ਤਰਨਤਾਰਨ,27 ਅਗਸਤ -ਕਸਬਾ ਚੋਹਲਾ ਸਾਹਿਬ ਦੇ ਪੁਰਾਤਨ ਸ਼ਿਵ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਮੰਦਰ ਵਿਖੇ ਪੰਡਤ ਕੁੰਦਨ ਕੁਮਾਰ ਵਲੋਂ ਸ਼੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਲੀਲ੍ਹਾ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਮੰਦਰ ਵਿੱਚ ਨਤਮਸਤਕ ਹੋ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਸ ਮੌਕੇ ਮੰਦਰ ਕਮੇਟੀ ਅਤੇ ਸੰਗਤਾਂ ਵਲੋਂ ਵੱਖ-ਵੱਖ ਪਕਵਾਨਾਂ ਦੇ ਅਤੁੱਟ ਲੰਗਰ ਭੰਡਾਰ ਵਰਤਾਰੇ ਗਏ।ਰਾਤ ਨੂੰ ਜਾਗਰਣ ਵਿੱਚ ਕਪੂਰਥਲਾ ਦੀ ਮਸ਼ਹੂਰ ਭੱਲਾ ਐਂਡ ਪਾਰਟੀ ਵਲੋਂ ਆਪਣੇ ਭਜਨਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਇਸ ਦੌਰਾਨ ਸੰਗਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ ਰਾਜ ਕੁਮਾਰ ਵਲੋਂ ਪੁਲਸ ਪਾਰਟੀ ਸਮੇਤ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਕੁੰਦਰਾ ਅਤੇ ਸ਼ਿਵ ਨਰਾਇਣ ਸ਼ੰਭੂ ਵਲੋਂ ਆਈਆਂ ਸੰਗਤਾਂ ਨੂੰ ਇਸ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸਾਏ ਮਾਰਗ ‘ਤੇ ਚੱਲਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਅਜਿਹੇ ਤਿਓਹਾਰ ਸਭ ਨੂੰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ। ਇਸ ਮੌਕੇ ਮੰਦਰ ਵਿੱਚ ਕਮੇਟੀ ਦੇ ਸਰਪ੍ਰਸਤ ਪਰਮਜੀਤ ਜੋਸ਼ੀ,ਰਾਜਨ ਕੁੰਦਰਾ,ਤਰਸੇਮ ਨਈਅਰ,ਰਕੇਸ਼ ਕੁਮਾਰ ਅਨੰਦ,ਰਮਨ ਧੀਰ,ਅਮਿਤ ਕੁਮਾਰ ਪ੍ਰਧਾਨ,ਰਕੇਸ ਕੁਮਾਰ ਬਿੱਲਾ,ਪ੍ਰਦੀਪ ਹੈਪੀ,ਬਬਲੀ ਸ਼ਾਹ,ਬਿੱਟੂ ਨਈਅਰ,ਸੁਰਿੰਦਰ ਕੁਮਾਰ ਕੁੰਦਰਾ,ਸਨੀ ਹੇਅਰ ਡਰੈਸਰ,ਰਾਹੁਲ ਧੀਰ,ਚੰਦਰ ਮੋਹਨ ਲਾਲੀ,ਪ੍ਰਿਆਂਸੂ ਨਈਅਰ,ਜਵਾਹਰ ਕੁਮਾਰ,ਸੁਰਜੀਤ ਲਾਲ ਰਾਹੀ,ਅਸ਼ਵਨੀ ਅਨੰਦ,ਦੀਪੂ,ਰਾਜੂ,ਨਰੇਸ਼ ਕੁਮਾਰ,ਸੋਨੂੰ ਚਾਵਲਾ,ਕਰਨ ਕੁਮਾਰ,ਰਜੀਵ ਕੁਮਾਰ ਲਾਲੀ,ਦੀਪਕ,ਧਰੁਵ,ਨੈਤਿਕ,ਰਵੀ ਕੁਮਾਰ,ਸੁਰਿੰਦਰ ਭਗਤ,ਪ੍ਰਵੀਨ ਕੁਮਾਰ ਮੈਂਬਰ ਪੰਚਾਇਤ, ਅਸ਼ਵਨੀ ਕੁਮਾਰ ਰਾਜੂ ਆਦਿ ਭਗਤਾਂ ਵਲੋਂ ਵਿਸ਼ੇਸ਼ ਸੇਵਾ ਨਿਭਾਈ ਗਈ।
Boota Singh Basi
President & Chief Editor