ਜਮਹੂਰੀ ਅਧਿਕਾਰ ਸਭਾ, ਜਿਲ੍ਹਾ ਸੰਗਰੂਰ ਅਤੇ ਲੋਕ ਚੇਤਨਾ ਮੰਚ ਦੇ ਆਗੂ ਨਾਮਦੇਵ ਭੁਟਾਲ ਦਾ ਸਦੀਵੀ ਵਿਛੋੜਾ 

0
144
ਲਹਿਰਾਗਾਗਾ,
ਜਮਹੂਰੀ ਅਧਿਕਾਰ ਸਭਾ, ਜਿਲ੍ਹਾ ਸੰਗਰੂਰ ਦੇ ਸੀਨੀਅਰ ਆਗੂ ਅਤੇ ਲੋਕ ਚੇਤਨਾ ਮੰਚ, ਲਹਿਰਾਗਾਗਾ ਦੇ ਐਗਜੈਕਟਿਵ ਕਮੇਟੀ ਮੈਂਬਰ ਨਾਮਦੇਵ ਭੁਟਾਲ ਅੱਜ ਬਾਅਦ ਦੁਪਹਿਰ ਅਚਾਨਕ ਚੱਲ ਵਸੇ। ਉਨ੍ਹਾਂ ਦੀ ਅਚਨਚੇਤੀ ਮੌਤ ਨਾਲ ਸ਼ਹਿਰ ਵਿੱਚ ਸੱਨਾਟਾ ਪਸਰ ਗਿਆ। ਉਹ 1970-71 ਤੋਂ ਇਨਕਲਾਬੀ ਜਮਹੂਰੀ ਲਹਿਰ ਵਿੱਚ ਸਰਗਰਮ ਸਨ। ਵਿਦਿਆਰਥੀ ਜੀਵਨ ਵਿੱਚ ਉਨ੍ਹਾਂ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਤਨਦੇਹੀ ਨਾਲ ਕੰਮ ਕੀਤਾ ਅਤੇ ਫਿਰ 80ਵਿਆਂ ਵਿੱਚ ਨੌਜਵਾਨ ਭਾਰਤ ਸਭਾ ਵਿੱਚ ਕੁੱਲਵਕਤੀ ਵੱਜੋਂ ਕੰਮ ਕੀਤਾ। ਉਸ ਤੋਂ ਬਾਅਦ ਉਹ ਜਮਹੂਰੀ ਅਧਿਕਾਰ ਸਭਾ, ਪੰਜਾਬ ਦੇ ਸੂਬਾਈ ਆਗੂ ਬਣ ਕੇ ਉੱਭਰੇ। ਉਹ ਲੰਮਾ ਸਮਾਂ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਰਹੇ।
ਉਨ੍ਹਾਂ ਦੀ ਬੇਵਕਤ ਮੌਤ ‘ਤੇ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਸਕੱਤਰ ਹਰਭਗਵਾਨ ਗੁਰਨੇ, ਰਣਜੀਤ ਲਹਿਰਾ, ਜਗਜੀਤ ਭੁਟਾਲ, ਰਘਬੀਰ ਭੁਟਾਲ, ਜੋਰਾ ਸਿੰਘ ਗਾਗਾ, ਸ਼ਮਿੰਦਰ ਸਿੰਘ, ਤਰਸੇਮ ਭੋਲੂ ਸਮੇਤ ਹੋਰ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕੀਤਾ। ਜਮਹੂਰੀ ਅਧਿਕਾਰ ਸਭਾ, ਜਿਲ੍ਹਾ ਸੰਗਰੂਰ ਦੇ ਆਗੂ ਸਵਰਨਜੀਤ ਸਿੰਘ ਅਤੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਉਨ੍ਹਾਂ ਨੂੂੰ ਆਪਣਾ ਮਹਿਬੂਬ ਆਗੂ ਦੱਸਿਆ। ਇੱਕ ਵੱਖਰੇ ਬਿਆਨ ਰਾਹੀਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਧਾਨ ਨਰੈਣ ਦੱਤ ਨੇ ਉਨ੍ਹਾਂ ਦੀ ਮੌਤ ‘ਤੇ ਡੂੰਘਾ ਦੁਖ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here