ਛੱਠ ਪੂਜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ

0
272

ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) – ਸੂਰਜ ਦੀ ਅਰਾਧਨਾ ਛਠ ਪੂਜਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਹ ਪੂਜਾ ਲਗਾਤਾਰ ਪਿੱਛਲੇ ਤਿੰਨ ਦਿਨਾਂ ਤੋਂ ਜਾਰੀ ਰਹੀ । ਮੰਨਿਆ ਜਾਂਦਾ ਹੈ ਕਿ ਘਰ ਵਿਚ ਸੁੱਖ ਸ਼ਾਂਤੀ , ਔਲਾਦ ਪ੍ਰਾਪਤੀ ਅਤੇ ਲੰਬੀ ਉਮਰ ਦੀ ਪ੍ਰਤੀਕ ਛਠ ਪੂਜਾ ਨਹਾਏ-ਖਾਏ ਤੋਂ ਸ਼ੁਰੂ ਹੋ ਕੇ ਬਿਆਸ ਦਰਿਆ ਦੇ ਕਿਨਾਰੇ ਡੁੱਬਦੇ ਸੂਰਜ ਅਤੇ ਵੀਰਵਾਰ ਨੂੰ ਚੜਦੇ ਸੂਰਜ ਨੂੰ ਫ਼ਲ-ਫੁੱਲ ਅਤੇ ਧੂਪ-ਅਗਰਬੱਤੀ ਨਾਲ ਅਰਾਧਨਾ ਕਰਦੇ ਹਨ। ਇਸ ਦਿਨ ਔਰਤਾਂ ਅਤੇ ਬੱਚੇ ਨਵੇਂ ਨਵੇਂ ਕੱਪੜੇ ਪਾ ਕੇ ਦਰਿਆ ਦੇ ਕੰਢੇ ਪਹੁੰਚਦੇ ਹਨ । ਰਸਤੇ ਵਿਚ ਔਰਤਾਂ ਤਰ੍ਹਾਂ ਤਰ੍ਹਾਂ ਦੇ ਭਗਤੀ ਗੀਤ ਗਾਉਂਦੇ ਆਉਂਦੇ ਹਨ ਅਤੇ ਕਈ ਰਸਤੇ ਵਿੱਚ ਪੈਦਲ ਹੀ ਜ਼ਮੀਨ ’ਤੇ ਲੇਟ ਕੇ ਦਰਿਆ ਵੱਲ ਨੂੰ ਜਾਂਦੇ ਹਨ। ਅੰਤਿਮ ਦਿਨ ਸਾਧ-ਸੰਗਤ ਦੇ ਸਹਿਯੋਗ ਨਾਲ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪੂਜਾ ਦੀ ਸਮਾਪਤੀ ਕੀਤੀ ਜਾਂਦੀ ਹੈ । ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਮਹਿਲਾ ਵਿੰਗ ਦੇ ਦਲਜੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਰਾਜੀਵ ਚੌਰਸਿਆ, ਵਿਕਾਸ ਯਾਦਵ , ਸੁਬੋਧ ਕੁਮਾਰ, ਜੈਰਾਮ ਮਾਹਤੋਂ, ਪ੍ਰਭਾ ਸ਼ੰਕਰ, ਮੁਸਕਾਨ , ਮਨੀਸ਼ ਕੁਮਾਰ, ਰਿਆ, ਰਾਗਿਨੀ, ਪ੍ਰੇਮ ਕੁਮਾਰ, ਕਿਸਾਨ ਜੀ, ਘਨਈਆ ਕੁਮਾਰ, ਸਿਕੰਦਰ, ਸੁਰੇਸ਼ ਕੁਮਾਰ, ਪਸ਼ੁਰਾਮ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here