ਚਿੰਤਾਂ ਅਤੇ ਤਣਾਅ ਮੁਕਤ ਰਹਿਣ ਹਿੱਤ ਡਾ:ਸੰਦੀਪ ਘੰਡ ਦੀ ਕਿਤਾਬ ਡੀਸੀ ਮਾਨਸਾ ਵੱਲੋਂ ਜਾਰੀ ਕੀਤੀ ਗਈ।
ਪੁਸਤਕ ਫਰੀ ਯੂਅਰ ਮਾਂਈਡ (ਉਵਰਕਾਮ ਸਟਰੈਸ ਐਡ ਟੈਨਸ਼ਨ) Free Your iMnd: Overcome Mental Stress and Tenison ” ਲੋਕਾਂ ਲਈ ਮਦਦਗਾਰ ਹੋਵੇਗੀ। ਕੁਲਵੰਤ ਸਿੰਘ ਡੀਸੀ ਮਾਨਸਾ
ਮਾਨਸਾ , 13 ਮਾਰਚ 2025
ਭਾਰਤ ਸਰਕਾਰ ਦੇ ਸੇਵਾ ਮੁਕਤ ਅਧਿਕਾਰੀ ਅਤੇ ਲਾਈਫ ਕੋਚ ਡਾ ਸੰਦੀਪ ਘੰਡ ਵੱਲੋੰ ਸਮਾਜਿਕ ਅਤੇ ਸਹਿਤਕ ਗਤੀਵਿਧੀਆਂ ਜਾਰੀ ਰੱਖਦੇ ਹੋਏ ਆਪਣੀ ਦੁਜੀ ਪੁਸਤਕ ਫਰੀ ਯੂਅਰ ਮਾਂਈਡ (ਉਵਰਕਾਮ ਸਟਰੈਸ ਐਡ ਟੈਨਸ਼ਨ) ” Free Your iMnd: Overcome Mental Stress and Tenison ” ਨੂੰ ਲੋਕ ਹਿੱਤ ਰਲੀਜ ਕੀਤਾ ਗਿਆ।
ਮਾਨਸਿਕ ਪ੍ਰੇਸ਼ਾਨੀਆਂ ਨਾਲ ਲੜ ਰਹੇ ਵਿਅਕਤੀ ਨੂੰ ਉਨਾਂ ਪ੍ਰੇਸ਼ਾਨੀਆਂ ਤੋਂ ਨਿਜਾਤ ਦਿਵਾਉਣ ਹਿੱਤ ਕਿਤਾਬ ਰਲੀਜ ਕੀਤੀ ਗਈ।ਪੁਸਤਕ ਨੂੰ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਨੇ ਸ਼੍ਰੀ ਕੁਲਵੰਤ ਸਿੰਘ ਧੂਰੀ ਨੇ ਲੇਖਕ ਡਾ.ਸੰਦੀਪ ਘੰਡ ਅਤੇ ਸਹਿ ਲੇਖਕ ਸਿਮਰਨਦੀਪ ਘੰਡ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੁਸਤਕ ਆਧੁਨਿਕ ਜ਼ਿੰਦਗੀ ਵਿੱਚ ਆ ਰਹੇ ਮਾਨਸਿਕ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਉਮੀਦ ਜਤਾਈ ਕਿ ਇਹ ਪੁਸਤਕ ਉਹਨਾਂ ਵਿਅਕਤੀਆਂ ਲਈ ਖਾਸ ਲਾਭਕਾਰੀ ਹੋਵੇਗੀ, ਜੋ ਦਿਨ-ਰਾਤ ਤਣਾਅ ਅਤੇ ਚਿੰਤਾ ਕਾਰਨ ਦੁਖੀ ਹਨ।
ਇਸ ਮੋਕੇ ਜਾਣਕਾਰੀ ਦਿਿਦੰਆਂ ਡਾ ਸੰਦੀਪ ਘੰਡ ਨੇ ਦੱਸਿਆ ਕਿ ਇਹ ਉਹਨਾਂ ਦੀ ਦੂਜੀ ਪੁਸਤਕ ਹੈ ਪਹਿਲੀ ਪੁਸਤਕ ਨੌਜਵਾਨਾਂ ਦੇ ਕੈਨੇਡਾ ਪ੍ਰਵਾਸ ਦੀਆਂ ਮੁਸ਼ਿਕਲਾਂ,ਮਾਨਸਿਕ ਚਿੰਤਾਂ ਅਤੇ ਪੰਜਾਬੀਆਂ ਵੱਲੋਂ ਕੈਨੇਡਾ ਵਿੱਚ ਪ੍ਰਾਪਤ ਕੀਤੀਆਂ ਸਫਲਤਾਵਾਂ ਬਾਰੇ ਸੀ।