ਪਟਿਆਲਾ, 26 ਫ਼ਰਵਰੀ, 2024: ਜ਼ਿਲ੍ਹਾ ਪਟਿਆਲਾ ਦੀ ਜਮਹੂਰੀ ਅਧਿਕਾਰ ਸਭਾ ਦੀ ਚੋਣ ਸੂਬਾ ਸਕੱਤਰ ਪ੍ਰਿਤਪਾਲ ਸਿੰਘ ਦੀ ਦੇਖ ਰੇਖ ਹੇਠ ਹੋਈ। ਸਭ ਤੋਂ ਪਹਿਲਾਂ ਪਿਛਲੀ ਸਭਾ ਦੇ ਮੈਬਰਾਂ ਤੇ ਉਨਾਂ ਦੇ ਪਰਿਵਾਰਕ ਮੈਬਰਾਂ ਦੇ ਸਦਾ ਲਈ ਵਿਛੜ ਜਾਣ ਤੇ ਉਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ ਗਈ। ਇਸ ਸਮੇਂ ਗੁਰੂ ਰਵੀਦਾਸ ਜੀ ਨੂੰ ਯਾਦ ਕੀਤਾ ਗਿਆ। ਇਸ ਤੋਂ ਬਾਅਦ ਪਿਛਲੇ ਸੈਸ਼ਨ ਦੀ ਕਾਰਗਜਾਰੀ ਦੀ ਰਿਪੋਰਟ ਸਭਾ ਦੇ ਸਕੱਤਰ ਵਿਧੂ ਸ਼ੇਖਰ ਵੱਲੋਂ ਪੇਸ਼ ਕੀਤੀ ਗਈ ਜੋ ਕਿ ਸਮੁੱਚੇ ਹਾਊਸ ਵੱਲੋਂ ਸੁਝਾਅ ਦੇਣ ਉਪਰੰਤ ਸਰਬ ਸੰਮਤੀ ਨਾਲ ਪਾਸ ਕੀਤੀ ਗਈ।
ਇਸ ਤੋਂ ਬਾਅਦ ਪਹਿਲੀ ਅਗਜੈਕਟਿਵ ਕਮੇਟੀ ਨੂੰ ਭੰਗ ਕਰਕੇ ਉਸ ਵੱਲੋਂ ਰੱਖੇ ਨਵੇਂ ਪੈਨਲ ਅਨੁਸਾਰ ਨਵੀਂ ਅਗਜੈਕਟਿਵ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਜਿਨਾਂ ਵਿਚ ਡਾ. ਰਣਜੀਤ ਸਿੰਘ ਘੁੰਮਣ ਪ੍ਰਧਾਨ, ਭਗਵੰਤ ਸਿੰਘ ਕੰਗਣਵਾਲ ਤੇ ਪ੍ਰੋ: ਬਾਵਾ ਸਿੰਘ ਮੀਤ ਪ੍ਰਧਾਨ, ਵਿਧੂ ਸੇਖਰ ਸਕੱਤਰ, ਡਾ ਬਰਜਿੰਦਰ ਸਿੰਘ ਸੋਹਲ ਸਹਾਇਕ ਸਕੱਤਰ, ਸੁੱਚਾ ਸਿੰਘ ਚੀਮਾ ਵਿੱਤ ਸਕੱਤਰ ਅਤੇ ਦਵਿੰਦਰ ਸਿੰਘ ਪੂਨੀਆ ਪ੍ਰੈਸ ਸਕੱਤਰ ਚੁਣੇ ਗਏ। ਤਰਸੇਲ ਲਾਲ, ਰਜੀਵ ਲੋਹਟਬੱਦੀ, ਕੁਲਦੀਪ ਕੌਰ, ਕਰਿਸ਼ਨ ਚੰਦ, ਬਲਰਾਜ ਜੋਸ਼ੀ, ਇਕਬਾਲ ਸੋਮੀਆਂ, ਡਾ. ਗੁਰਜੰਟ ਸਿੰਘ ਅਤੇ ਸੁਮਨ ਅਗਜੈਕਟਿਵ ਮੈਂਬਰ ਚੁਣੇ ਗਏ।
ਨਵੀਂ ਚੁਣੀ ਗਈ ਅਗਜੈਕਟਿਵ ਕਮੇਟੀ ਵੱਲੋਂ ਹੋਰ ਵਧ ਚੜ ਕੇ ਕੰਮ ਕਰਨ ਦਾ ਭਰੋਸਾ ਦਿੱਤਾ। ਸਭਾ ਵੱਲੋਂ ਸੀਨੀਅਰ ਮੈਂਬਰ ਤਰਸੇਮ ਲਾਲ ਵੱਲੋਂ ਰੱਖੇ ਗਏ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਜਿਨਾਂ ਵਿਚ ਯੂ ਏ ਪੀ ਏ ਤਹਿਤ ਗਰਿਫਤਾਰ ਕੀਤੇ ਕਾਰਕੁਨਾਂ ਦੀ ਰਿਹਾਈ, ਧਾਰਾ 295 A ਰੱਦ, ਕਿਸਾਨਾਂ ਮਜਦੂਰਾਂ ਤੇ ਜਬਰ ਬੰਦ, ਸੰਘੀ ਢਾਂਚੇ ਦੀਆਂ ਸ਼ਕਤੀਆਂ ਦੀ ਬਹਾਲੀ, ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ, ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਮਾਰੇ ਗਏ ਕਿਸਾਨਾਂ ਦੀ ਸੁਪਰੀਮ ਕੋਰਟ ਤੋਂ ਜਾਂਚ, ਸੀ ਏ ਏ, ਐੱਨ ਆਰ ਸੀ ਤੇ ਹਿਟ ਐਂਡ ਰਨ ਕਾਨੂੰਨਾਂ ਦੀ ਵਾਪਸੀ ਅਤੇ ਤਿੰਨ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਨਾ, ਕੌਮੀ ਕਮਿਸ਼ਨ ਤਹਿਤ ਸੂਚਨਾ ਦੇ ਹੱਕ ਤੇ ਸਰਕਾਰੀ ਨਿਗਰਾਨੀ ਬੰਦ ਕਰਨਾ, ਸ਼ਜਾ ਭੁਗਤ ਚੁੱਕੇ ਸਿਆਸੀ ਕੈਦੀਆਂ ਦੀ ਰਿਹਾਈ, ਬਿਨਾਂ ਦੋਸ਼ ਸੂਚੀ ਜੇਲਾਂ ਵਿਚ ਬੰਦ ਕੈਦੀ ਰਿਹਾਅ ਅਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਅਰਧ ਸੈਨਿਕਾਂ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਸਖ਼ਤ ਨਿਖੇਧੀ ਦੇ ਮਤੇ ਪਾਸ ਕੀਤੇ ਗਏ।
ਇਸ ਮੌਕੇ ਡਾ. ਸੁੱਚਾ ਸਿੰਘ ਗਿੱਲ, ਰਾਮਿੰਦਰ ਸਿੰਘ ਪਟਿਆਲਾ, ਡਾ. ਜਰਨੈਲ ਸਿੰਘ ਕਾਲੇਕਾ ਨੇ ਵੀ ਸੁਝਾਅ ਪੇਸ਼ ਕੀਤੇ।