ਛੇਵੀਂ ਸਿੱਖ ਡੇ ਪ੍ਰੇਡ ਇਕੱਠ ਨੇ ਵਸ਼ਿਗਟਨ ਡੀ ਸੀ ਨੂੰ ਹਿਲਾ ਕੇ ਰੱਖ ਦਿੱਤਾ ਖਾਲਸਾ ਰਾਜ ,ਖਾਲਿਸਤਾਨ ਤੇ ਅਜ਼ਾਦ ਪੰਜਾਬ ਦੇ ਨਾਅਰਿਆਂ ਨਾਲ ਗੂੰਜਿਆ ਇਕੱਠ।

0
198

ਬੰਦੀ ਸਿੰਘਾਂ ਦੀ ਰਿਹਾਈ ਤੇ ਅੰਮ੍ਰਿਤਪਾਲ ਸਿੰਘ ਦਾ ਮਸਲਾ ਗਰਮਾਇਆ ।
ਵਸ਼ਿਗਟਨ ਡੀ ਸੀ -( ਗਿੱਲ ) ਛੇਵੀਂ ਸਿੱਖ ਡੇ ਅੰਤਰ-ਰਾਸ਼ਟਰੀ ਖਾਲਸਾ ਡੇ ਪ੍ਰੇਡ ਵਸ਼ਿਗਟਨ ਡੀ ਸੀ ਖਾਲਸਾ ਸਿਰਜਨਾ ਦਿਵਸ ਨੂੰ ਸਮਰਪਿਤ ਕੱਢੀ ਗਈ ਹੈ। ਜਿਸ ਨੂੰ ਸਿੱਖ ਪਾਰਲੀਮੈਂਟ ਦੇ ਕਨਵੀਨਰ ਹਿੰਮਤ ਸਿੰਘ ਤੇ ਉਹਨਾਂ ਦੀ ਟੀਮ ਦੀ ਦਿਨ ਰਾਤ ਮਿਹਨਤ ਨੇ ਇਸ ਨੂੰ ਕਾਮਯਾਬ ਕੀਤਾ। ਅੱਠ ਸਟੇਟਾਂ ਤੋ ਸੰਗਤਾ ਦਾ ਠਾਠਾਂ ਮਾਰਦਾ ਇਕੱਠ ਹਰੇਕ ਨੂੰ ਹੈਰਾਨ ਕਰ ਗਿਆ। ਇਸ ਪ੍ਰੇਡ ਨੂੰ ਸਥਾਨਕ ਗੁਰੂ ਘਰਾਂ ਤੋ ਇਲਾਵਾ ਨਿਊਯਾਰਕ ,ਨਿਊਜਰਸੀ,ਕਨੈਕਟੀਕਟ,ਫਿਲੇਡੇਪੀਆ ਤੇ ਪੈਨਸਿਨਵੈਨੀਆ ਦੀਆਂ ਸੰਗਤਾ ਦਾ ਵੀ ਅਥਾਹ ਯੋਗਦਾਨ ਵੇਖਣ ਨੂੰ ਮਿਲਿਆ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਵਿੱਚ ਸਜਾਇਆ ਗਿਆ। ਜਿਸ ਨੂੰ ਸੇਵਾਦਾਰਾਂ ਨੇ ਸ਼ਰਧਾ ਤੇ ਸਤਿਕਾਰ ਨਾਲ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਪ੍ਰੇਡ ਦੇ ਮੂਹਰੇ ਸ਼ਸ਼ੋਭਿਤ ਕੀਤਾ ਗਿਆ। ਪਿੱਛੇ ਕੀਰਤਨ ਦੀਆਂ ਗੂੰਜਾਂ ਤੇ ਸ਼ਬਦਾਂ ਨੂੰ ਗਾ ਕੇ ਸੰਗਤਾ ਅਪਨੀ ਹਾਜ਼ਰੀ ਦਾ ਇਜ਼ਹਾਰ ਕਰ ਰਹੀਆਂ ਸਨ। ਸਿੱਖ ਐਸੋਸੇਸ਼ਨ ਗੁਰੂ ਘਰ ਦੀ ਗਤਕਾ ਟੀਮ ਅਪਨੇ ਜੋਹਰ ਦਿਖਾਕੇ ਸੰਗਤਾ ਨੂੰ ਨਿਹਾਲ ਕਰ ਰਹੀ ਸੀ।
