ਹਰਚੰਦ ਸਿੰਘ ਬਰਸਟ ਅਤੇ ਦਿਨੇਸ਼ ਢੱਲ ਨੇ ਸਾਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ
ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ‘ਆਪ ‘ਚ ਸ਼ਾਮਲ ਹੋ ਰਹੇ ਹਨ – ਹਰਚੰਦ ਸਿੰਘ ਬਰਸਟ
ਜਲੰਧਰ, 8 ਅਪ੍ਰੈਲ
ਆਮ ਆਦਮੀ ਪਾਰਟੀ ਹਲਕਾ ਜਲੰਧਰ ਉੱਤਰੀ ਦੇ ਇੰਚਾਰਜ ਦਿਨੇਸ਼ ਢੱਲ ਦੇ ਯਤਨਾਂ ਨਾਲ ਵਾਰਡ ਨੰ: 59 ਵਿੱਚ ਸਮਾਜ ਸੇਵਕ ਅਤੇ ਆਪ ਆਗੂ ਵਿਜੇ ਮਧਰ ਦੀ ਪ੍ਰਧਾਨਗੀ ਹੇਠ ਸੰਤੋਖਪੁਰਾ ਦੀ ਸ਼ਰਮਾ ਸਵੀਟ ਗਲੀ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ।
ਪ੍ਰੋਗਰਾਮ ਦੌਰਾਨ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ 50 ਦੇ ਕਰੀਬ ਵਿਅਕਤੀ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਗਏ। ਦਿਨੇਸ਼ ਢੱਲ ਦੀ ਹਾਜ਼ਰੀ ‘ਚ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਇਨ੍ਹਾਂ ਸਾਰਿਆਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਗਿਆ।
ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸੋਢੀ ਗਿੱਲ, ਨਰੇਸ਼ ਬਦਰਾਨ, ਰਾਕੇਸ਼ ਕੁਮਾਰ, ਬਲਵੰਤ, ਜਤਿੰਦਰ ਕੁਮਾਰ, ਦਵਿੰਦਰ ਕੁਮਾਰ, ਵਿਜੇ ਕੁਮਾਰ, ਸਤਪਾਲ ਜੱਸਲ, ਜੀਤ ਰਾਮ, ਪਵਨ ਕੁਮਾਰ, ਤਰਸੇਮ ਲਾਲ, ਸਾਬੀ ਦੁੱਗਲ, ਸੌਰਵ, ਸਚਿਨ, ਸੰਨੀ, ਦੀਪਕ, ਚੰਦਨ, ਸੁਰਿੰਦਰ ਕੌਰ, ਸੁਨੀਤਾ ਰਾਣੀ, ਕੁਲਵਿੰਦਰ, ਨੀਲਮ, ਸਵੀਟੀ, ਸਿੰਮੀ ਵਿੱਜ, ਸੁਨੀਤਾ ਕੁਮਾਰੀ, ਰਾਜ ਰਾਣੀ, ਰਿੰਪੀ ਜੋਤੀ, ਪ੍ਰੀਤੀ, ਦੇਬੋ, ਹਰਭਜਨ ਸੰਧੂ, ਗੁੱਚਾ ਸਿੰਘ, ਸੁਮਿਤ ਅਤੇ ਹੋਰ ਸ਼ਾਮਲ ਹਨ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਕਾਰਨ ਵੱਡੀ ਗਿਣਤੀ ਵਿੱਚ ਲੋਕ ਲਗਾਤਾਰ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ‘ਆਪ’ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾਵੇ।
ਇਸ ਮੌਕੇ ਲੋਕ ਸਭਾ ਜਲੰਧਰ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ, ਪੰਜਾਬ ਸਕੱਤਰ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਹਰਦੀਪ ਸਿੰਘ ਮੁੰਡੀਆ, ਜਲੰਧਰ ਉੱਤਰੀ ਹਲਕਾ ਇੰਚਾਰਜ ਦਿਨੇਸ਼ ਢੱਲ, ਜਲੰਧਰ ਲੋਕ ਸਭਾ ਇੰਚਾਰਜ ਮੰਗਲ ਸਿੰਘ, ਜ਼ਿਲ੍ਹਾ (ਸਿਟੀ) ਪ੍ਰਧਾਨ ਅੰਮ੍ਰਿਤਪਾਲ ਸਿੰਘ, ‘ਆਪ’ ਆਗੂ ਸੁਮਿਤ ਕਾਲੀਆ, ਡਾ. ਲਵ ਰੌਬਿਨ, ਬਲਵਿੰਦਰ ਬੋਵੀ, ਜਗੀਰ ਸੀਹ, ਹਰਜਿੰਦਰ ਸਿੰਘ, ਬੀ. ਡੀ ਸ਼ਰਮਾ, ਬੋਵੀ ਢੱਲ, ਰਿੰਕੂ ਢੱਲ, ਪੰਕਜ ਢੱਲ, ਅਮਿਤ ਢੱਲ, ਰਮਨ ਕੁਮਾਰ, ਗੁਰਦੀਪ ਦੀਪਾ, ਰਾਮ ਸਿੰਘ, ਭਰਤ ਡਾਬਰ, ਕੁਨਾਲ ਸ਼ਰਮਾ, ਪ੍ਰਿੰਸ ਪੁਰੀ ਅਤੇ ਹੋਰ ਸਥਾਨਕ ‘ਆਪ’ ਆਗੂ ਹਾਜ਼ਰ ਸਨ।