ਚੋਹਲਾ ਸਾਹਿਬ ਦੀ ਨਵੀਂ ਚੁਣੀ ਪੰਚਾਇਤ ਵਲੋਂ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬੱਚਿਆਂ ਨੂੰ ਵੰਡੀ ਨਵੀਂ ਯੂਨੀਫ਼ਾਰਮ
ਵੱਖ-ਵੱਖ ਖੇਡਾਂ ਵਿੱਚ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ
ਸਰਪੰਚ ਕੇਵਲ ਚੋਹਲਾ ਵਲੋਂ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਕੀਤਾ ਪ੍ਰੇਰਿਤ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,25 ਅਕਤੂਬਰ
ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ (ਮੁੰਡੇ) ਚੋਹਲਾ ਸਾਹਿਬ ਵਿਖੇ ਮੈਗਾ ਪੀਟੀਐਮ (ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ,ਜਿਸ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਭਾਗ ਲਿਆ।ਇਸ ਮੀਟਿੰਗ ਵਿੱਚ ਨਗਰ ਚੋਹਲਾ ਚੋਹਲਾ ਸਾਹਿਬ ਦੇ ਨਵੇਂ ਚੁਣੇ ਸਰਪੰਚ ਅਤੇ ਸਮੁੱਚੀ ਪੰਚਾਇਤ ਵੀ ਉਚੇਚੇ ਤੌਰ ‘ਤੇ ਪਹੁੰਚੀ।ਸੈਂਟਰ ਹੈੱਡ ਟੀਚਰ ਸੁਖਵਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਾਰੀ ਪੰਚਾਇਤ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਦੇ ਸੈਂਟਰ ਹੈੱਡ ਟੀਚਰ ਸੁਖਵਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਪੰਜਾਬ ਦੇ 18 ਹਜ਼ਾਰ ਸਕੂਲਾਂ ਦੇ ਵਿੱਚ ਅਧਿਆਪਕਾਂ ਅਤੇ ਮਾਪਿਆਂ ਦੀ ਇੱਕੋ ਦਿਨ ਮੀਟਿੰਗ ਕਰਵਾਈ ਜਾ ਰਹੀ ਹੈ,ਜਿਸ ਦਾ ਉਦੇਸ਼ ਬੱਚੇ ਦਾ ਸਰਬਪੱਖੀ ਵਿਕਾਸ ਕਰਨ ਲਈ ਮਾਪੇ ਅਤੇ ਅਧਿਆਪਕ ਬੱਚੇ ਦੇ ਬਾਰੇ ਵੱਖ ਵੱਖ ਮੁੱਦਿਆਂ ‘ਤੇ ਗੱਲਬਾਤ ਕਰ ਸਕਣ।ਇਸ ਤੋਂ ਇਲਾਵਾ ਮਾਪਿਆਂ ਅਤੇ ਪਤਵੰਤੇ ਸੱਜਣਾਂ ਨੂੰ ਸਕੂਲ ਵਿੱਚ ਹੋ ਰਹੇ ਵੱਖ-ਵੱਖ ਕੰਮ, ਸੁਧਾਰ ਦੀ ਜਾਣਕਾਰੀ ਦਿੱਤੀ ਜਾ ਸਕੇ।ਇਸ ਮੌਕੇ ਚੋਹਲਾ ਸਾਹਿਬ ਦੇ ਨਵੇਂ ਚੁਣੇ ਸਰਪੰਚ ਸ਼੍ਰੀ ਕੇਵਲ ਚੋਹਲਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ।ਉਹਨਾਂ ਨੇ ਬੱਚਿਆਂ ਨੂੰ ਮਨ ਲਗਾ ਕੇ ਲਗਾ ਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਰਪੰਚ ਕੇਵਲ ਚੋਹਲਾ ਵਲੋਂ ਸਕੂਲ ਦੀ ਜ਼ਰੂਰਤ ਨੂੰ ਦੇਖਦਿਆਂ ਹੋਇਆਂ ਆਪਣੇ ਕੋਲੋਂ ਸਕੂਲ ਨੂੰ 5000 ਰੁਪੈ ਦਾ ਦਾਨ ਕੀਤਾ ਅਤੇ ਅਧਿਆਪਕਾਂ ਨੂੰ ਕਿਹਾ ਕਿ ਸਕੂਲ ਲਈ ਤੁਹਾਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੈ,ਉਹ ਜ਼ਰੂਰਤ ਤੁਹਾਡੀ ਪੂਰੀ ਕੀਤੀ ਜਾਵੇਗੀ।ਇਸ ਮੌਕੇ ਨਵੀਂ ਪੰਚਾਇਤ ਵੱਲੋਂ ਬੱਚਿਆਂ ਨੂੰ ਨਵੀ ਯੂਨੀਫਾਰਮ ਅਤੇ ਵੱਖ-ਵੱਖ ਖੇਡਾਂ ਦੇ ਜੇਤੂ ਬੱਚਿਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਕੁਲਦੀਪ ਸਿੰਘ,ਕੁਲਵਿੰਦਰ ਸਿੰਘ, ਜਗਜੀਤ ਕੌਰ,ਨਵਜੋਤ ਕੌਰ,ਪੂਜਾ ਰਾਣੀ ਅਤੇ ਸੁਖਰਾਜ ਕੌਰ ਦੇ ਇਲਾਵਾ ਪੰਚਾਇਤ ਮੈਂਬਰ ਅਤੇ ਵੀ ਹਾਜ਼ਰ ਸਨ।