ਪੰਜਾਬ ਦੇ ਹਿਤੈਸ਼ੀ ਤੇ ਦਰਦੀ ਉੱਚੀ ਉੱਚੀ ਅਵਾਜ ਵਿੱਚ ਨਾਹਰੇ ਮਾਰਕੇ ਕੇਂਦਰ ਸਰਕਾਰ ਨੂੰ ਹਿਲਾ ਰਹੇ ਸਨ। ਖਾਲਸਾ ਰਾਜ,ਖਾਲਿਸਤਾਨ ਦੀ ਅਵਾਜ ਨੂੰ ਬੁਲੰਦ ਕੀਤਾ ਜਾ ਰਿਹਾ ਸੀ।ਬੰਦੀ ਸਿੰਘਾ ਦੀ ਰਿਹਾਈ, ਸਿੱਖਾਂ ਤੇ ਵੱਖਰੇ ਕਾਨੂੰਨ ਲਾਗੂ ਕਰਨ ਦਾ ਮੁੱਦਾ ਪੂਰਾ ਗਰਮਾਇਆ ਰਿਹਾ। ਅੰਮ੍ਰਿਤਪਾਲ ਸਿੰਘ ਕੀਤੇ ਧੱਕੇ ਤੇ ਕਾਲੇ ਪਾਣੀ ਵਾਲੀ ਮੁੜ ਸਿੱਖ ਕੋਮ ਨੂੰ ਸਜ਼ਾ ਦੇ ਕੇ ਕੇਂਦਰ ਦੇ ਮਾੜੇ ਵਤੀਰੇ ਨੂੰ ਉਜਾਗਰ ਕੀਤਾ ਗਿਆ ਹੈ।
ਸਮੁੱਚੀ ਪ੍ਰੇਡ ਦਾ ਕਾਫ਼ਲਾ ਪੰਜ ਮੀਲ ਲੰਬਾ ਭਾਰੀ ਇਕੱਠ ਦਾ ਪ੍ਰਤੀਕ ਸਿੱਖ ਪਹਿਚਾਣ ਤੇ ਪੰਜਾਬ ਵਿੱਚ ਕੀਤੇ ਧੱਕੇ ਦਾ ਬੋਲਬਾਲਾ ਵਸ਼ਿਗਟਨ ਡੀ ਸੀ ਖਾਲਸਾ ਪ੍ਰੇਡ ਰਾਹੀ ਪੂਰੇ ਸੰਸਾਰ ਨੂੰ ਸੁਨੇਹਾ ਦੇ ਗਿਆ ਹੈ।
ਪ੍ਰੇਡ ਦੇ ਅਖੀਰ ਵਿਚ ਲੰਗਰ ਦੀ ਸੇਵਾ ਵੱਖ ਵੱਖ ਗੁਰੂ ਘਰਾਂ ਵੱਲੋਂ ਵੰਨਗੀ ਪਕਵਾਨਾਂ ਨਾਲ ਕੀਤੀ ਗਈ।ਉਪਰੰਤ ਸਟੇਜ ਤੋ ਢਾਡੀਆਂ ਵੱਲੋਂ ਵਾਰਾ ਗਾਕੇ ਸੰਗਤਾ ਵਿੱਚ ਜੋਸ਼ ਭਰ ਦਿੱਤਾ ।
ਸਟੇਜ ਦੀ ਸੇਵਾ ਸੰਭਾਲ਼ਦੇ ਹਿੰਮਤ ਸਿੰਘ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦੇ ੜਾੜੇ ਹੱਥੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਲਿਆ। ਉਹਨਾਂ ਕਿਹਾ ਪਰਵਾਸੀਆਂ ਦੀ ਅਵਾਜ ਨੂੰ ਦਬਾਇਆ ਨਹੀਂ ਜਾ ਸਕਦਾ। ਇਹ ਸਿੱਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਸਹਿਣ ਨਹੀਂ ਕਰਨਗੇ। ਸਗੋਂ ਯੂ ਐਨ ਓ ਵਿੱਚ ਅਪਨੇ ਹੱਕਾਂ ਪ੍ਰਤੀ ਅਵਾਜ ਉਠਾਉਣਗੇ। ਸਿੱਖ ਪਾਰਲੀਮੈਂਟ ਦੇ ਮੁੱਖ ਬੁਲਾਰੇ ਭਾਈ ਹਰਜਿੰਦਰ ਸਿੰਘ ਨੇ ਕਿਹਾ ਸਾਡੀ ਕੋਮ ਨਾ ਜ਼ੁਲਮ ਕਰਦੀ ਹੈ ਅਤੇ ਨਾ ਹੀ ਸਹਿੰਦੀ ਹੈ। ਇਸ ਨਾਲ ਜਿੰਨਾ ਸਰਕਾਰ ਵਿਤਕਰਾ ਕਰੇਗੀ, ਉਤਨਾ ਹੀ ਉਹ ਦ੍ਰਿੜ੍ਹਤਾ ਨਾਲ ਪੇਸ਼ ਆਵੇਗੀ। ਖਾਲਸੇ ਨੇ ਕਦੇ ਭਾਜੀ ਰੱਖੀ ਨਹੀਂ ਹੈੱ। ਰਿਫਰੈਡੰਮ ਲਈ ਤਿਆਰ ਰਹੋ। ਅੰਮ੍ਰਿਤਪਾਲ ਸਿੰਘ ਸਾਡੇ ਯੂਥ ਦਾ ਨੇਤਾ ਹੈ। ਉਸ ਵੱਲੋਂ ਕੀਤੇ ਕਾਰਜ ਕੋਮ ਲਈ ਸਰੋਤ ਹਨ।ਖਾਲਿਸਤਾਨ ਸਾਡਾ ਹੱਕ ਹੈ। ਸਰਕਾਰ ਨੇ ਖ਼ੁਦ ਇਸ ਦੀ ਨੀਂਹ ਰੱਖੀ ਹੈ।
ਗੁਰਦੇਵ ਸਿੰਘ ਕੰਗ ਨੇ ਵਸ਼ਿਗਟਨ ਡੀ ਸੀ ਉਹ ਟਾਵਰ ਹੈ ਜਿੱਥੋਂ ਅਵਾਜ ਪੂਰੇ ਸਂਸਾਰ ਨੂੰ ਜਾਂਦੀ ਹੈ।ਪੰਜਾਬ ਨਾਲ ਕੀਤੇ ਧੱਕੇ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਪੰਜਾਬ ਦੇ ਦਰਦ ਨੂੰ ਪ੍ਰਵਾਸੀ ਬੜੀ ਗੰਭੀਰਤਾ ਨਾਲ ਲੈ ਰਹੇ ਹਨ। ਉਹਨਾਂ ਕਿਹਾ ਅਗਲੀ ਪ੍ਰੇਡ 29 ਅਪ੍ਰੈਲ ਬੰਦੀ ਸਿੰਘਾ ਨੂੰ ਸਮਰਪਿਤ ਨਿਊਯਾਰਕ ਵਿੱਚ ਕੱਢੀ ਜਾ ਰਹੀ ਹੈ। ਜਿਸ ਵਿੱਚ ਸ਼ਾਮਲ ਹੋਣ ਲਈ ਸੱਦਾ ਅੱਜ ਹੀ ਦਿੱਤਾ ਜਾ ਰਿਹਾ ਹੈ।
ਗੁਰਕੀਰਤ ਸਿਘ ਵੈਨਕੂਅਰ ਕਨੇਡਾ ਨੇ ਕਿਹਾ ਕਿ ਉਹ ਚਾਰ ਮਹੀਨੇ ਅੰਮ੍ਰਿਤਪਾਲ ਸੁੰਘ ਨਾਲ ਰਹੇ ਹਨ। ਸਰਕਾਰ ਖ਼ੁਦ ਨਸ਼ਾ ਗੁਰੂ ਘਰਾਂ ਵਿੱਚ ਪ੍ਰਵੇਸ਼ ਕਰਵਾਕੇ ਸਿੱਖ ਕੋਮ ਨੂੰ ਬਦਨਾਮ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਨੋਜਵਾਨ ਪੀੜੀ ਨੂੰ ਨਸ਼ਾ ਮੁਕਤ ਕਰਕੇ ਸਿੱਖੀ ਵਿੱਚ ਪਰਪੱਕ ਕਰ ਰਹੇ ਸਨ। ਜਿਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਬਦਹਜਮੀ ਕਰ ਦਿੱਤੀ ਹੈ। ਜਿਸ ਕਰਕੇ ਨੋਜਵਾਨਾ ਨੂੰ ਫੜਕੇ ਜੇਲਾ ਵਿੱਚ ਬੰਦ ਕੀਤਾ ਜਾ ਰਿਹਾ ਹੈ।
