ਚੋਹਲਾ ਸਾਹਿਬ ਵਿਖੇ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਦੁਸਹਿਰਾ

0
315

* ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੋਏ ਸ਼ਾਮਲ
ਚੋਹਲਾ ਸਾਹਿਬ/ਤਰਨਤਾਰਨ, (ਨਈਅਰ)-ਬੁਰਾਈ ’ਤੇ ਇਛਾਈ ਦਾ ਪ੍ਰਤੀਕ ਦੁਸਹਿਰੇ ਦਾ ਤਿਓਹਾਰ ਸ਼ਿਵ ਮੰਦਰ ਦੁਸ਼ਹਿਰਾ ਕਮੇਟੀ ਚੋਹਲਾ ਸਾਹਿਬ ਵਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਥੋਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿੱਚ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਰਾਵਣ,ਮੇਘਨਾਥ ਅਤੇ ਕੁੰਭਕਰਨ ਦੇ ਵੱਡੇ ਪੁਤਲਿਆਂ ਨੂੰ ਅਗਨੀ ਭੇਂਟ ਕਰਨ ਤੋਂ ਪਹਿਲਾਂ ਖੇਡ ਸਟੇਡੀਅਮ ਵਿੱਚ ਜੈਂਤੀਪੁਰ ਅਤੇ ਚੋਹਲਾ ਸਾਹਿਬ ਦੀਆਂ ਟੀਮਾਂ ਦਰਮਿਆਨ ਹਾਕੀ ਦਾ ਸ਼ੋਅ ਮੈਚ ਕਰਵਾਇਆ ਗਿਆ,ਜਿਸ ਵਿੱਚ ਜੈਂਤੀਪੁਰ ਦੀ ਟੀਮ 2-1ਨਾਲ ਜੇਤੂ ਰਹੀ।ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ ਸੈਂਟੀ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ ਸ਼ਾਮਲ ਹੋਏ।ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਰਵਿੰਦਰ ਸਿੰਘ ਸੈਂਟੀ ਨੇ ਕਿਹਾ ਕਿ ਦੁਸ਼ਹਿਰੇ ਦਾ ਪਵਿੱਤਰ ਤਿਓਹਾਰ ਸੰਦੇਸ਼ ਦਿੰਦਾ ਹੈ ਕਿ ਬਦੀ ਉੱਪਰ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ।ਇਸ ਲਈ ਹਮੇਸ਼ਾ ਜ਼ਿੰਦਗੀ ਦੇ ਵਿੱਚ ਸਚਾਈ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਸ਼ਹਿਰਾ ਇਨਸਾਨੀਅਤ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ।ਇਸ ਮੌਕੇ ਸੰਬੋਧਨ ਕਰਦੇ ਹੋਏ ਗ੍ਰਾਮ ਪੰਚਾਇਤ ਚੋਹਲਾ ਸਾਹਿਬ ਦੇ ਸਰਪੰਚ ਪਹਿਲਵਾਨ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਇਸ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਅੱਗੇ ਆਈਏ ਤਾਂ ਜ਼ੋ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪੁੱਜਣਾ ਸੀ ਪਰ ਅਚਾਨਕ ਕਿਸੇ ਨਾ ਟਾਲੇ ਜਾ ਸਕਣ ਵਾਲੇ ਕੰਮ ਕਰਕੇ ਸ਼ਾਮਲ ਨਹੀਂ ਹੋ ਸਕੇ।ਉਨ੍ਹਾਂ ਹਲਕਾ ਵਿਧਾਇਕ ਵਲੋਂ ਦੁਸ਼ਹਿਰਾ ਕਮੇਟੀ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਦੁਸ਼ਹਿਰਾ ਕਮੇਟੀ ਵਲੋਂ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੇਰ ਸ਼ਾਮ ਨੂੰ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਤਰੁਣ ਜੋਸ਼ੀ ਅਤੇ ਤਰਸੇਮ ਨਈਅਰ ਵਲੋਂ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਰਾਵਣ,ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਗਿਆ। ਇਸ ਮੌਕੇ ਆਤਿਸ਼ਬਾਜਾਂ ਵਲੋਂ ਕੀਤੀ ਗਈ ਦਿਲਕਸ਼ ਆਤਿਸ਼ਬਾਜ਼ੀ ਦੇਖਣਯੋਗ ਸੀ। ਇਸ ਦੁਸਹਿਰੇ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕਮੇਟੀ ਪ੍ਰਧਾਨ ਤਰੁਣ ਜੋਸ਼ੀ,ਤਰਸੇਮ ਨਈਅਰ,ਰਿਸ਼ਵ ਧੀਰ, ਭੁਪਿੰਦਰ ਕੁਮਾਰ ਨਈਅਰ,ਸੌਰਵ ਨਈਅਰ, ਪ੍ਰਦੀਪ ਕੁਮਾਰ ਹੈਪੀ, ਕਰਨਬੀਰ,ਭੰਵਰ ਨਈਅਰ,ਰਾਹੁਲ ਕੁੰਦਰਾ,ਮੋਹਿਤ ਜੋਸ਼ੀ,ਜਵਾਹਰ ਨਈਅਰ, ਮੋਨੂੰ ਸ਼ਰਮਾ,ਅਭੀ ਨਈਅਰ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।ਇਸ ਮੌਕੇ ਪਰਮਜੀਤ ਜੋਸ਼ੀ,ਰਮਨ ਕੁਮਾਰ ਧੀਰ, ਬਲਦੇਵ ਰਾਜ, ਬਲਵਿੰਦਰ ਸਿੰਘ ਬਿੰਦਾ, ਕੁਲਵੰਤ ਸਿੰਘ ਲਹਿਰ, ਤਰਸੇਮ ਸਿੰਘ,ਪਿਆਰਾ ਸਿੰਘ(ਸਾਰੇ ਮੈਂਬਰ ਪੰਚਾਇਤ), ਰਘੂਨਾਥ ਜੋਸ਼ੀ ਡੇਰਾ ਸਾਹਿਬ, ਮਾਹਲਾ ਗਰਾਊਂਡ ਸੁਪਰਵਾਈਜ਼ਰ, ਬਾਬਾ ਸਤਨਾਮ ਸਿੰਘ, ਪ੍ਰਵੀਨ ਕੁਮਾਰ ਕੁੰਦਰਾ, ਕਰਨ ਨਈਅਰ, ਲਾਲੀ ਪਹਿਲਵਾਨ ਰੱਤੋਕੇ, ਜਗਤਾਰ ਸਿੰਘ ਜੱਗਾ, ਫੀਲੋ, ਸਤਨਾਮ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਗਿੰਦੋ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਜਸਵੰਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ।

LEAVE A REPLY

Please enter your comment!
Please enter your name here