ਛਿੰਦਾ ਧਾਲੀਵਾਲ ਕੁਰਾਈ ਵਾਲਾ ਨੂੰ “ਮੇਹਰ ਮਿੱਤਲ ਪੁਰਸਕਾਰ” ਲਈ ਚੁਣਿਆ ਗਿਆ।
ਛਿੰਦਾ ਧਾਲੀਵਾਲ ਕੁਰਾਈ ਵਾਲਾ ਨੂੰ “ਮੇਹਰ ਮਿੱਤਲ ਪੁਰਸਕਾਰ” ਲਈ ਚੁਣਿਆ ਗਿਆ।
ਪੰਜਾਬੀ ਸਾਹਿਤ ਸਭਾ ਅਤੇ ਸਭਿਆਚਾਰਕ ਕੇਂਦਰ ਤਰਨਤਾਰਨ ਵਲੋਂ ਛਿੰਦਾ ਧਾਲੀਵਾਲ ਕੁਰਾਈ ਵਾਲਾ ਨੂੰ ਇਸ ਸਾਲ ਦੇ “ਮੇਹਰ ਮਿੱਤਲ ਪੁਰਸਕਾਰ” ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ, ਹਰਭਜਨ ਸਿੰਘ ਭਗਰੱਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਛਿੰਦਾ ਧਾਲੀਵਾਲ ਕੁਰਾਈ ਵਾਲਾ ਨੇ ਅਨੇਕਾ ਸਮਾਜਿਕ ਫਿਲਮਾ ਦਾ ਨਿਰਮਾਣ ਕਰਕੇ ਸਮਾਜ ਲਈ ਚੰਗੇ ਮਾਰਗਦਰਸ਼ਨ ਦਾ ਕੰਮ ਕੀਤਾ ਹੈ, ਜਿਨਾ ਵਿੱਚੋ ਪ੍ਰਮੁੱਖ ਹਨ ਧੀ ਦੀ ਦਰਦ ਕਹਾਣੀ, ਮਾਂ ਦੀ ਦਰਦ ਕਹਾਣੀ, ਪਾਲੀ, ਗਵਾਹ, ਮਿੰਦੋ ਵਣਜਾਰਨ ਗੱਡੀਆ ਵਾਲੀ, ਇਸ ਤੋ ਇਲਾਵਾ ਆਪਣੀ ਕਮੇਡੀ ਰਾਹੀ ਸਮਾਜਿਕ ਕੁਰੀਤੀਆ ਤੇ ਕਰਾਰੀ ਚੋਟ ਕਰਦੇ ਹਨ, ਪਿਛਲੇ ਲੰਮੇ ਸਮੇ ਤੋ ਵੱਖ ਵੱਖ ਅਖਬਾਰਾ ਵਿੱਚ ਸੈਕੜੇ ਲੇਖ ਛਪ ਚੁੱਕੇ ਹਨ, ਛਿੰਦਾ ਧਾਲੀਵਾਲ ਅਤੇ ਮੈਡਮ ਪਰਮ ਸਿੱਧੂ ਦੇ ਸਟੇਜ ਸ਼ੋਅ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ, ਪੰਜਾਬੀ ਮਾਂ ਬੋਲੀ ਪ੍ਰਤੀ ਪਾਏ ਜਾ ਰਹੇ ਯੋਗਦਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾ ਨੂੰ ਇਸ ਸਾਲ ਦਾ “ਮੇਹਰ ਮਿੱਤਲ ਪੁਰਸਕਾਰ” ਨਾਲ ਸਨਮਾਨਿਤ ਕੀਤਾ ਜਾਵੇਗਾ।
ਹਰਭਜਨ ਭਗਰੱਥ