ਜਤਿੰਦਰ ਸਿੰਘ ਖਟੜਾ ਨੇ ਕਿਹਾ ਕਿ ਸਿੱਖਾਂ ਨੂੰ ਮੁੜ ਕਾਲੇ ਪਾਣੀ ਵਾਲੀਆਂ ਸਜ਼ਾਵਾਂ ਦਾ ਭਾਗੀਦਾਰ ਬਣਾਇਆ ਜਾ ਰਿਹਾ ਹੈ। ਸਿੱਖ ਲਈ ਸਪੈਸ਼ਲ ਕਾਨੂੰਨ ਬਣਾਕੇ ਦੂਜੇ ਰਾਜਾ ਦੀਆਂ ਜੇਲਾ ਵਿੱਚ ਬੰਦ ਕੀਤਾ ਜਾ ਰਿਹਾ ਹੈ। ਇਸ ਨਾਲ ਸਿੱਖ ਕੋਮ ਦੀ ਅਵਾਜ ਬੰਦ ਨਹੀਂ ਕੀਤੀ ਜਾ ਸਕਦੀ ਹੈ।ਸਾਨੂੰ ਇਕ ਜੁੱਟ ਹੋਕੇ ਅਵਾਜ ਬੁਲੰਦ ਕਰਕੇ ਬੰਦੀ ਸਿੰਘਾ ਦੀ ਰਿਹਾਈ ਲਈ ਅੱਗੇ ਆਉਣਾ ਪਵੇਗਾ। ਜਿਸ ਤਰਾਂ ਕਿਸਾਨ ਅੰਦੋਲਨ ਜਿੱਤਿਆ ਹੈ।। ਉਸੇ ਤਰਾਂ ਇਸ ਵਿੱਚ ਵੀ ਕਾਮਯਾਬੀ ਹਾਸਲ ਕਰਾਂਗੇ।
ਪ੍ਰਭਜੋਤ ਸਿਘ ਕਨੇਡਾ ਨੇ ਕਿਹਾ ਸਾਨੂੰ ਬਾਹਰ ਰਹਿੰਦੇ ਪ੍ਰਵਾਸੀਆ ਨੂੰ ਇਕਜੁਟ ਹੋਕੇ ਅਵਾਜ ਬੁਲੰਦ ਕਰਨ ਨੂੰ ਤਰਜੀਹ ਦੇਣੀ ਹੋਵੇਗੀ।
ਹਰਬੰਸ ਸਿੰਘ ਖਾਲਸਾ ਨੇ ਕਿਹਾ ਅਸੀਂ ਭੀਖ ਨਹੀਂ ਮੰਗਦੇ ਹਾਂ। ਸਗੋਂ ਡੈਮੋਕਰੇਟਕ ਢੰਗ ਨਾਲ ਅਪਨੇ ਹੱਕ ਮੰਗ ਰਹੇ ਹਾਂ। ਸਰਕਾਰ ਧੱਕਾ ਕਰਕੇ ਸਾਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ। ਇਹ ਮੁਮਕਿਨ ਨਹੀਂ ਹੈ।ਸਾਡੇ ਬਾਣੇ ਨੂੰ ਅੱਤਵਾਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ। ਸਾਨੂੰ ਵੱਖਵਾਦੀ ਕਿਹਾ ਜਾ ਰਿਹਾ ਹੈ।
ਦਵਿੰਦਰ ਸਿੰਘ ਬਦੇਸ਼ਾ ਨੇ ਕਿਹਾ ਕਿ ਅੱਜ ਦੀ ਵਾਗਡੋਰ ਯੂਥ ਨੂੰ ਦੇਣੀ ਚਾਹੀਦੀ ਹੈ। ਮਨਾਸਿਸ ਗੁਰੂ ਘਰ ਦੇ ਯੂਥ ਨੇ ਲੰਗਰ ਦੀ ਸੇਵਾ ਕਰਕੇ ਦਸ ਦਿਤਾ ਹੈ ਕਿ ਉਹ ਕਿਸੇ ਤੋ ਘੱਟ ਨਹੀਂ ਹਨ। ਅਪ੍ਰੈਲ ਮਹੀਨਾ ਸਿੱਖ,ਮੁਸਲਿਮ ਕੋਮ ਵਾਸਤੇ ਪਵਿੱਤਰ ਹੈ। ਮੁਸਲਮਾਨਾਂ ਦੇ ਰਮਦਾਨ ਭੋਜ ਤੇ ਰਾਜਨੀਤਕ ਜਾ ਰਹੇ ਹਨ। ਸਾਨੂੰ ਵੀ ਵਿਸਾਖੀ ਮਨਾਉਣ ਤੇ ਰਾਜਨੀਤਕਾਂ ਨੂੰ ਸਿੱਖ ਕੋਮ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।