ਜਰਖੜ ਖੇਡਾਂ ਦੇ ਬਾਨੀ ਪ੍ਰਧਾਨ ਅਤੇ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਰਾਜਾ ਹਰਨਰਿੰਦਰ ਸਿੰਘ ਨਹੀਂ ਰਹੇ

0
151

ਅੰਤਿਮ ਅਰਦਾਸ 19 ਸਤੰਬਰ ਨੂੰ ਜਲੰਧਰ ਵਿਖੇ
ਲੁਧਿਆਣਾ — ਜਰਖੜ ਖੇਡਾਂ ਦੇ ਬਾਨੀ ਪ੍ਰਧਾਨ ਅਤੇ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ, ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਾਬਕਾ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ 91 ਵਰਿਆ ਦੇ ਸਨ। ਓਹ ਆਪਣੇ ਪਿੱਛੇ ਇੱਕ ਬੇਟਾ ,ਇੱਕ ਬੇਟੀ ਅਤੇ ਹੋਰ ਹਰਿਆ-ਭਰਿਆ ਪਰਿਵਾਰ ਛੱਡ ਗਏ ਹਨ। ਉਹਨਾਂ ਦੀ ਬੇਟੀ ਜਸਲੀਨ ਕੌਰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਮੌਜੂਦਾ ਪ੍ਰਿੰਸੀਪਲ ਹੈ। ਉਹ ਇਸ ਵਕਤ ਆਪਣੀ ਬੇਟੀ ਕੋਲ ਹੀ ਰਹਿੰਦੇ ਸਨ। ਓਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਵਿਖੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ 19 ਸਤੰਬਰ ਦਿਨ ਮੰਗਲਵਾਰ ਨੂੰ ਦੁਪਹਿਰ 1ਤੋਂ 2 ਵਜੇ ਤੱਕ ਗੁਰਦਵਾਰਾ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਹੋਵੇਗੀ।

ਚੇਅਰਮੈਨ ਰਾਜਾ ਹਰਨਰਿੰਦਰ ਸਿੰਘ ਜਰਖੜ ਦਾ ਜਨਮ 14 ਅਕਤੂਬਰ 1932 ਨੂੰ ਲਾਹੌਰ ਵਿੱਚ ਡਾਕਟਰ ਜਗਨੰਦਨ ਸਿੰਘ ਸਾਬਕਾ ਡਰੈਕਟਰ ਸਿਹਤ ਵਿਭਾਗ ਤੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਦਾ ਮੁੱਢਲਾ ਪਾਲਣ ਪੋਸ਼ਣ ਪਿੰਡ ਜਰਖੜ ਵਿਖੇ ਹੋਇਆ। ਸਕੂਲ ਦੀ ਪੜ੍ਹਾਈ ਲਾਹੌਰ ਤੋਂ ਕੀਤੀ ਜਦਕਿ MA ਦੀ ਡਿਗਰੀ ਸਰਕਾਰੀ ਕਾਲਜ ਲੁਧਿਆਣਾ ਤੋਂ 1956 ਵਿੱਚ ਕੀਤੀ । 1958 ਵਿੱਚ ਖਾਲਸਾ ਕਾਲਜ ਲੁਧਿਆਣਾ ਵਿਖੇ ਲੈਕਚਰਾਰ ਵਜੋਂ ਨਿਯੁਕਤ ਹੋਏ। 1959 ਵਿੱਚ ਉਹ ਗੜ੍ਹਦੀਵਾਲਾ ਵਿਖੇ ਪ੍ਰਿੰਸੀਪਲ ਬਣੇ ਫਿਰ 1969 ਵਿੱਚ ਉਹ ਖ਼ਾਲਸਾ ਕਾਲਜ ਨਕੋਦਰ ਵਿਖੇ ਪ੍ਰਿੰਸੀਪਲ ਬਣੇ। 1977 ਵਿੱਚ ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਹੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਰ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਰਹੇ । 1986 ਤੋਂ 1987 ਤੱਕ ਜਰਖੜ ਖੇਡਾਂ ਦੇ ਪ੍ਰਧਾਨ ਰਹੇ। ਉਹਨਾਂ ਨੇ ਪਿੰਡ ਜਰਖੜ ਦੇ ਸਕੂਲ ਨੂੰ ਅਪਗ੍ਰੇਡ ਕਰਕੇ ਪਹਿਲਾ 10ਵੀ ਫੇਰ 12ਵੀ ਤੱਕ ਬਣਾਇਆ। ਉਹ ਆਪਣੇ ਸਮੇਂ ਦੇ ਕ੍ਰਿਕਟ ਦੇ ਵਧੀਆ ਖਿਡਾਰੀ ਵੀ ਰਹੇ ਹਨ । ਉਹਨਾਂ ਦੇ ਸਤਿਕਾਰ ਯੋਗ ਪਿਤਾ ਡਾਕਟਰ ਜਗਨੰਦਨ ਸਿੰਘ ਸਿਹਤ ਵਿਭਾਗ ਦੇ ਡਾਇਰੈਕਟਰ ਰਹੇ ਹਨ ਉਹਨਾਂ ਨੇ ਪਿੰਡ ਜਰਖੜ ਪ੍ਰਤੀ ਬਹੁਤ ਹੀ ਵਧੀਆ ਸੇਵਾਵਾਂ ਦਿੱਤੀਆਂ ਹਨ।

ਚੇਅਰਮੈਨ ਰਾਜਾ ਹਰਨਰਿੰਦਰ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟ੍ਰਸਟ ਅਤੇ ਜਰਖੜ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਜਗਦੇਵ ਸਿੰਘ ਜਰਖੜ, ਪ੍ਰਿੰਸੀਪਲ ਰਾਮਦੇਵ, ਸੁਰਜੀਤ ਹਾਕੀ ਸੁਸਾਇਟੀ ਵੱਲੋ ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਅਤੇ ਹੋਰ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਦੀ ਸਲਾਘਾ ਕੀਤੀ।

LEAVE A REPLY

Please enter your comment!
Please enter your name here