ਚੀਨੀ ਕਲਾ ਤੇ ਆਰਟ ਦਾ ਪ੍ਰਦਰਸ਼ਨ ਕਾਬਲੇ ਤਾਰੀਫ ਰਿਹਾ। ਬੱਚਿਆਂ ਦੀ ਹੋਸਲਾ ਅਫਜਾਈ ਸਾਈਟੇਸ਼ਨਾ ਦੇਕੇ ਕੀਤੀ ।

0
232

ਅਨੈਪਲਿਸ/ਮੈਰੀਲੈਡ-( ਗਿੱਲ ) ਮੈਰੀਲੈਡ ਸੇਟਟ ਦੀ ਰਾਜਧਾਨੀ ਅਨੈਪਲਿਸ ਵਿਖੇ ਖਜਾਨਾ ਬਿਲਡਿੰਗ ਵਿੱਚ ਕਲਾ ਤੇ ਆਰਟ ਦੇ ਪ੍ਰਦਸ਼ਨ ਦੀ ਸ਼ਲਾਘਾ ਯੋਗ ਪ੍ਰਦਰਸ਼ਨੀ ਦੀ ਸਭ ਪਾਸਿਓਂ ਤਾਰੀਫ ਕੀਤੀ ਗਈ ਹੈ।ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਵੱਲੋਂ ਸਟੇਟ ਨਾਲ ਮਿਲਕੇ ਕਲਚਰਲ ਸਮਾਗਮ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ।ਜਿਸ ਦੀ ਸ਼ੁਰੂਆਤ ਚੀਨੀ ਕੁਮਿਨਟੀ ਦੇ ਬੱਚਿਆਂ ਨਾਲ ਸ਼ੁਰੂ ਕੀਤੀ ਗਈ ਹੈ।ਇਸ ਸਮਾਗਮ ਨੂੰ ਕਲਚਰਲ ਆਰਟ ਵਜੋਂ ਨਾਮ ਦਿੱਤਾ ਗਿਆ ਹੈ। ਕਰੀਨਾ ਹੂ ਚੇਅਰ-ਪਰਸਨ ਅੰਤਰ ਰਾਸ਼ਟਰੀ ਫੋਰਮ ਯੂ ਐਸ ਏ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਕੋ ਚੇਅਰ ਨੇ ਮੈਰੀਲੈਡ ਦੀ ਕੰਪਟੋਲਰ ਨਾਲ ਮਿਲਕੇ ਏਸ਼ੀਅਨ ਮੁਲਕਾ ਦੇ ਕਲਚਰਲ ਨੂੰ ਉੱਭਾਰਨ ਤੇ ਪ੍ਰਚਾਰਨ ਦਾ ਬੀੜਾ ਚੁੱਕਿਆ ਹੈ। ਜਿਸ ਦੀ ਸ਼ੁਰੂਆਤ ਚੀਨੀ ਕੁਮਿਨਟੀ ਵੱਲੋਂ ਕੀਤੀ ਗਈ। ਜਿਸ ਦੀ ਮੁੱਖ ਮਹਿਮਾਨ ਬਰੁਕ ਲੀਅਰਮੈਨ ਕੰਪਟੋਲਰ ਮੈਰੀਲੈਡ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਜੀ ਆਇਆਂ ਤੇ ਮੇਲ ਮਿਲਾਪ ਨਾਲ ਸ਼ੁਰੂ ਕੀਤੀ ਗਈ। ਜਿਉਂ ਹੀ ਮੈਰੀਲੈਡ ਦੀ ਇਕੱਤੀਵੀ ਕੰਪਟੋਲਰ ਬਰਕ ਲੀਅਰਮੈਨ ਨੇ ਹਾਲ ਵਿੱਚ ਪ੍ਰਵੇਸ਼ ਕੀਤਾ। ਤਾੜੀਆਂ ਨਾਲ ਹਾਲ ਗੂੰਜ ਉੱਠਿਆ ।ਛੋਟੇ ਜਿਹੇ ਬੱਚੇ ਨੇ ਵਾਇਲਨ ਵਜਾ ਕੇ ਅਪਨੀ ਕਲਾ ਦੇ ਹੁਨਰ ਨੂੰ ਪੇਸ਼ ਕੀਤਾ। ਸਟੇਜ ਸੰਚਾਲਕ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਕਰੀਨਾ ਹੂ ਨੂੰ ਚੀਨੀ ਆਰਟ ਬਾਰੇ ਵਿਸਥਾਰ ਪੂਰਵਕ ਦੱਸਿਆ। ਸਟੇਜ ਤੋ ਬਰੁਕ ਦੇ ਕੈਰੀਅਰ ਤੇ ਕਾਰਜਾਂ ਸਬੰਧੀ ਚਾਨਣਾ ਪਾਇਆ। ਜੋ ਕਾਬਲੇ ਤਾਰੀਫ ਸੀ। ਉਪਰੰਤ ਸੰਬੋਧਨ ਤੇ ਬੱਚਿਆਂ ਅਸ਼ੀਰਵਾਦ ਦੇਣ ਲਈ ਸੱਦਾ ਦਿੱਤਾ ਗਿਆ।
