ਜਰੂਰੀ ਮੁਰੰਮਤ ਲਈ ਬਿਆਸ ਇਲਾਕੇ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ
ਬਿਆਸ (ਬਲਰਾਜ ਸਿੰਘ ਰਾਜਾ): ਅੱਜ ਜਰੂਰੀ ਮੁਰੰਮਤ ਕਾਰਣ ਸਬ ਸਟੇਸ਼ਨ ਬਿਆਸ ਤੋਂ ਚਲਦੇ ਬਿਜਲੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਡੀ ਓ ਬਿਆਸ ਕੁਲਵਿੰਦਰ ਸਿੰਘ ਨੇ ਦੱਸਿਆ ਕਿ 04 ਨਵੰਬਰ ਸ਼ਨੀਵਾਰ ਨੂੰ 66 ਕੇ ਵੀ ਸਬ ਸਟੇਸ਼ਨ ਬਿਆਸ ਦੀ ਜਰੂਰੀ ਮੁਰੰਮਤ ਕਰਨ ਲਈ ਸਵੇਰੇ 09 ਵਜੇ ਤੋਂ ਲੈਅ ਕੇ ਸ਼ਾਮ ਚਾਰ ਵਜੇ ਤੱਕ, ਇਸ ਬਿਜਲੀ ਘਰ ਤੋਂ ਚੱਲਦੇ ਸ਼ਹਿਰੀ ਬਿਆਸ ਫੀਡਰ, ਵਜ਼ੀਰ ਭੁੱਲਰ ਏ ਪੀ ਫੀਡਰ, ਰੇਲਵੇ ਸਟੇਸ਼ਨ ਯੂ ਪੀ ਐਸ ਫੀਡਰ, ਜੱਲੁਵਾਲ ਫੀਡਰ, ਉਮਰਾਨੰਗਲ ਫੀਡਰ ਆਦਿ ਦੀ ਸਪਲਾਈ ਬੰਦ ਰਹੇਗੀ।