ਜਲੰਧਰ ਜ਼ਿਮਨੀ ਚੋਣ ਕਾਂਗਰਸ ਪਾਰਟੀ ਵੱਡੇ ਫਰਕ ਨਾਲ ਜਿੱਤੇਗੀ -ਸੰਤੋਖ ਸਿੰਘ ਭਲਾਈਪੁਰ

0
109

ਬਿਆਸ 25 ਅਪ੍ਰੈਲ (ਬਲਰਾਜ ਸਿੰਘ ਰਾਜਾ)ਮਹਰੂਮ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਜੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਜਲੰਧਰ ਪਾਰਲੀਮੈਂਟ ਸੀਟ ਦੌਰਾਨ ਵਿਧਾਨ ਸਭਾ ਹਲਕਾ ਨਕੋਦਰ ਵਿੱਚ ਚੋਣ ਪ੍ਰਚਾਰ ਕਰਦੇ ਸਮੇਂ ਸੰਤੋਖ ਸਿੰਘ ਭਲਾਈਪੁਰ ਸਾਬਕਾ ਐਮ ਐਲ ਏ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਮੀਤ ਪ੍ਰਧਾਨ ਕਾਂਗਰਸ ਅੰਮ੍ਰਿਤਸਰ ਦਿਹਾਤੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਾਰਲੀਮੈਂਟ ਚੋਣਾਂ ਵਿਚ ਕਾਂਗਰਸ ਬਹੁਤ ਹੀ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਇਹ ਸੀਟ ਕਾਂਗਰਸ ਪਾਰਟੀ ਨਾਲ ਸਬੰਧਤ ਹੈ, ਅਤੇ ਇਸ ਆਸ ਨਾਲ ਪੰਜਾਬ ਦੀ ਆਵਾਮ ਨੇ ਆਮ ਪਾਰਟੀ ਨੂੰ ਇੰਨਾ ਵੱਡਾ ਫਤਵਾ ਦੇ ਕੇ ਪੰਜਾਬ ਵਿਚ ਆਪ ਦੀ ਸਰਕਾਰ ਬਣਾਈ ਸੀ ਪਾਰ 13 ਮਹੀਂਨਿਆ ਵਿਚ ਹੀ ਪਾਰਟੀ ਦੇ ਝੂਠੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਜਿਸ ਪ੍ਰਕਾਰ ਆਮ ਪਾਰਟੀ ਦੀ ਰਾਜਧਾਨੀ ਕਹਿਆ ਜਾਣ ਵਾਲਾ ਪਾਰਲੀਮੈਟ ਹਲਕਾ ਸੰਗਰੂਰ ਵਿੱਚ ਜਿਸ ਪ੍ਰਕਾਰ ਹਾਰ ਦਾ ਸਾਮਣਾ ਕਰਨਾ ਪਿਆ ਸੀ ਓਸੇ ਤਰ੍ਹਾਂ ਹੀ ਜਲੰਧਰ ਵਿਚ ਵੀ ਲੋਕ ਇਨ੍ਹਾਂ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਹਨ, ਇਸ ਮੌਕੇ ਉਨ੍ਹਾਂ ਨਾਲ ਬਰਿੰਦਰ ਸਿੰਘ ਪਾਹੜਾ ਐਮ ਐਲ ਏ ਹਲਕਾ ਗੁਰਦਾਸਪੁਰ ਹਰਪਾਲ ਸਿੰਘ ਜਲਾਲਾਬਾਦ ਸੀਨੀਅਰ ਕਾਂਗਰਸੀ ਆਗੂ ਯੋਧਵੀਰ ਸਿੰਘ ਸਰਲੀ ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਸਰਪੰਚ ਜਲਾਲਾਬਾਦ ਸਾਬੀ ਛੱਜਲਵੱਡੀ ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਯੂਥ ਆਗੂ ਜੁਗਰਾਜ ਸਿੰਘ ਯੂਥ ਆਗੂ ਪਵਿੱਤਰ ਪਾਲ ਸਿੰਘ ਔਜਲਾ ਇੰਚਾਰਜ ਸ਼ੋਸ਼ਲ ਮੀਡੀਆ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ

LEAVE A REPLY

Please enter your comment!
Please enter your name here