ਬਰੁਕ ਲੀਅਰਮੈਨ ਨੇ ਕਿਹਾ ਕਿ ਇਹ ਸਟੇਟ ਦੀ ਬਿਲਡਿੰਗ ਤੁਹਾਡੀ ਹੈ।ਤੁਸੀਂ ਅਪਨੀ ਕਲਚਰ ਨੂੰ ਵਿਕਸਤ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹੋ। ਡਾਕਟਰ ਗਿੱਲ ਤੇ ਕਰੀਨਾ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ । ਉਹ ਸ਼ਲਾਘਾ ਯੋਗ ਹੈ। ਮੇਰੇ ਵੱਲੋਂ ਵਿਦਿਆਰਥੀਆਂ ਨੂੰ ਸਾਈਟੇਸ਼ਨ ਰਾਹੀਂ ਸਨਮਾਨ ਦੇਕੇ ਹੌਸਲਾ ਵਧਾਇਆ ਜਾ ਰਿਹਾ ਹੈ। ਇਹ ਅਪਨਾ ਭਵਿੱਖ ਵਧੀਆ ਬਣਾਉਣ ਤੇ ਮੈਰੀਲੈਡ ਸਟੇਟ ਦੇ ਲਈ ਕਲਚਰ ਉਸਾਰਨ ਲਈ ਗਰਾਂਟ ਦੀ ਵਰਤੋਂ ਕਰਕੇ ਸਟੇਟ ਦਾ ਗੋਰਵ ਉੱਚਾ ਕਰਨ।
ਵਿਦਿਆਰਥੀਆਂ ਵੱਲੋਂ ਖੁਸ਼ੀ ਖੁਸ਼ੀ ਪ੍ਰਾਪਤ ਕੀਤੇ। ਡਾਕਟਰ ਸੁਰਿੰਦਰ ਗਿੱਲ ਵੱਲੋਂ ਅਗਲਾ ਪ੍ਰੋਗਰਾਮ ਭਾਰਤੀ ਕਲਚਰ ਜਿਸ ਵਿੱਚ ਖ਼ਾਸ ਤੋਰ ਤੇ ਪੰਜਾਬ ਦੇ ਵਿਰਸੇ ਸਬੰਧੀ ਪੇਸ਼ਕਾਰੀ ਲਈ ਪ੍ਰਵਾਨਗੀ ਲਈ ਗਈ ਹੈ। ਇਹ ਪ੍ਰੋਗਰਾਮ ਸਤੰਬਰ ਦੇ ਆਖ਼ਰੀ ਹਫ਼ਤੇ ਕਰਵਾਇਆ ਜਾਵੇਗਾ।
ਡਾਕਟਰ ਗਿੱਲ ਨੇ ਸਿੱਖ ਕੁਮਿਨਟੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਕੰਪਟੋਲਰ ਵੱਲੋਂ ਪ੍ਰੋਗਰਾਮਾਂ ਦੀ ਲੜੀ ਨੂੰ ਪੂਰਾ ਸਾਲ ਜਾਰੀ ਰੱਖਣ ਦੀ ਘੋਸ਼ਣਾ ਕੀਤੀ। ਜਿਸ ਨੂੰ ਡਾਕਟਰ ਗਿੱਲ ਤੇ ਕਰੀਨਾ ਹੂ ਕੁਆਰਡੀਨੇਟ ਕਰਨਗੇ।
ਇਸ ਮੋਕੇ ਸਿੱਖ ਕੁਮਿਨਟੀ ਵੱਲੋਂ ਰਘਬੀਰ ਸਿੰਘ ਡਾਇਰੈਕਟਰ ਅੰਤਰ ਰਾਸ਼ਟਰੀ ਫੋਰਮ,ਹਰਜੀਤ ਸਿੰਘ ਹੁੰਦਲ ਸਬਰੰਗ ਟੀ ਵੀ ਸੀਈਓ ਤੇ ਚੀਨੀ ਕੁਮਨਟੀ ਦੇ ਕਲਚਰਲ ਪਿਤਾਮਾ ਨੇ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਇਆ।

LEAVE A REPLY

Please enter your comment!
Please enter your name here