ਚੋਣਾਂ ਮੱਦੇਨਜ਼ਰ ਪ੍ਰਸਾਸ਼ਨ ਲਾਇਸੰਸੀ ਹਥਿਆਰ ਜਮ੍ਹਾਂ ਕਰਵਾ ਰਿਹਾ, ਦੂਜੇ ਪਾਸੇ ਅਪਰਾਧੀ ਗੈਰਕਾਨੂੰਨੀ ਹਥਿਆਰਾਂ ਨਾਲ ਗੋਲੀਆਂ ਚਲਾ ਸਰੇਆਮ ਵਾਰਦਾਤਾਂ ਕਰ ਰਹੇ ਹਨ-ਗਰਚਾ

0
148
ਚੋਣਾਂ ਮੱਦੇਨਜ਼ਰ ਪ੍ਰਸਾਸ਼ਨ ਲਾਇਸੰਸੀ ਹਥਿਆਰ ਜਮ੍ਹਾਂ ਕਰਵਾ ਰਿਹਾ, ਦੂਜੇ ਪਾਸੇ ਅਪਰਾਧੀ ਗੈਰਕਾਨੂੰਨੀ ਹਥਿਆਰਾਂ ਨਾਲ ਗੋਲੀਆਂ ਚਲਾ ਸਰੇਆਮ ਵਾਰਦਾਤਾਂ ਕਰ ਰਹੇ ਹਨ-ਗਰਚਾ
ਬਰਨਾਲਾ, 14 ਮਈ  (   )-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਦੇਸ਼ ਵਿੱਚ ਹੋ ਰਹੀਆਂ ਲੋਕਸਭਾ ਚੋਣਾਂ ਕਰਕੇ ਪੰਜਾਬ ਵਿੱਚ ਵਿੱਚ ਰਾਜਸੀ ਪਾਰਾ ਸਿਖਰਾਂ ਤੇ ਪਹੁੰਚਿਆ ਹੋਇਆ ਹੈ, ਜਿਸ ਕਰਕੇ ਪੁਲਿਸ ਵੱਲੋਂ ਪੁਖਤਾ ਸੁੱਰਖਿਆ ਪ੍ਰਬੰਧ ਹੋਣ ਦੀ ਗੱਲ ਕਿਹੀ ਜਾ ਰਹੀ ਹੈ ਲੇਕਿਨ ਸਾਰੇ ਦਾਅਵਿਆਂ ਦੇ ਉਲਟ ਹਰ ਦਿਨ ਪੰਜਾਬ ਵਿੱਚ ਅਪਰਾਧੀ ਵਾਰਦਾਤਾਂ ਕਰ ਲੁੱਟਾਂ ਖੋਹਾਂ ਕਰ ਰਹੇ ਹਨ, ਗੋਲੀਆਂ ਚਲਾਈਆਂ ਜਾ ਰਹੀਆਂ, ਸਰੇਆਮ ਕਤਲ ਕੀਤੇ ਜਾ ਰਹੇ ਹਨ। ਅਪਰਾਧੀ ਬੇਖੌਫ਼ ਹੋਏ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੁਰੇ ਤਰੀਕੇ ਨਾਲ ਵਿਗੜੀ ਹੋਈ ਹੈ, ਸਰਕਾਰ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਅਕਾਲੀ ਦਲ ਦੇ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਬੀਤੇ ਦਿਨ ਸੰਗਤ ਮੰਡੀ ਦੇ ਪਿੰਡ ਸੰਗਤ ਵਿਖੇ ਘਰ ’ਚ ਮੌਜੂਦ ਇਕ ਵਿਅਕਤੀ ਦਾ ਗੱਡੀ ਸਵਾਰ ਵਿਅਕਤੀਆਂ ਵੱਲੋਂ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਥਾਣਾ ਰਾਜਾਸਾਂਸੀ ਤਹਿਤ ਪੈਂਦੇ ਇਲਾਕਾ ਰੱਖ ਓਠੀਆਂ ਵਿਖੇ ਅੱਜ ਦਿਨ ਦਿਹਾੜੇ ਰੰਜਿਸ਼ ਦੇ ਚਲਦਿਆਂ ਆੜਤ ਦਾ ਕੰਮ ਕਰਦੇ ਗੁਰਪ੍ਰੀਤ ਸਿੰਘ ਕੜਿਆਲ ਅਤੇ ਉਸਦੇ ਬੇਟੇ ਸਹਿਜਬੀਰ ਸਿੰਘ ਉਪਰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰਦਿਆਂ ਕੁਝ ਨੌਜੁਆਨਾਂ ਵਲੋਂ ਗੋਲੀਆਂ ਚਲਾਈਆਂ ਤੇ ਕਾਰ ਦੀ ਭੰਨ ਤੋੜ ਵੀ ਕੀਤੀ ਗਈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਕਮਜ਼ੋਰ ਸਰਕਾਰ ਕਰਕੇ ਅਪਰਾਧੀਆਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਤੇ ਉਹ ਵਪਾਰੀਆਂ, ਕਾਰੋਬਾਰੀਆਂ ਨੂੰ ਫਿਰੌਤੀਆਂ ਲਈ ਨਿਸ਼ਾਨਾ ਬਣਾ ਰਹੇ ਹਨ। ਇਕ ਪਾਸੇ ਚੋਣਾਂ ਦੇ ਕਰਕੇ ਲਾਇਸੰਸਸ਼ੁਦਾ ਅਸਲਾ ਪੁਲਿਸ ਜਮ੍ਹਾਂ ਕਰਵਾ ਰਹੀ ਹੈ ਦੂਜੇ ਪਾਸੇ ਅਪਰਾਧੀ ਗੈਰਕਾਨੂੰਨੀ ਹਥਿਆਰਾਂ ਨਾਲ ਸਰੇਆਮ ਗੋਲੀਆਂ ਚਲਾ ਵਾਰਦਾਤਾਂ ਕਰ ਰਹੇ ਹਨ।

LEAVE A REPLY

Please enter your comment!
Please enter your name here