ਜਥੇਬੰਦੀਆਂ ਵੱਲੋਂ ਸੰਘਰਸ਼ ਕਰ ਰਹੀਆਂ ਨਰਸਾਂ ਨੂੰ ਧਮਕੀ ਦੇਣ ਵਾਲੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ 

0
53
ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫ਼ਦ ਐੱਸ ਐੱਚ ਓ ਸਦਰ ਥਾਣਾ ਬਾਲੀਆਂ ਸੰਗਰੂਰ ਨੂੰ ਮਿਲਿਆ
ਸੰਗਰੂਰ,
ਬੀਤੇ ਦਿਨੀਂ ਘਾਬਦਾਂ ਪਿੰਡ ਦੇ ਸਰਪੰਚ ਸਮੇਤ ਕੁਝ ਵਿਆਕਤੀਆਂ ਵਲੋਂ ਪੀ ਜੀ ਆਈ ਹਸਪਤਾਲ ਘਾਬਦਾਂ ਵਿਖੇ ਆਪਣੀ ਨੌਕਰੀ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਨਰਸਾਂ ਨੂੰ ਬੀਤੇ ਲੱਗ ਭੱਗ ਪੰਜ ਮਹੀਨਿਆਂ ਤੋਂ ਦਿਤੇ ਜਾ ਰਹੇ ਧਰਨੇ ਨੂੰ 25 ਜਨਵਰੀ ਤੱਕ ਚੁੱਕਣ ਦਾ ਪ੍ਰੈੱਸ ਵਿੱਚ ਅਲਟੀਮੇਟਮ ਦੇਣ ਅਤੇ ਧਰਨਾ ਸਥਾਨ ਤੇ ਆ ਕੇ ਧਰਨੇ ਤੇ ਬੈਠੀਆਂ ਲੜਕੀਆਂ ਨੂੰ ਅਪਸ਼ਬਦ ਬੋਲਣ, ਡਰਾਉਣ ਅਤੇ ਸਿੱਟੇ ਭੁਗਤਨ ਦੀਆਂ ਧਮਕੀਆਂ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦਾ ਇੱਕ ਵਫਦ ਨੇ ਐੱਸ ਐੱਚ ਓ ਸਦਰ ਥਾਣਾ ਬਾਲੀਆਂ, ਸੰਗਰੂਰ ਨੂੰ ਮਿਲ ਕੇ ਲੜਕੀਆਂ ਵੱਲੋਂ ਸ਼ਿਕਾਇਤ ਪੇਸ਼ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਨਰਸਿੰਗ ਸਟਾਫ਼ ਦੀਆਂ ਲੜਕੀਆਂ ਵੱਲੋਂ ਐੱਸ ਐੱਚ ਓ ਨੂੰ ਦੱਸਿਆ ਕਿ ਘਾਬਦਾਂ ਪਿੰਡ ਦੇ ਸਰਪੰਚ ਸਮੇਤ ਕੁਝ ਲੋਕਾਂ ਵਲੋਂ ਧਰਨਾ ਚੁੱਕਣ ਲਈ ਧਮਕੀਆਂ ਦੇਣ ਦੀ ਘਟਨਾ ਕਾਰਨ ਉਹ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਅਜਿਹਾ ਕਰਕੇ ਉਹਨਾਂ ਦੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਨ ਦੇ ਅਧਿਕਾਰ ਨੂੰ ਕੁਚਲਿਆ ਜਾ ਰਿਹਾ ਹੈ। ਉਹਨਾਂ ਲਿਖ਼ਤੀ ਰੂਪ ਵਿਚ ਸ਼ਿਕਾਇਤ ਪੇਸ਼ ਕਰਕੇ ਉਨ੍ਹਾਂ ਦੇ ਸੰਘਰਸ਼ ਨੂੰ ਬਦਨਾਮ ਕਰਨ, ਅਪਸ਼ਬਦ ਬੋਲਣ, ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇਣ ਵਾਲੇ ਵਿਆਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਵਫਦ ਵਿੱਚ ਮੌਜੂਦ ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਅਧਿਕਾਰੀ ਨੂੰ ਦੱਸਿਆ ਕਿ ਜਥੇਬੰਦੀਆਂ ਸੰਘਰਸ਼ ਕਰਨ ਦੇ ਅਧਿਕਾਰ ਨੂੰ ਕੁਚਲਣ ਦੇ ਕਿਸੇ ਵੀ ਮਨਸੂਬਿਆਂ ਨੂੰ ਬਰਦਾਸ਼ਤ ਨਹੀਂ ਕਰਨਗੀਆਂ। ਉਹ ਧਰਨੇ ਤੇ ਬੈਠੀਆਂ ਲੜਕੀਆਂ ਦੀ ਪੂਰਨ ਸੁਰੱਖਿਆ ਦੀ ਗਾਰੰਟੀ ਕਰਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਘਟਨਾ ਖ਼ਿਲਾਫ਼ ਜਥੇਬੰਦਕ ਲਾਮਬੰਦੀ ਕਰਨ ਦੀ ਚਿਤਾਵਨੀ ਵੀ ਦਿੱਤੀ। ਐੱਸ ਐਂਚ ਓ ਨੇ ਵਫਦ ਨੂੰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰਨ ਅਤੇ ਧਰਨੇ ਤੇ ਬੈਠੀਆਂ ਲੜਕੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।
ਵਫਦ ਵਿੱਚ ਨਰਸਿੰਗ ਸਟਾਫ਼ ਯੂਨੀਅਨ ਦੀ ਆਗੂ ਨਿੰਦਰਜੀਤ ਕੌਰ ਦੀ ਅਗਵਾਈ ਵਿਚ ਨਰਸਿੰਗ ਸਟਾਫ਼ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਮਹਿਲਾਂ, ਜਸਵੀਰ ਸਿੰਘ ਗਗੜਪੁਰ, ਕਰਮਜੀਤ ਕੌਰ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਫਰੰਟ ਦੇ ਜ਼ਿਲ੍ਹਾ ਮੀਤ ਪ੍ਰਧਾਨ ਚੰਦ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ, ਡੀਟੀਐੱਫ ਦੇ ਸੂਬਾ ਜਨਰਲ ਸਕੱਤਰ ਬਲਵੀਰ ਚੰਦ ਲੌਂਗੋਵਾਲ, ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ, ਸਾਬਕਾ ਸੈਨਿਕ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਚੰਦ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਜੀਤ ਸਿੰਘ ਨਮੋਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।

LEAVE A REPLY

Please enter your comment!
Please enter your name here