਟ ਦੇਖਿਆ ਗਿਆ। ਉਹਨਾਂ ਪੀੜਤ ਪਰਿਵਾਰ ਨੂੰ ਯਕੀਨ ਦਵਾਇਆ ਕਿ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਹਰ ਹਾਲ ਵਿੱਚ ਉਹਨਾਂ ਦੀ ਲੜਕੀ ਨੂੰ ਘਰ ਵਾਪਸ ਲਿਆਂਦਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਅੰਮ੍ਰਿਤਸਰ ਵਿੱਚ ਬਹੁਤ ਖ਼ਰਾਬ ਹੋ ਚੁੱਕੀ ਹੈ। ਇਹ ਬੇਵੱਸ ਪਰਿਵਾਰ ਫ਼ਰਿਆਦ ਲੈ ਕੇ ਆਏ ਹਨ, ਪ੍ਰਸ਼ਾਸਨ ਅਤੇ ਇੱਥੋਂ ਦੇ ਚੁਣੇ ਹੋਏ ਐਮਪੀ ਜਾਂ ਸਰਕਾਰ ਦੇ ਮੰਤਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਦੀ ਬੱਚੀ ਵਾਪਸ ਕਰਾਈ ਜਾਵੇ। ਉਹਨਾਂ ਕਿਹਾ ਕਿ ਇਹ ਅਜਿਹੇ ਧੱਕੇ ਹੋਰ ਵੀ ਕਈ ਕੇਸ ਹਨ । ਇੱਥੋਂ ਦੇ ਮੰਤਰੀ ਜਾਂ ਐਮਪੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਾਨੂੰਨ ਵਿਵਸਥਾ ਨੂੰ ਠੀਕ ਕਰਨ।  ਸੰਧੂ ਸਮੁੰਦਰੀ ਨੇ ਕਿਹਾ ਕਿ ਇਹ ਬਦਮਾਸ਼ੀ, ਗੁੰਡਾਗਰਦੀ ਤੇ ਧੱਕੇਸ਼ਾਹੀ ਹੁਣ ਨਹੀਂ ਚੱਲੇਗੀ। ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਸਭ ਲਈ ਠੀਕ ਹੋਣੀ ਚਾਹੀਦੀ ਹੈ ।
ਸੰਧੂ ਸਮੁੰਦਰੀ ਨੇ ਅੱਗੇ ਕਿਹਾ ਕਿ 40 ਖੂਹ ਪਾਰਕ ਅੰਮ੍ਰਿਤਸਰ ਦੀ ਸਭ ਤੋਂ ਪੁਰਾਣੀ ਪਾਰਕ ਹੈ ਪਰ ਇਸ ਪਾਰਕ ਵਿੱਚ ਕੋਈ ਵਿਵਸਥਾ ਨਹੀਂ ਹੈ, ਕੋਈ ਲਾਈਟ ਨਹੀਂ ਹੈ। ਬੱਚੇ ਖੇਡ ਰਹੇ ਹਨ ਪਰ ਖੇਡ ਗਰਾਊਂਡ ਦਾ ਹਾਲ ਤੁਸੀਂ ਦੇਖ ਸਕਦੇ ਹੋ । ਸਾਨੂੰ ਇਹ ਵੀ ਪਤਾ ਲੱਗਾ ਹੈ ਕਿ ਸਾਡੇ ਇਥੇ ਆਉਣ ਬਾਰੇ ਪਤਾ ਲੱਗਣ ’ਤੇ ਹੀ ਪ੍ਰਸ਼ਾਸਨ ਦੇ ਇਥੇ ਥੋੜ੍ਹੀ ਬਹੁਤ ਸਫ਼ਾਈ ਕਰਵਾਈ ਹੈ। ਉਹਨਾਂ ਕਿਹਾ ਕਿ ਇਸ ਪਾਰਕ ਵਿੱਚ ਨਸ਼ੇੜੀਆਂ ਨੇ ਸਾਰੇ ਹੀ ਖੰਭੇ ਕੋਟ ਸੁੱਟੇ ਹਨ । ਜੇ ਬਚਿਆਂ ਨੂੰ ਰੁਜ਼ਗਾਰ ਨਹੀਂ ਮਿਲੂ ਤਾਂ ਉਹ ਨਸ਼ਿਆਂ ’ਚ ਕਿਉਂ ਨਾ ਪੈਣਗੇ? ਉਨ੍ਹਾਂ ਅੰਮ੍ਰਿਤਸਰ ਵਿੱਚ ਖੇਡਾਂ ਦੇ ਲਈ ਵਿਵਸਥਾ ਨਾ ਹੋਣ ’ਤੇ ਦੁੱਖ ਜ਼ਾਹਿਰ ਕੀਤਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ ਕਿਸੇ ਵੇਲੇ ਇੰਟਰਨੈਸ਼ਨਲ ਮੈਚ ਹੁੰਦੇ ਸਨ । ਪਹਿਲਾਂ ਬੇਦੀ ਸਾਹਿਬ ਅਤੇ ਮਦਨ ਲਾਲ ਵਰਗੇ ਉੱਘੇ ਖਿਡਾਰੀ ਇਥੇ ਖੇਡਿਆ ਕਰਦੇ ਸਨ।  ਹੁਣ ਆਈਪੀਐਲ ਵਰਗੇ ਮੈਚ ਹਿਮਾਚਲ ਵਿੱਚ ਦੇਖੇ ਜਾ ਸਕਦੇ ਹਨ । ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ 2027 ਨੂੰ ਆਈਪੀਐਲ ਮੈਚ ਕਰਵਾਏ ਜਾਣਗੇ।  ਇਸ ਮੌਕੇ ਸੰਧੂ ਸਮੁੰਦਰੀ ਵੱਲੋਂ ਛੋਟੇ ਬੱਚਿਆਂ ਨੂੰ ਸਟਾਰਟਅੱਪ ਬਾਰੇ ਦੱਸਣ ਵਿੱਚ ਦਿਲਚਸਪੀ ਦਿਖਾਉਣਾ ਉਨ੍ਹਾਂ ਦੇ ਭਵਿਖ ਨਿਰਮਾਣ ਪ੍ਰਤੀ ਚਿੰਤਾ ਨੂੰ ਪ੍ਰਗਟ ਕਰਦਾ ਸੀ। ਉਨ੍ਹਾਂ ਕਿਹਾ ਅਸੀਂ ਖ਼ੁਦ ਸਵੈ ਰੋਜ਼ਗਾਰ ਜਾਂ ਸਟਾਰਟਅੱਪ ਸ਼ੁਰੂ ਕਰੀਏ । ਉਹਨਾਂ ਕਿਹਾ ਕਿ ਅਮਰੀਕਾ ਦਾ ਪ੍ਰਵਾਸੀ ਭਾਈਚਾਰਾ ਜਿਨ੍ਹਾਂ ਨੇ ਸਾਡੇ ਅੰਮ੍ਰਿਤਸਰ ਵਿੱਚ ਨੌਜਵਾਨ ਅਤੇ ਔਰਤਾਂ ਚ ਸਟਾਰਟ ਅੱਪ ਅਤੇ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ 850 ਕਰੋੜ ਰੁਪਏ ਇਕੱਠੇ ਕੀਤੇ ਹਨ, ਉਸ ਦਾ ਸਾਨੂੰ ਲਾਭ ਲੈਣਾ ਚਾਹੀਦਾ ਹੈ
ਇੱਥੇ ਸੈਰ ਕਰਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਚੋਣਾਂ ਦੇਸ਼ ਦੇ ਲਈ ਲੜਾਈ ਹੈ । ਅੰਮ੍ਰਿਤਸਰ ਦਾ ਹਾਲ ਤੁਸੀਂ ਦੇਖ ਸਕਦੇ ਹੋ। ਕੱਲ੍ਹ ਇਥੇ ਭਗਤਾਂ ਵਾਲੇ ਡੰਪ ਤੇ ਅੱਗ ਲੱਗ ਗਈ ਸੀ ਪਰ ਕਿਸੇ ਵੀ ਚੁਣੀ ਹੋਈ ਪ੍ਰਤੀਨਿਧ ਨੇ ਉਸ ਦੀ ਪਰਵਾਹ ਨਹੀਂ ਕੀਤੀ।  ਨਸ਼ਿਆਂ ਅਤੇ ਅਮਨ ਕਾਨੂੰਨ ਦੀ ਵਿਵਸਥਾ ਤੋਂ ਸਾਰੇ ਲੋਕ ਜਾਣੂ ਹਨ। ਉਹਨਾਂ ਕਿਹਾ ਕਿ ਇਸ ਵਾਰ ਅਸੀਂ ਵੋਟ ਸੋਚ ਸਮਝ ਕੇ ਦੇਈਏ । ਉਹਨਾਂ ਲੋਕਾਂ ਨੂੰ ਮੁਹੱਲਿਆਂ ਵਿੱਚ ਜਾ ਕੇ ਪ੍ਰਚਾਰ ਕਰਨ ਦੀ ਵੀ ਅਪੀਲ ਕੀਤੀ।  ਇਸ ਮੌਕੇ ਲੋਕਾਂ ਨੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਘਰ ਘਰ ਜਾ ਕੇ ਭਾਜਪਾ ਉਮੀਦਵਾਰ ਲਈ ਪ੍ਰਚਾਰ ਕਰਾਂਗੇ ਅਤੇ ਲੋਕਾਂ ਨੂੰ ਅਪੀਲ ਕਰਾਂਗੇ।
ਇਸ ਦੌਰਾਨ ਸੰਧੂ ਸਮੁੰਦਰੀ ਨੇ ਪਾਰਕ ਵਿਜੇ ਭਾਟੀਆ ਨਾਲ ਮਿਲ ਕੇ ਓਪਨ ਜੋਕਰ ਨਾਲ ਕਸਰਤ ਵੀ ਕੀਤੀ। ਉਹਨਾਂ ਨੌਜਵਾਨਾਂ ਨਾਲ ਵਾਲੀਬਾਲ ਵੀ ਖੇਡਿਆ । ਲੋਕਾਂ ਨੇ ਸੰਧੂ ਸਮੁੰਦਰੀ ਨਾਲ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ। ਇਸ ਮੌਕੇ ਪ੍ਰੋ. ਸਰਚਾਂਦ ਸਿੰਘ, ਸੌਰਭ ਮਹਾਜਨ, ਵਰਿੰਦਰ ਸਿੰਘ ਸਵੀਟੀ, ਡਾ ਅਸ਼ੋਕ, ਡਾ. ਮਨਮੋਹਨ ਭਾਰਦਵਾਜ, ਬ੍ਰਾਹਦੇਵ, ਮਨਜਿੰਦਰ ਪਾਲੀ, ਅਸ਼ੋਕ ਮੁਖੀਆ, ਰਕੇਸ਼ ਮਹਾਜਨ, ਸਾਹਿਲ ਅਗਰਵਾਲ ਵੀ ਮੌਜੂਦ ਸਨ।

LEAVE A REPLY

Please enter your comment!
Please enter your name here