ਪੁਸ਼ਾਕਾਂ ,ਕਲਚਰ,ਕਲਾ ਕ੍ਰਿਤੀਆਂ,ਖਾਣਪੀਣ ਵਸਤਾਂ ਤੇ ਵਿਰਸੇ ਦਾ ਪ੍ਰਗਟਾਵਾ ਕੀਤਾ।
ਵਿਰਸੇ ,ਸੱਭਿਅਤਾ ਤੇ ਕਲਾ-ਕ੍ਰਿਤੀਆਂ ਦੇ ਪ੍ਰਗਟਾਵੇ ਲਈ ਬਜ਼ਿਦ ਹੈ। ਜਿੱਥੇ ਇਹ ਨਾਚ ਤੇ ਵਿਰਸੇ ਨੂੰ ਪ੍ਰਗਟਾਉਣ ਲਈ ਵਡੇ ਵੱਡੇ ਪ੍ਰੋਗਰਾਮ ਅਯੋਜਿਤ ਕਰਦੇ ਹਨ।ਇਸੇ ਲੜੀ ਤਹਿਤ ਪੁਸ਼ਾਕਾਂ ,ਖਾਣਪੀਣ ਤੇ ਕਲਚਰਲ ਦਾ ਪ੍ਰਗਟਾਵਾ ਵਸ਼ਿਗਟਨ ਸਥਿਤ ਮਿਊਜ਼ੀਅਮ ਵਿਚ ਕੀਤਾ। ਇਸ ਸਮਾਗਮ ਵਿੱਚ ਮਨਿਲਾ ਤੇ ਚੈਡ ਦੇ ਅੰਬੈਸਡਰਾ ਤੋਂ ਇਲਾਵਾ ਮਸ਼ਹੂਰ ਸ਼ਖਸੀਅਤਾ ਨੇ ਹਿੱਸਾ ਵੀ ਲਿਆ ਹੈ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਕੀਤੀ ਗਈ ਹੈ। ਉਪਰੰਤ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਜਿੱਥੇ ਮਿਊਜ਼ੀਅਮ ਦਾ ਦੋਰਾ ਕੜਿੳਾ ਗਿਆ। ਪੁਸ਼ਾਕਾਂ ,ਕਲਾ-ਕ੍ਰਿਤੀਆਂ ਤੇ ਉੱਘੇ ਕਲਾਕਾਰਾਂ ਦੀਆਂ ਜੀਵਨੀਆ ਬਾਰੇ ਜਾਣਕਾਰੀ ਦਿੱਤਿਆਂ ਗਈ।
ਕਰੀਨਾ ਹੂ ਚੇਅਰਪਰਸਨ ਅੰਤਰ ਰਾਸ਼ਟਰੀ ਫੋਰਮ ਮੱਛੀ ਐਸ਼ ਏ ਵੱਲੋਂ ਚੀਨ ਦੇ ਖਾਣ ਪੀਣ ਵਾਲੀਆਂ ਵਸਤਾਂ ਦੀ ਭਰਪੂਰ ਸ਼ਲਾਘਾ ਕੀਤੀ। ਜਿਸ ਦਾ ਹਾਜ਼ਰੀਨ ਨੇ ਸਵਾਦ ਚੱਖ ਕੇ ਕੀਤਾ। ਇੱਕ ਗੱਲ ਸਾਹਮਣੇ ਆਈ ਹੈ ਕਿ ਭਾਰਤ ਚੀਨ ਦੇ ਤਿਉਹਾਰਾਂ ਕਲਾ ਕ੍ਰਿਤੀਆ ਵਿੱਚ ਸਮਾਨਤਾ ਪਾਇਆ ਗਈ। ਜਿਸ ਬਾਰੇ ਸਿੱਖ ਧਰਮਾ ਦੇ ਨੁੰਮਾਇਦੇ ਭਾਈ ਸਤਪਾਲ ਨੇ ਜ਼ਿਕਰ ਕੀਤਾ ਹੈ। ਸੁਹਨਾ ਕਿਹਾ ਕਿ ਮਿਊਜ਼ੀਅਮ ਅਪਨੇ ਆਪ ਵਿੱਚ ਇੱਕ ਮੁਲਕ ਦਾ ਸ਼ਰਮਾਇਆ ਹੈ। ਜਿਸ ਵਿੱਚ ਸਾਡੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਹੈ। ਭਾਰਤੀ ਸਿੱਖਾਂ ਦੀ ਬਹਾਦਰੀ ,ਪਿਆਰ ,ਸਤਿਕਾਰ ਤੇ ਭਲਾਈ ਦੀ ਖੜੁਬ ਸਹਾਰਨਾ ਕੀਤੀ ਹੈ। ਆਏ ਮਹਿਮਾਨਾਂ ਨੂੰ ਚੀਨੀ ਤੋਹਫ਼ੇ ਵੰਡੇ ਗਏ।
ਡਾਕਟਰ ਸੁਰਿੰਦਰ ਸਿੰਘ ਗਿੱਲ ਫਾਊਡਰ ਸਿੱਖ ਫਾਰ ਡੀ ਐਨ ਵੀ ਵੱਲੋਂ ਭਾਈ ਸਤਪਾਲ ਸਿੰਘ ਸਿੱਖ ਧਰਮਾ ਦੇ ਉੱਘੇ ਪੈਰੋਕਾਰ ਤੇ ਕਰੀਨਾ ਹੂ ਚੇਅਰਪਰਸਨ ਅੰਤਰ ਰਾਸ਼ਟਰੀ ਫੋਰਮ ਯੂ ਐਸ ਏ ਨੂੰ ਸਾਈਟੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸਮੁੱਚਾ ਪਤਝੜ ਨੂੰ ਸਮਰਪਿਤ ਪ੍ਰੋਗਰਾਮ ਸ਼ਲਾਘਾਯੋਗ ਰਿਹਾ ਹੈ। ਟੋਮੀਕੋ ਦੁਰਗਾਨ ਯੂ ਪੀ ਐਫ ,ਆਇਸ਼ਾ ਖਾਨ ਤੇ ਐਵਰੀ,ਤੋ ਇਲਾਵਾ ਸੈਂਕੜੇ ਸ਼ਖਸੀਅਤਾ ਨੇ ਹਿੱਸਾ ਲੈਕੇ ਸਮਾਗਮ ਦੀ ਰੋਣਕ ਵਧਾਈ ਹੈ।
Boota Singh Basi
President & Chief Editor