ਚਿੱਪ ਵਾਲੇ ਮੀਟਰ ਲਗਾਉਣ ਖਿਲਾਫ਼ ਐਕਸੀਅਨ ਦਫ਼ਤਰ ਲਹਿਰਾਗਾਗਾ ਦੇ ਗੇਟ ਅੱਗੇ ਧਰਨਾ

0
139

ਸੜੇ ਹੋਏ ਅਤੇ ਬਿੱਲ ਮੁਆਫੀ ਤੇ ਵੀ ਖਪਤਕਾਰਾਂ ਤੋਂ ਜਬਰੀ ਪੈਸੇ ਭਰਵਾਉਣ ਲਈ ਕਿਹਾ ਜਾ ਰਿਹਾ ਹੈ: ਧਰਮਿੰਦਰ ਪਸੌਰ

ਦਲਜੀਤ ਕੌਰ

ਲਹਿਰਾਗਾਗਾ, 17 ਅਗਸਤ 2023: ਚਿੱਪ ਵਾਲੇ ਮੀਟਰ ਲਗਾਉਣ ਅਤੇ ਸੜੇ ਹੋਏ ਅਤੇ ਬਿੱਲ ਮੁਆਫੀ ਤੇ ਵੀ ਖਪਤਕਾਰਾਂ ਤੋਂ ਜਬਰੀ ਪੈਸੇ ਭਰਵਾਉਣ ਲਈ ਕਿਤੇ ਜਾ ਰਹੇ ਬਿਜਲੀ ਵਿਭਾਗ ਦੇ ਧੱਕੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੌਰ ਦੀ ਅਗਵਾਈ ਹੇਠ ਅੱਜ ਐਕਸੀਅਨ ਦਫ਼ਤਰ ਲਹਿਰਾਗਾਗਾ ਦੇ ਗੇਟ ਅੱਗੇ ਹਜ਼ਾਰਾਂ ਲੋਕਾਂ ਵਲੋਂ ਧਰਨਾ ਦਿੱਤਾ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਜਰਨਲ ਸਕੱਤਰ ਬਹਾਦਰ ਭੁਟਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਬਿੱਲ 2020 ਲਿਆਂਦਾ ਗਿਆ ਸੀ ਜਿਸ ਦੇ ਤਹਿਤ ਪੰਜਾਬ ਸਰਕਾਰ ਤਨੋਂ ਮਨੋਂ ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਤੇ ਲੱਗੀ ਹੋਈ ਹੈ। ਜਿਸਦਾ ਮੇਨ ਮਕਸਦ ਬਿਜਲੀ ਚੋਰੀ ਹਟਾਉਣਾ ਨਹੀਂ ਸਗੋਂ ਬਿਜਲੀ ਵਿਭਾਗ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਸੋਂਪਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਗਰੀਬ ਵਰਗ ਦੇ ਘਰਾਂ ਚੋਂ ਬਿਜਲੀ ਗੁੱਲ ਹੋ ਜਾਂਣੀ ਹੈ ਕਿਉਂਕਿ ਪ੍ਰਾਈਵੇਟ ਪਲੇਆਰ ਆਪਣੀ ਮਨਮਰਜ਼ੀ ਕਰਕੇ ਬਿਜਲੀ ਦੇ ਰੇਟ ਵਸੁਲਿਆ ਕਰਨਗੇ। ਉਹਨਾਂ ਕਿਹਾ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਕਰਕੇ ਇਸ ਵਿੱਚ ਕੰਮ ਕਰ ਰਹੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਦੇ ਹੱਥ ਹਮੇਸ਼ਾ ਲਈ ਕੱਟਣ ਦੀਆਂ ਹੋ ਰਹੀਆਂ ਹਨ ਜੋ ਕਿ ਬਹੁਤ ਹੀ ਅਫਸੋਸਜਨਕ ਹੈ। ਉਹਨਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਕਾਰ ਦੇ ਇਸ਼ਾਰਿਆਂ ਉੱਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵਲੋਂ ਚਲਦੇ ਮੀਟਰ ਪੁੱਟ ਕੇ ਉਸ ਦੀ ਥਾਂ ਸਿੰਮ ਕਾਰਡ ਵਾਲੇ ਮੀਟਰ ਲਗਾਏ ਜਾ ਰਹੇ ਹਨ ਜੋ ਕੇ ਖਪਤਕਾਰਾਂ ਨਾਲ਼ ਸਰਾਸਰ ਧੱਕਾ ਹੈ। ਦੂਸਰੇ ਪਾਸੇ ਜੋ ਮੀਟਰ ਕਈ ਕਈ ਮਹੀਨਿਆਂ ਤੋਂ ਸੜੇ ਪਏ ਹਨ ਉਹਨਾਂ ਮੀਟਰਾਂ ਦੇ ਪਿਛਲੀ ਰੀਡਿੰਗ ਕਹਿ ਕੇ ਵੱਡੇ ਵੱਡੇ ਬਿੱਲ ਕੱਢੇ ਜਾ ਰਹੇ ਹਨ।

ਧਰਨਾਕਾਰੀਆਂ ਵਲੋਂ ਮੰਗ ਕੀਤੀ ਗਈ ਕਿ ਸਰਕਾਰ ਵਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੁਆਰਾ ਸਿਮ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ। ਸੜੇ ਹੋਏ ਮੀਟਰਾਂ ਨੂੰ ਬਦਲਕੇ ਉਸੇ ਨਾਲ ਦੇ ਮੀਟਰ ਲਗਾਏ ਜਾਣ। ਬਿਜਲੀ ਯੂਨਿਟ ਮੁਆਫ਼ ਹੋਣ ਦੇ ਬਾਵਜੂਦ ਵੀ ਕੱਢੇ ਜਾ ਰਹੇ ਭਾਰੂ ਬਿੱਲਾ ਤੇ ਪਾਬੰਦੀ ਲਗਾਈ ਜਾਵੇ। ਉਹਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਬਿਜਲੀ ਵਿਭਾਗ ਸਾਡੀਆਂ ਮੰਗਾਂ ਉਤੇ ਜ਼ਲਦ ਗੋਰ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਤੇਜ ਕੀਤਾ ਜਾਵੇਗਾ। ਪਿੰਡਾਂ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਂਤ ਮਈ ਰਹਿਕੇ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਮੀਤ ਪ੍ਰਧਾਨ ਸੁਬਾ ਸੰਗਤਪੁਰਾ ਬਲਾਕ ਆਗੂ ਹਰਸੇਵਕ ਲਹਿਲ ਖ਼ੁਰਦ, ਸਰਬਜੀਤ ਸ਼ਰਮਾ, ਰਾਮਚੰਦ ਚੋਟੀਆਂ, ਬਿੰਦਰ ਖੋਖਰ, ਸ਼ਿਵਰਾਜ ਗੁਰਨੇ, ਕਰਨੈਲ ਗਨੋਟਾ਼, ਬਲਜੀਤ ਕੌਰ ਲਹਿਲ ਕਲਾਂ, ਜਸਵੀਰ ਕੌਰ ਲਹਿਲ ਕਲਾਂ, ਪਰਮਜੀਤ ਕੌਰ ਭੁਟਾਲ ਕਲਾਂ ਆਦਿ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here