ਜਨਰਲ ਅਬਜਰਵਰ ਦਿਨੇਸ਼ਨ ਐੱਚ ਵੱਲੋਂ ਈ.ਵੀ.ਐਮ. ਮਸ਼ੀਨਾਂ ਦੀ ਤਿਆਰੀ ਪ੍ਰਕਿਰਿਆ ਦਾ ਜਾਇਜ਼ਾ

0
131
ਦਲਜੀਤ ਕੌਰ
ਸੰਗਰੂਰ, 23 ਮਈ, 2024: ਸੰਗਰੂਰ ਲੋਕ ਸਭਾ ਹਲਕੇ ਦੀਆਂ ਇੱਕ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਜੋਂ ਵਿਧਾਨ ਸਭਾ ਸੈਗਮੈਂਟ ਸੰਗਰੂਰ ਵਿੱਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਅਤੇ ਵੀ.ਵੀ. ਪੈਟ ਦੀ ਕਮਿਸ਼ਨਿੰਗ ਕੀਤੀ ਜਾ ਰਹੀ ਹੈ। ਅੱਜ ਇਸ ਦੌਰਾਨ ਜਨਰਲ ਅਬਜਰਵਰ ਸ੍ਰੀ ਦਿਨੇਸ਼ਨ ਐਚ ਨੇ ਉਪ ਮੰਡਲ ਮੈਜਿਸਟਰੇਟ ਕਮ ਸਹਾਇਕ ਰਿਟਰਨਿੰਗ ਅਫਸਰ ਸੰਗਰੂਰ ਚਰਨਜੋਤ ਸਿੰਘ ਵਾਲੀਆ ਦੀ ਮੌਜੂਦਗੀ ਵਿੱਚ ਸਰਕਾਰੀ ਰਣਬੀਰ ਕਾਲਜ ਵਿੱਚ  ਈ.ਵੀ.ਐਮਜ਼ ਦੀ ਤਿਆਰੀ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਸੰਗਰੂਰ ਸੈਗਮੈਂਟ ਦੇ ਪੋਲਿੰਗ ਸਟੇਸ਼ਨਾਂ ਲਈ 20 ਫੀਸਦ ਵਾਧੂ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 108-ਸੰਗਰੂਰ ਵਿਧਾਨ ਸਭਾ ਹਲਕੇ ਵਿੱਚ 214 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨਿੰਗ ਦੌਰਾਨ ਬੈਲਟ ਯੂਨਿਟ, ਕੰਟਰੋਲ ਯੂਨਿਟ, ਵੀ.ਵੀ.ਪੈਟ ਮਸ਼ੀਨਾਂ ਨੂੰ ਚੈੱਕ ਕਰਨ, ਉਮੀਦਵਾਰਾਂ ਦੇ ਨਾਂ ਅਤੇ ਚੋਣ ਨਿਸ਼ਾਨ ਲੋਡ ਕਰਨ, ਟੈਗ ਲਗਾਉਣ, ਸੀਲਿੰਗ ਕਰਨ ਆਦਿ ਕੰਮਾਂ ਨੂੰ ਅਤਿ-ਗੰਭੀਰਤਾ ਅਤੇ ਜ਼ਿੰਮੇਵਾਰੀ ਨਾਲ ਨੇਪਰੇ ਚੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਹਰਸਲਾਂ ਦੌਰਾਨ ਪ੍ਰੀਜਾਈਡਿੰਗ ਅਫ਼ਸਰਾਂ ਨੂੰ ਪੋਲਿੰਗ ਵਾਲੇ ਦਿਨ ਮਿੱਥੇ ਸਮੇਂ ਅੰਦਰ ਨਿਰਧਾਰਤ ਤਕਨੀਕ ਨਾਲ ਈ.ਵੀ.ਐੱਮ ਮਸ਼ੀਨਾਂ ਦਾ ਕੁਨੈਕਸ਼ਨ ਕਰਨ, ਸ਼ੁਰੂ ਕਰਨ, ਵੀ.ਵੀ.ਪੈਟ ਨੂੰ ਚਲਾ ਕੇ ਮੌਕ ਪੋਲ ਕਰਵਾਉਣ ਉਪਰੰਤ ਪੋਲਿੰਗ ਦਾ ਕੰਮ ਸ਼ੁਰੂ ਕਰਨ ਅਤੇ ਪੋਲਿੰਗ ਮੁਕੰਮਲ ਕਰਵਾਉਣ ਸਮੇਂ ਮਸ਼ੀਨਾਂ ਨੂੰ ਸਹੀ ਤੇ ਨਿਰਧਾਰਤ ਤਕਨੀਕ ਨਾਲ ਬੰਦ ਕਰਨ ਅਤੇ ਸੀਲ ਕਰਨ ਦੀ ਸਿਖਲਾਈ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
ਇਸ ਮੌਕੇ ਜਨਰਲ ਅਬਜਰਵਰ ਦੇ ਤਾਲਮੇਲ ਅਧਿਕਾਰੀ ਸਤਵਿੰਦਰ ਸਿੰਘ ਢਿੱਲੋਂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here