ਨਿਊਯਾਰਕ, (ਰਾਜ ਗੋਗਨਾ)-ਵਕਾਲਤ ‘ਚ 20 ਸਾਲਾਂ ਦਾ ਤਜ਼ਬਰਾ ਰੱਖਣ ਵਾਲੇ ਪ੍ਰਸਿੱਧ ਇੰਮੀਗੇ੍ਰਸ਼ਨ ਵਕੀਲ ਸ: ਜ਼ਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਇਸ ਮਹੀਨੇ ਯੂ.ਐਸ.ਏ ‘ਚ ਸ਼ੋਅ ਕਰਨ ਵਾਸਤੇ ਪ੍ਰਸਿੱਧ ਗਾਇਕ ਗੁਰਨਾਮ ਭੁੱਲਰ, ਗੈਰੀ ਸੰਧੂ ਅਤੇ ਗਾਇਕ ਬਾਨੀ ਸੰਧੂ ਦਾ ਵੀਜ਼ਾ ਲਗਵਾਇਆ। ਗੱਲਬਾਤ ਦੌਰਾਨ ਸ: ਜ਼ਸਪ੍ਰੀਤ ਸਿੰਘ ਅਟਾਰਨੀ ਨੇ ਦੱਸਿਆ ਕਿ ਕੋਵਿਡ -19 ਦੀ ਮਹਾਂਮਾਰੀ ਦੌਰਾਨ ਪੂਰੇ ਵਿਸ਼ਵ ਵਿਚ ਜਿੱਥੇ ਮੰਨੋਰਜਨ ਦੇ ਸਭ ਸਾਧਨ ਬਿਲਕੁਲ ਬੰਦ ਹੋ ਗਏ ਸਨ ਉਥੇ ਬਹੁਤ ਸਾਰੇ ਕਾਰੋਬਾਰਾਂ ਨੂੰ ਵੀ ਵੱਡਾ ਖੋਰਾ ਲੱਗਾ ਹੈ। ਬਹੁਤ ਸਾਰੇ ਲੋਕ ਘਰਾਂ ਵਿਚ ਰਹਿ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸਨ, ਜਿੰਨ੍ਹਾਂ ਦਾ ਮੰਨੋਰਜੰਨ ਕਰਨ ਲਈ ਪ੍ਰਮੋਟਰ ਲੱਖੀ ਗਿੱਲ ਅਤੇ ਰਣਧੀਰ ਬਰਾੜ ਨੇ ਉਪੋਕਤ ਸ਼ੋਅ ਦਾ ਆਯੋਜਨ ਕੀਤਾ। ਇਸ ਟੂਰ ਦੌਰਾਨ ਗਾਇਕ ਗੁਰਨਾਮ ਭੁੱਲਰ, ਗੈਰੀ ਸੰਧੂ ਅਤੇ ਬਾਨੀ ਸੰਧੂ ਆਪਣੇ ਗੀਤਾਂ ਰਾਹੀਂ ਧਮਾਲਾਂ ਪਾਉਣਗੇ।
Boota Singh Basi
President & Chief Editor