ਚੈਡ ਅੰਬੈਸੀ ਦੀ ਅੰਬੈਸਡਰ ਕਿਟਕੋ ਗਾਟਾ ਨਗੋਲੀ ਨੇ ਅਪਨੇ ਮੁਲਕ ਦੇ ਕਲਚਰਲ ਦ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਨੇ ਅੰਬੈਸਡਰ ਨੂੰ ਸਨਮਾਨਿਤ ਕੀਤਾ।

0
51
ਚੈਡ ਅੰਬੈਸੀ ਦੀ ਅੰਬੈਸਡਰ ਕਿਟਕੋ ਗਾਟਾ ਨਗੋਲੀ ਨੇ ਅਪਨੇ ਮੁਲਕ ਦੇ ਕਲਚਰਲ ਦ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਨੇ ਅੰਬੈਸਡਰ ਨੂੰ ਸਨਮਾਨਿਤ ਕੀਤਾ।
ਵਧਿਗਟਨ ਡੀ ਸੀ-( ਸਰਬਜੀਤ ਗਿੱਲ ) ਚੈਡ ਇੱਕ ਛੋਟਾ ਜਿਹਾ ਮੁਲਕ ਹੈ। ਜਿਸ ਦੀ ਅੰਬੈਸਡਰ ਕਿਟਕੋ ਗਾਟਾ ਨਗੋਲੀ ਬਹੁਤ ਹੀ ਮਿਲਣਸਾਰ ਹੈ। ਉਹ ਹਮੇਸ਼ਾ ਹੀ ਘੱਟ ਗਿਣਤੀਆ ਨੂੰ ਪਿਆਰ ਤੇ ਸਤਿਕਾਰ ਦੇਣ ਵਾਲੀ ਪਹਿਲੀ ਅੰਬੈਸਡਰ ਹੈ। ਜੋ ਹਮੇਸ਼ਾ ਹੀ ਕੁੱਝ ਕਰ ਗੁਜ਼ਰਨ ਨੂੰ ਤਰਜੀਹ ਦੇਣ ਵਾਲੀ ਸ਼ਖਸ਼ੀਅਤ ਹੈ।
ਅੰਬੈਸਡਰ ਨੇ ਅਪਨੇ ਸਵਾਗਤੀ ਭਾਸ਼ਨ ਵਿਚ ਜੀ ਆਇਆਂ ਦੇ ਨਾਲ ਨਾਲ ਪ੍ਰਦਰਸ਼ਨੀ ਬਾਰੇ ਵਿਸਥਾਰ ਰੂਪ ਵਿੱਚ ਦੱਸਿਆ। ਉਹਨਾਂ ਕਿਹਾ ਚੈਡ ਮੁਲਕ ਦਾ ਅਮੀਰ ਵਿਰਸਾ ,ਸੁੰਦਰਤਾ ਤੇ ਮੰਨੋਰੰਜਨ ਦਾ ਝਾਸ ਸੋਮਾ ਹੈ। ਜਿਸ ਨੂੰ ਹਰ ਪ੍ਰਾਣੀ ਪਸੰਦ ਕਰਦਾ ਹੈ। ਚੈਡ ਜਾਣ ਲਈ ਉਤਾਵਲਾ ਰਹਿੰਦਾ ਹੈ। ਜਿੱਥੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਹੈ।ਉੱਥੇ ਸਿੱਖ ਕੁਮਿਨਟੀ ਦੀ ਹਾਜ਼ਰੀ ਦੀ ਪ੍ਰਸ਼ੰਸਾ ਕੀਤੀ ਹੈ ।
ਪ੍ਰਦਰਸ਼ਨੀ ਦੇ ਨਾਇਕ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ। ਜਿਸ ਨੂੰ ਚੈਡ ਅੰਬੈਸੀ ਨੂੰ ਸਜਾਉਣ ਦਾ ਮੌਕਾ ਮਿਲਿਆ ਹੈ।