ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹੇਦਾਰ ਅਵਤਾਰ ਸਿੰਘ ਦਾ ਵਿਸ਼ੇਸ਼ ਸਨਮਾਨ
ਸੰਗਰੂਰ/ਲਹਿਰਾਗਾਗਾ, 16 ਅਗਸਤ , 2023: ਮਾਣ ਯੋਗ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਲਹਿਲ ਕੈਨਾਲ ਡਵੀਜ਼ਨ ਪਟਿਆਲਾ ਅਧੀਨ ਪੈਂਦੀ ਸਬ ਡਵੀਜ਼ਨ ਦਿਆਲਪੁਰਾ ਅਧੀਨ ਪੈਂਦੇ ਰਜਵਾਹੇ ਅਵਕਵਾਸ ਦੀ ਮਾਇਨਰ 1 ਦੀ ਹਦੂਦ ਅੰਦਰ ਪਿੰਡ ਗੋਬਿੰਦਗੜ੍ਹ ਜੇਜੀਆ ਦੇ ਰਕਬੇ ਵਿੱਚ ਨੱਥੂਰਾਮ ਨਹਿਰੀ ਪਟਵਾਰੀ ਦੇ ਯਤਨਾਂ ਸਦਕਾ 90 ਬੁਟੇ ਲਗਾਏ ਗਏ। ਜਿਲ੍ਹੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਨ ਗੰਭੀਰ ਸੰਕਟ ‘ਚ ਹੈ। ਜਿੱਥੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ, ਉਥੇ ਹੀ ਦਰੱਖਤਾਂ ਹੇਠ ਰਕਬਾ ਬਹੁਤ ਘੱਟ ਰਹਿ ਗਿਆ ਹੈ।
ਵਿਭਾਗ ਵੱਲੋਂ ਕਿਸਾਨਾਂ ਨੂੰ ਜਿੱਥੇ ਧਰਤੀ ਹੇਠਲਾ ਪਾਣੀ ਬਚਾਉਣ, ਨਹਿਰੀ ਪਾਣੀ ਦੀ ਵਰਤੋਂ ਵਧਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਜਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਉਹਨਾਂ ਦੇ ਕੰਮ ਨੂੰ ਵੇਖਦਿਆਂ ਆਜ਼ਾਦੀ ਦਿਵਸ ਸਮਾਰੋਹ ‘ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੋਂ ਵਿਸ਼ੇਸ਼ ਸਨਮਾਨ ਕਰਵਾਇਆ ਹੈ।