ਫਰੀਦਕੋਟ: ਇਥੋਂ ਨਜਦੀਕ ਪਿੰਡ ਘੁਗਿਆਣਾ ਵਿਖੇ ਰਹਿ ਰਹੇ ਸ਼੍ਰੋਮਣੀ ਸਾਹਿਤਕਾਰ ਨਿੰਦਰ ਘੁਗਿਆਣਵੀ ਨੂੰ ਮਿਲਣ ਵਾਸਤੇ ਦਿੱਲੀ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਸ੍ਰ ਤਲਵੰਤ ਸਿੰਘ ਪਿੰਡ ਵਿਖੇ ਪਧਾਰੇ। ਇਸ ਮੌਕੇ ਲੇਖਕ ਘੁਗਿਆਣਵੀ ਵਲੋਂ ਉਨਾਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਸਮਾਗਮ ਆਪਣੇ ਨਿਵਾਸ ਸਥਾਨ ਉਤੇ ਕਰਵਾਇਆ ਗਿਆ, ਜਿਸ ਵਿਚ ਪਿੰਡ ਦੇ ਪਤਵੰਤੇ ਤੇ ਨਜਦੀਕੀ ਰਿਸ਼ਤੇਦਾਰ ਸ਼ਾਮਲ ਹੋਏ। ਇਸ ਮੌਕੇ ਜਸਟਿਸ ਤਲਵੰਤ ਸਿੰਘ ਨੂੰ ‘ਪੰਜਾਬ ਦਾ ਮਾਣ’ ਪੁਰਸਕਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਮਾਣਯੋਗ ਜਸਟਿਸ ਨੇ ਕਿਹਾ ਕਿ ਉਹ ਨਿੰਦਰ ਘੁਗਿਆਣਵੀ ਦੀਆਂ ਲਿਖਤਾਂ ਦੇ ਦੇਰ ਤੋਂ ਪ੍ਰਸ਼ੰਸਕ ਹਨ ਤੇ ਇਸੇ ਖਿੱਚ ਕਾਰਨ ਇਸ ਮਿਲਣੀ ਦਾ ਸਬੱਬ ਬਣਿਆ ਹੈ। ਉਨਾਂ ਆਪਣੇ ਬਚਪਨ ਦੇ ਸੰਘਰਸ਼ਸ਼ੀਲ ਦਿਨਾਂ ਬਾਰੇ ਵੀ ਚਾਨਣਾ ਪਾਇਆ। ਜਸਟਿਸ ਤਲਵੰਤ ਸਿੰਘ ਨਾਲ ਆਏ ਉਨਾਂ ਦੀ ਪਤਨੀ ਚਰਨਜੀਤ ਕੌਰ, ਬੇਟਾ ਐਡਵੋਕੇਟ ਅਮਨਦੀਪ ਸਿੰਘ ਤੇ ਬੇਟੀ ਗੁਰਲੀਨ ਕੌਰ ਦਾ ਵੀ ਪਰਿਵਾਰਕ ਮੈਂਬਰਾਂ ਵਲੋਂ ਸਨਮਾਨ ਕੀਤਾ ਗਿਆ। ਸਰਪੰਚ ਬਲਵੰਤ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਕਲੱਬ ਪ੍ਰਧਾਨ ਸੁਰਜੀਤ ਸਿੰਘ, ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਡਾ ਅਮਰਜੀਤ ਅਰੋੜਾ, ਸੁਖਵੀਰ ਮਰਾੜ, ਅਸ਼ੋਕ ਪੁਰੀ ਸਮੇਤ ਕਈ ਸ਼ਖਸੀਅਤਾਂ ਹਾਜਰ ਸਨ। ਮੰਚ ਸੰਚਾਲਨ ਦਾ ਕਾਰਜ ਲੈਕਚਰਾਰ ਨਵੀ ਨਵਪ੍ਰੀਤ ਨੇ ਨਿਭਾਇਆ।
Boota Singh Basi
President & Chief Editor