ਇਸ ਪ੍ਰਦਰਸ਼ਨੀ ਰਾਹੀ ਚੈਡ ਦੇ ਕਲਚਰ ,ਬੋਲੀ ਤੇ ਸੁੰਦਰਤਾ ਨੂੰ ਦਰਸਾਕੇ ਮਹਿਮਾਨਾਂ ਦਾ ਮਨ ਜਿੱਤਣ ਦਾ ਅਵਸਰ ਪ੍ਰਾਪਤ ਹੋਇਆ ਹੈ। ਮੈਂ ਅੰਬੈਸਡਰ ਤੇ ਵਿਸ਼ੇਸ਼ ਪ੍ਰਹੁਣਿਆ ਦਾ ਤਹਿਦਿਲੋ ਮਸ਼ਕੂਕ ਹਾਂ।ਗੀ ਡਿਜੋਕਨ ਨੇ ਬਤੌਰ ਦੁਭਾਸ਼ੀਆ ਬੋਲੀ ਦਾ ਤਰਜਮਾ ਕਰਕੇ ਵਿਸਥਾਰਤ ਜਾਣਕਾਰੀ ਦਿੱਤੀ ਜੋ ਸ਼ਲਾਘਾ ਯੋਗ ਰਹੀ ਹੈ।
ਅੰਤਰ ਰਾਸ਼ਟਰੀ ਫੋਰਮ ਦ ਚੇਅਰਪਰਸਨ ਨੇ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ ਤੇ ਪਰਮ ਦੇ ਅਹੁਦੇਦਾਰਾਂ ਨੂੰ ਨਿੰਮਤ੍ਰਤ ਕੀਤਾ ਕਿ ਉਹ ਅੱਜ ਦੇ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਨ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਟੀਮ ਸਮੇਤ ਸਟੇਜ ਤੇ ਹਾਜ਼ਰ ਹੋਣ।
ਅੰਤਰ ਰਾਸ਼ਟਰੀ ਫੋਰਮ ਯੂ ਐਸ ਏ ਵੱਲੋਂ ਭਾਰਤੀ ਚਿੰਨ ਤੇ ਫੁਲਕਾਰੀ ਨਾਲ ਅੰਬੈਸਡਰ ਨੂੰ ਸਨਮਾਨਿਤ ਕੀਤਾ। ਇਹ ਸਨਮਾਨ ਦੇਣ ਸਮੇਂ ਕਰੀਨਾ ਹੂ ਚੇਅਰਪਰਸਨ,ਡਾਕਟਰ ਸੁਰਿੰਦਰ ਗਿੱਲ ਕੋ ਚੇਅਰ,ਸ਼ਾਜੀਆ ਸ਼ਾਹ,ਗੀ ਡਿਜੋਕਨ ਡਾਇਰੈਕਟਰ ਤੇ ਕੇ ਕੇ ਸਿਧੂ ਤੇ ਥਾਈ ਵੀ ਹਾਜ਼ਰ ਰਹੇ। ਸਮਾਗਮ ਦੀ ਤਾਰੀਫ ਕਰਦੇ ਡਾਕਟਰ ਗਿੱਲ ਨੇ ਕਿਹਾ ਕਿ ਹਰ ਅੰਬੈਸੀ ਵਿੱਚ ਕਲਚਰ ਤੇ ਬੋਲੀ ਦਾ ਪ੍ਰਦਰਸ਼ਨ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ,ਤਾਂ ਜੋ ਵਿਦੇਸ਼ੀ ਉਸ ਮੁਲਕ ਦੇ ਵਿਰਸੇ ਤੋਂ ਜਾਣੂ ਹੋ ਸਕਣ।
ਹਰਜੀਤ ਸੁੰਘ ਹੁੰਦਲ ਸਬਰੰਗ ਟੀ ਵੀ ਚੇਅਰ ਨੇ ਸਾਰੇ ਪ੍ਰੋਗਰਾਮ ਨੂੰ ਕੁਮਿਨਟੀ ਵਿੱਚ ਨਸ਼ਰ ਕੀਤਾ ,ਜੋ ਮਾਣ ਵਾਲੀ ਗੱਲ ਸੀ।

LEAVE A REPLY

Please enter your comment!
Please enter your name here