ਖੇਮਕਰਨ 28 ਦਸੰਬਰ ਥਾਣਾ ਖੇਮਕਰਨ ਵਿਖੇ ਬਣੇ ਫਤਿਹ ਪਾਰਕ ਦਾ ਉਦਘਾਟਨ ਐਸ ਐਸ ਪੀ ਤਰਨ ਤਾਰਨ ਅਸ਼ਵਨੀ ਕਪੂਰ ਅਤੇ ਡੀ ਐਸ ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸ ਐਸ ਪੀ ਤਰਨ ਤਾਰਨ ਨੇ ਦੱਸਿਆ ਕਿ ਥਾਣਾ ਖੇਮਕਰਨ ਵਿਖੇ ਜਗਾ ਨੀਵੀਂ ਹੋਣ ਕਾਰਨ ਬਰਸਾਤ ਦਾ ਪਾਣੀ ਆ ਜਾਂਦਾ ਸੀ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਅਤੇ ਪੁਲਿਸ ਮੁਲਾਜ਼ਮਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਐਸ ਐਚ ਓ ਗੁਰਿੰਦਰ ਸਿੰਘ ਸੰਧੂ ਦੇ ਸਹਿਯੋਗ ਨਾਲ ਇਹ ਪਾਰਕ ਬਣਿਆ ਹੈ ਇਸ ਲਈ ਇਹ ਪ੍ਰਸੰਸਾ ਦੇ ਹੱਕਦਾਰ ਹਨ ਅੱਗੇ ਕਿਹਾ ਕਿ ਜੋ ਲੋਕ ਪੁਲਿਸ ਨੂੰ ਸਮਗਲਰਾਂ ਵੱਲੋਂ ਸਰਹੱਦ ਨੇੜੇ ਹੀਰੋਇਨ ਦੀ ਸਮਗਲਿੰਗ ਬਾਰੇ ਅਤੇ ਡਰੋਨ ਬਾਰੇ ਜਾਣਕਾਰੀ ਦਿੰਦੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਉਨਾਂ ਦੇ ਇਨਾਮ ਵੀ ਦਿੱਤੇ ਜਾਣਗੇ ਅਤੇ ਇਸ ਮੌਕੇ ਤੇ ਐਸ ਐਸ ਪੀ ਅਸ਼ਵਨੀ ਕਪੂਰ ਨੂੰ ਡੀ ਐਸ ਪੀ ਪ੍ਰੀਤਇੰਦਰ ਸਿੰਘ ਅਤੇ ਐਸ ਐਚ ਓ ਗੁਰਿੰਦਰ ਸਿੰਘ ਸੰਧੂ ਵੱਲੋਂ ਸਰੋਪੇ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਤੇ ਹਾਜਰ ਸਨ ਮੰਗਤ ਰਾਮ ਗੁਲਾਟੀ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰੰਧਾਵਾ, ਹਰਭਜਨ ਸਿੰਘ ਸੰਧੂ ਆੜਤੀ, ਸਾਬਕਾ ਵਾਈਸ ਪ੍ਰਧਾਨ ਕਿੱਕਰ ਸਿੰਘ ਚੱਠੂ, ਨਿਰਮਲ ਸਿੰਘ ਬੱਲ, ਗੁਰਚਰਨ ਸਿੰਘ ਕਾਦੀਵਿੰਡ, ਮਨਜੀਤ ਯੂਕੇ ,ਮਨਦੀਪ ਸਿੰਘ ਗਿੱਲ ਹਾਜ਼ਰ ਸਨ
Boota Singh Basi
President & Chief Editor