ਜਲੰਧਰ ਦੀ ਜ਼ਿਮਨੀ ਚੋਣ ਭਾਰੀ ਬਹੁਮਤ ਨਾਲ ਜਿੱਤਾਂਗੇ:- ਲਾਡੀ,ਸੰਧੂ

0
115

ਬਿਆਸ 23 ਅਪ੍ਰੈਲ (ਬਲਰਾਜ ਸਿੰਘ ਰਾਜਾ) – ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਜਲਾਲਊਸਮਾਂ ਦੇ ਪ੍ਰਧਾਨ ਸਰਦਾਰ ਰਾਜਵਿੰਦਰ ਸਿੰਘ ਲਾਡੀ ਤੇ ਉਨ੍ਹਾਂ ਨਾਲ ਹਲਕਾ ਜੰਡਿਆਲਾ ਗੁਰੂ ਦੇ ਮੀਡੀਆ ਇੰਨਚਾਰਜ ਸਰਦਾਰ ਜਸਕਰਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਜਲੰਧਰ ਲੋਕ ਸਭਾ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ।ਉਨ੍ਹਾਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿੱਚ ਇੱਕ ਸਾਲ ਵਿੱਚ ਹਰ ਵਰਗ ਨੂੰ ਪਹਿਲ ਦੇ ਆਧਾਰ ਤੇ ਸਾਰੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ‘ਅਾਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਇਹ ਜਲੰਧਰ ਲੋਕ ਸਭਾ ਸੀਟ ਭਾਰੀ ਵੋਟਾਂ ਨਾਲ ਜਿੱਤ ਕੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਦੀ ਝੋਲੀ ਵਿੱਚ ਪਾਵੇਗੀ।ਉਨ੍ਹਾਂ ਕਿਹਾ ਕਿ ਦਿੱਲੀ ਦੀ ਪਾਰਲੀਮੈਂਟ ਵਿੱਚ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਇਆ ਜਾਵੇਗਾ।ਇਸ ਮੌਕੇ ਇੰਦਰਜੀਤ ਸਿੰਘ ਉਸਮਾਂ,ਨਿਰਮਲ ਸਿੰਘ,ਗੁਰਵੇਲ ਸਿੰਘ,ਮੇਜਰ ਸਿੰਘ,ਬੂਟਾ ਸਿੰਘ,ਹਰਜਿੰਦਰ ਸਿੰਘ ਜਲਾਲ ਉਸਮਾਂ,ਹਰਪ੍ਰੀਤ ਸਿੰਘ ਦੀਪੂ, ਮਲਕੀਤ ਸਿੰਘ,ਸਤਨਾਮ ਸਿੰਘ ਉਦੋਨੰਗਲ,ਰਿਟਾ.ਪ੍ਰਿਸੀਪਲ ਗੁਰਦੇਵ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here