ਚੀਨ ਦੀ ਅੰਬੈਸੀ ਵਿੱਚ “ਟੀ ਫੈਸਟੀਵੈਲ” ਦਾ ਅਯੋਜਿਨ ਵਿਰਾਸਤੀ ਸਮਾਗਮ ਵਜੋਂ ਮਨਾਇਆ

0
59

ਚੀਨ ਦੀ ਅੰਬੈਸੀ ਵਿੱਚ “ਟੀ ਫੈਸਟੀਵੈਲ” ਦਾ ਅਯੋਜਿਨ ਵਿਰਾਸਤੀ ਸਮਾਗਮ ਵਜੋਂ ਮਨਾਇਆ

ਵਸ਼ਿਗਟਨ ਡੀ ਸੀ-( ਗਿੱਲ ) ਅਮਰੀਕਾ ਵਿੱਚ ਹਰ ਅੰਬੈਸੀ ਵੱਲੋਂ ਅਪਨੇ ਵਿਰਾਸਤੀ ਕਲਚਰ ਦਾ ਬੋਲਬਾਲਾ ਸਮੇਂ ਸਮੇਂ ਤੇ ਕੀਤਾ ਜਾਂਦਾ ਹੈ। ਚੀਨ ਦੀ ਅੰਬੈਸੀ ਵੱਲੋਂ ਵਿਰਾਸਤੀ ਟੀ ਫੈਸਟੀਵਲ ਦਾ ਅਯੋਜਿਨ ਵੱਡੇ ਪੱਧਰ ਤੇ ਕੀਤਾ ਹੈ। ਜਿਸ ਵਿੱਚ ਹੰਗਰੀ,ਰੁਮਾਨੀਆ,ਕੋਰੀਆਂ ਤੇ ਸਟੇਟ ਡਿਪਾਰਟਮੈਂਟ ਦੇ ਉਘੇ ਅਫਸਰਾਂ ਨੇ ਹਿੱਸਾ ਲਿਆ।ਭਾਰਤ ਵੱਲੋਂ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਸ਼ਮੂਲੀਅਤ ਕੀਤੀ ਹੈ। ਚੀਨ ਦੇ ਅੰਬੈਸਡਰ ਨੇ ਅਪਨੀ ਭਾਵੁਕ ਭਾਸ਼ਣ ਰਾਹੀ ਆਏ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖੀ ਤੇ ਟੀ ਫੈਸਟੀਵਲ ਦੀ ਅਹਿਮੀਅਤ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਚਾਹ ਗੱਪ ਸ਼ਪ ਦਾ ਸਾਧਨ ਤੇ ਇਕਾਗਰ ਮਨ ਕਰਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਜਿਸ ਨੂੰ ਹਰ ਮੁਲਕ ਮਹਿਮਾਨ ਨਿਵਾਜੀ ਲਈ ਵਰਤਦਾ ਹੈ। ਉਹਨਾਂ ਕਿਹਾ ਮੈਨੂੰ ਖੁਸ਼ੀ ਹੈ ਕਿ ਤੁਸੀਂ ਸਾਰਿਆਂ ਨੇ ਹਾਜ਼ਰੀ ਲਗਵਾਕੇ ਇਸ ਫੈਸਟੀਵਲ ਦਾ ਅਹੁਦਾ ਉੱਚਾ ਕੀਤਾ ਹੈ। ਵੱਖ ਕਲਚਰਲ ਆਈਟਮਾਰਾਹੀਂ ਆਏ ਮਹਿਮਾਨਾਂ ਦਾ ਮੰਨੋਰੰਜਨ ਕੀਤਾ। ਜੋ ਬਹੁਤ ਹੀ ਪ੍ਰਭਾਵੀ ਤੇ ਅਮੀਰ ਵਿਰਸੇ ਦਾ ਪ੍ਰੀਤਕ ਸੀ।
ਕਲਚਰਲ ਡਾਇਰੈਕਟਰ ਨੇ ਟੀ ਦੇ ਲਾਭ ਤੇ ਇਸ ਦੀ ਰੋਜਾਨਾ ਜ਼ਿੰਦਗੀ ਵਿੱਚ ਇਸ ਦੇ ਰੋਲ ਬਾਰੇ ਵਿਦਥਾਰ ਰੂਪ ਵਿੱਚ ਦੱਸਿਆ। ਉਹਨਾ ਕਿਹਾ ਟੀ ਦੀਆਂ ਅਨੇਕਾਂ ਕਿਸਮਾਂ ਹਨ। ਜਿਸ ਨੂੰ ਚੀਨ ਨੇ ਵਿਕਸਤ ਕੀਤਾ ਹੈ। ਇਸੇ ਕਰਕੇ ਇਸ ਨੂੰ ਵਿਰਾਸਤ ਦਾ ਹਿੱਸਾ ਬਣਾਇਆ ਹੈ।ਸਟੇਜ ਬਾਖੂਬ ਨਿਭਾਈ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਚਾਹ ਦੇ ਨਿੰਮਤ੍ਰਤ ਤੇ ਹਰੇਕ ਨੇ ਆਪ ਆਪਣੀ ਵਿਰਾਸਤ ਤੇ ਫੈਸਟੀਵਲਾ ਦੀ ਸਾਂਝ ਪਾਈ। ਉਪਰੰਤ ਚਾਹ ਦੇ ਭਿੰਨ ਭਿੰਨ ਸੁਆਦਾਂ ਦਾ ਅਨੰਦ ਲਿਆ। ਸਮੁੱਚਾ ਟੀ ਫੈਸਟੀਵਲ ਅਪਨੀ ਅੱਖਰੀ ਛਾਪ ਛੱਡ ਗਿਆ। ਜਿਸ ਨੂੰ ਹਾਜ਼ਰੀਨ ਪੂਰਨ ਤੋਰ ਇਸ ਦਾ ਲੁਤਫ ਲਿਆ ਹੈ। ਇਸ ਟੀ ਫੈਸਟੀਵਲ ਦਾ ਬੋਲਬਾਲਾ ਕਈ ਦਿਨ ਚੱਲਦਾ ਰਹੇਗਾ। ਹਰੇਕ ਹਾਜ਼ਰ ਵਿਅਕਤੀ ਨੂੰ ਤੋਹਫ਼ੇ ਨਾਲ ਨਿਵਾਜਿਆ ਗਿਆ। ਚਾਹ ਦੇ ਲਿਟਰੇਚਰ ਨੂੰ ਵੰਡਿਆ ਗਿਆ ਜੋ ਟੀ ਫੈਸਟੀਵਲ ਦੇ ਪਿਛੋਕੜ ਤੇ ਇਸ ਦੇ ਬਣਾਉਣ ਦੀ ਵਿਧੀ ਦੀ ਜਾਣਕਾਰੀ ਮੁਹਈਆ ਕਰ ਗਿਆ ਹੈ।

LEAVE A REPLY

Please enter your comment!
Please enter your name here