ਡਾ ਘੰਡ ਨੇ ਦੱਸਿਆ ਕਿ ਹੱਥਲੀ ਪੁਸਤਕ ਜਿਸ ਨੂੰ ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਪ੍ਰਕਾਸਿਤ ਕੀਤਾ ਗਿਆ ਵਿੱਚ ਲੋਕ ਮਾਨਸਿਕ ਪ੍ਰੇਸ਼ਾਨੀ ਤੋ ਕਿਵੇਂ ਮੁਕਤੀ ਪਾ ਸਕਦੇ ਹਨ ਕਿੰਨਾਂ ਕਾਰਣਾ ਕਾਰਨ ਇੱਕ ਵਿਅਕਤੀ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੁੰਦਾ ਅਤੇ ਉਸ ਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਹੈ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਗਈ ਹੈ।ਪੁਸਤਕ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਹਿੱਤ ਇਸ ਨੂੰ ਅੰਗਰੇਜੀ ਭਾਸ਼ਾ ਵਿੱਚ ਲਿਿਖਆ ਗਿਆ।
ਕਿਤਾਬ ਦੇ ਸਹਿ-ਲੇਖਕ ਇੰਜ;ਸਿਮਰਨਦੀਪ ਘੰਡ ਨੇ ਦੱਸਿਆ ਕਿ “ਅਸੀਂ ਕੈਨੇਡਾ ਵਿੱਚ ਰਹਿੰਦੇ ਹੋਏ ਵੇਖਿਆ ਕਿ ਕਈ ਨੌਜਵਾਨ ਵਿਿਦਆਰਥੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਇਹ ਤਣਾਅ ਉਨ੍ਹਾਂ ਨੂੰ ਆਤਮਹਤਿਆ ਕਰਨ ਅਤੇ ਦਿਲ ਦੇ ਦੌਰੇ ਵਰਗੀਆਂ ਗੰਭੀਰ ਬੀਮਾਰੀਆਂ ਵੱਲ ਧੱਕ ਰਿਹਾ ਹੈ। ਕਿਤਾਬ ਦੇ ਦੂਜੇ ਭਾਗ ਵਿੱਚ ਮਾਨਸਿਕ ਸਿਹਤਮੰਦ ਰਹਿਣ ਹਿੱਤ ਵੱਖ ਵੱਖ ਵਿਿਸ਼ਆਂ ਨੂੰ ਲਿਆ ਗਿਆ ਹੈ ਜਿਵੇਂ ਚਿੰਤਾਂ ਮੁਕਤ ਰਹਿਣ ਦੇ ਉਪਾਅ,ਗਰਭ ਅਵਸਥਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਔਰਤਾਂ ਨੂੰ ਹੋ ਰਿਹਾ ਮਾਨਸਿਕ ਤਣਾਅ ਬਜੁਰਗਾਂ ਦੀ ਦੇਖਭਾਲ,ਨਸ਼ਿਆਂ ਦੀਆਂ ਆਦਤਾਂ ਅਤੇ ਏਸਿਡ ਅਟੈਕ ਵਿੱਚ ਲੜਕੀਆਂ ਵੱਲੋਂ ਜਿਸ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾਂ ਬਾਰੇ ਜਾਣਕਾਰੀ ਅਤੇ ਉਸ ਦੇ ਹੱਲ ਵੀ ਦੱਸਿਆ ਗਿਆ।ਡਾ.ਘੰਡ ਨੇ ਦੱਸਿਆ ਕਿ ਅੱਜ ਇਹ ਪੁਸਤਕ ਮਾਨਸਾ (ਭਾਰਤ) ਤੋਂ ਇਲਾਵਾ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਅਤੇ ਕਿੰਗਸਟਨ ਤੋਂ ਵੀ ਰਲੀਜ ਕੀਤੀ ਜਾ ਰਹੀ ਹੈ।
ਇਸ ਮੌਕੇ ਹਾਜਰ ਡਾ ਕੁਲਦੀਪ ਕੌਰ,ਡਾ ਚੇਤ ਸਿੰਘ ਤਲਵੰਡੀ ਅਕਲੀਆ,ਨਾਨਕ ਸਿੰਘ ਖੁਰਮੀ,ਜੋਨੀ ਗਰਗ ਅਤੇ ਜਸਬੀਰ ਸਿੰਘ ਨੇ ਲੇਖਕਾਂ ਨੂੰ ਵਧਾਈ ਦਿਿਦੰਆਂ ਆਸ ਪ੍ਰਗਟ ਕੀਤੀ ਕਿ ਇਹ ਕਿਤਾਬ ਆਮ ਲੋਕਾਂ ਲਈ ਲਾਭਕਾਰੀ ਸਿੱਧ ਹੋਵੇਗੀ।