ਔਟਵਾ ,13 ਅਕਤੂਬਰ (ਰਾਜ ਗੋਗਨਾ / ਕੁਲਤਰਨ ਪਧਿਆਣਾ )—ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਏਰ ਪੌਲੀਏਵਰ ਨੇ ਆਪਣੀ ਸੈ਼ਡੋ ਕੈਬਨਿਟ ਦਾ ਖੁਲਾਸਾ ਕਰਦਿਆਂ ਆਪਣੇ ਪਾਰਲੀਆਮੈਂਟਰੀ ਕ੍ਰਿਟਿਕਸ ਦੀ ਲਿਸਟ ਜਾਰੀ ਕਰ ਦਿੱਤੀ ਹੈ । ਉਨ੍ਹਾਂ ਵੱਲੋਂ ਅਲਬਰਟਾ ਤੋਂ ਕੰਜ਼ਰਵੇਟਿਵ ਐਮਪੀ ਤੇ ਸਿੱਖ ਸਿਆਸਤਦਾਨ ਜਸਰਾਜ ਸਿੰਘ ਹੱਲਣ ਨੂੰ ਪਾਰਟੀ ਦਾ ਨਵਾਂ ਫਾਇਨਾਂਸ ਕ੍ਰਿਟਿਕ ਬਣਾਇਆ ਗਿਆ ਹੈ। ਅਜਿਹਾ ਕਰਕੇ ਪੌਲੀਏਵਰ ਨੇ ਹੱਲਣ ਨੂੰ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਟੱਕਰ ਉੱਤੇ ਲਿਆ ਖੜ੍ਹਾ ਕੀਤਾ ਹੈ। ਸੈ਼ਡੋ ਕੈਬਨਿਟ ਦੇ ਫਾਇਨਾਂਸ ਕ੍ਰਿਟਿਕ ਦੇ ਤੌਰ ਤੇ ਉਹ ਕੈਨੇਡੀਅਨ ਖਜਾਨਾ ਮੰਤਰੀ ਦੀਆਂ ਨੀਤੀਆ ਦੀ ਪਾਰਲੀਮੈਂਟ ਚ ਆਲੋਚਨਾ ਕਰਦੇ ਨਜ਼ਰ ਆਉਣਗੇ।
Boota Singh Basi
President & Chief Editor