ਜੁਗਰਾਜ ਸਿੰਘ ਸਿਰਫ ਤੂਫ਼ਾਨ ਸਿੰਘ ਸ਼ਹੀਦ ਯੋਧਿਆਂ ਦੀ ਬਰਸੀ ਮਨਾਕੇ ਯੂਥ ਨੂੰ ਨਸੀਹਤ ਦਾ ਅਹਿਸਾਸ ਕਰਵਾਉਣਾ ਸਮੇ ਦੀ ਮੰਗ ਹੈ। ਬੰਦੀ ਸਿੰਘ ਦੀ ਰਿਹਾਈ ਵਾਸਤੇ ਇਕਜੁਟ ਹੋਕੇ ਹੰਭਲਾ ਮਾਰਨਾ ਪਵੇਗਾ।ਬਖ਼ਸ਼ੀਸ਼ ਸਿੰਘ ਨੇ ਕਿਹਾ ਸਾਨੂੰ ਪੂਰੇ ਸੰਸਾਰ ਨੂੰ ਇਕੱਠੇ ਹੋਣਾ ਪਵੇਗਾ। ਸਿੱਖ ਕੋਮ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਅਸੀਂ ਪਾਕਿਸਤਾਨ ਦੇ ਵਿੱਚ ਜਾ ਕੇ ਮਦਦ ਕਰਦੇ ਹਾ। ਸਾਡੀ ਸੰਸਥਾ ਵੀਜ਼ੇ ਵਾਸਤੇ ਮਦਦ ਕਰਦੀ ਹੈ। ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜੋ ਬਰਦਾਸ਼ਤ ਤੋ ਬਾਹਰ ਹੈ।ਬੂਟਾ ਸਿੰਘ ਖੜੋਦ ਨੇ ਕਿਹਾ ਵਸ਼ਿਗਟਨ ਡੀਸੀ ਸੰਸਾਰ ਦੀ ਸ਼ਕਤੀਸ਼ਾਲੀ ਜਗਾ ਹੈ । ਜਿੱਥੋਂ ਅਵਾਜ ਬੁਲੰਦ ਹੋਕੇ ਪੂਰੇ ਸੰਸਾਰ ਵਿੱਚ ਪਹੁੰਚਦੀ ਹੈ।ਜਾਲਮ ਸਰਕਾਰ ਨੇ ਅੋਰਤਾ ਨੂੰ ਵੀ ਨਹੀਂ ਬਖ਼ਸ਼ਿਆ ਹੈ। ਫੜੇ ਵਿਅਕਤੀਆ ਨੂੰ ਜ਼ਮਾਨਤ ਤੇ ਛੱਡਿਆ ਹੈ ਚਾਹੇ ਉਹਨਾ ਦਾ ਕਸੂਰ ਕੋਈ ਵੀ ਨਹੀਂ ਸੀ।ਇਹ ਸਰਾਸਰ ਧੱਕਾ ਕੀਤਾ ਹੈ।ਜਿਊਸ ਕੋਮ ਅਪਨੀਆਂ ਕਬਰਾਂ ਦਾ ਵੀ ਹਿਸਾਬ ਲੈ ਰਹੀ ਹੈ। ਅਸੀਂ ਇਕੱਠੇ ਹੋਕੇ ਅਵਾਜ ਬੁਲੰਦ ਕਰਕੇ ਬੰਦੀ ਸਿੰਘ ਰਿਹਾ ਜਰਵਾਈਏ।
ਡਾਕਟਰ ਅਮਰਜੀਤ ਸਿੰਘ ਨੇ ਗੁਰਬਾਣੀ ਦੇ ਅਧਾਰ ਤੇ ਸੰਦੇਸ਼ ਦਿਤਾ ਤੇ ਕਿਹਾ ਕਿ ਸਿਰ ਤਲੀ ਤੇ ਧਰਕੇ ਲੜਨਾ ਪਵੇਗਾ। ਸਾਡੇ ਨਾਲ 1947 , 1984 ਤੇ ਹੁਣ 2023 ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਸਾਡੇ ਨਾਲ ਵਾਅਦਾ ਕੀਤਾ ਰਾਜ ਨਹੀਂ ਦਿੱਤਾ ਜਾ ਰਿਹਾ ਹੈ। ਸਾਨੂੰ ਸਰਕਾਰ ਦੀ ਨੀਯਤ ਤੇ ਸ਼ੱਕ ਹੀ ਨਹੀਂ ਸਗੋਂ ਯਕੀਨ ਹੈ। ਇਹ ਧੋਖੇਬਾਜ਼ ਹੈ। ਸਾਨੂੰ ਕਦੇ ਨਸ਼ਿਆਂ ਨਾਲ ਉਲਝਾ ਰਹੀ ਹੈ,ਕਦੇ ਝੂਠੇ ਕੇਸ ਪਾ ਕੇ ਤੰਗ ਕਰ ਰਹੀ ਹੈ। ਸਾਡੇ ਵਿੱਚ ਇਸ ਸਰਕਾਰ ਨੇ ਨਫ਼ਰਤ ਭਰ ਦਿੱਤੀ ਹੈ। ਕਾਕੇ ਜਾਨੜੁੰਨਾ ਦਾ ਮੁੜ ਅਹਿਸਾਸ ਕਰਵਾ ਦਿੱਤਾ ਹੈ। ਅਸੀਂ ਇਹਨਾਂ ਨਾਲ ਨਹੀਂ ਰਹਿ ਸਕਦੇ। ਸਾਡਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਮੋੜ ਦੇਣ। ਸਾਡਾ ਸੰਘਰਸ਼ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।
ਹਰਜੀਤ ਸਿੰਘ ਫਿਲੇਡੈਪੀਆ ਤੇ ਕੁਲਦੀਪ ਸਿੰਘ ਪੈਨਸਿਨਵੈਨੀਆ ਤੇ ਅਬਨਾਸ਼ ਕੋਰ ਬੀਬੀ ਨੇ ਵੀ ਵਿਚਾਰਾ ਦੀ ਸਾਂਝ ਪਾਈ। ਸਮੁੱਚੀ ਪ੍ਰੇਡ ਬਹੁਤ ਹੀ ਪ੍ਰਭਾਵੀ ਤੇ ਰਿਕਾਰਡ ਤੋੜ ਇਕੱਠ ਵਜੋ ਸਾਬਤ ਹੋਈ ਹੈ। ਜਿਸਨੇ ਸਰਕਾਰ ਨੂੰ ਹਲੂਣਿਆ ਹੈ। ਸੰਸਾਰ ਭਰ ਵਿੱਚ ਇਸ ਦੀ ਚਰਚਾ ਹੋ ਰਹੀ ਹੈ ਕਿ ਸਿੱਖ ਕੋਮ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ। ਸੈਨੇਟਰਾ ਤੇ ਕਾਗਰਸਮੈਨਾ ਦੀ ਟੀਮ ਵੱਲੋਂ ਭਾਰਤ ਵਿੱਚ ਸਿੱਖ ਕੋਮ ਨਾਲ ਕੀਤੇ ਧੱਕੇ ਸੰਬੰਧੀ ਪਟੀਸ਼ਨ ਦਾਇਰ ਕਰਕੇ ਰਾਜਨੀਤਕਾਂ ਦੇ ਵੀਜ਼ੇ ਕੈਸਲ ਕਰਨ ਦਾ ਉਪਰਾਲਾ ਕੀਤਾ ਹਾ ਰਿਹਾ ਹੈ। ਪ੍ਰਵਾਸ ਵਿਚ ਰਾਜਨੀਤਕਾਂ , ਪੁਲਿਸ ਅਫਸਰਾ ਤੇ ਬਿਊਰੋਕਰੇਟਾ ਦੇ ਲੜਦੇ ਬੱਚਿਆਂ ਦੀ ਨਿਸ਼ਾਨਦਈ ਕਰਨ ਦੀ ਗੱਲ ਕੀਤੀ ਗਈ ,ਤਾਂ ਜੋ ਸਰਕਾਰ ਨੂੰ ਸਿੱਖ ਕੋਮ ਕੀਤੇ ਜਾ ਰਹੇ ਧੱਕੇ ਤੋ ਰੋਕਿਆ ਜਾ ਸਕੇ। ਬਾਲ ਸਰਕਾਰ ਦੇ ਪਾਲੇ ਛੱਡ ਦਿੱਤੀ ਹੈ।
ਸਮੁੱਚੀ ਖਾਲਸਾ ਡੇ ਪ੍ਰੇਡ ਵੱਖਰੀ ਛਾਪ ਛੱਡ ਗਈ ਹੈ।

LEAVE A REPLY

Please enter your comment!
Please enter your name here