ਜ਼ਿਲਾ ਪ੍ਰਧਾਨ ਹਰਜੀਤ ਸੰਧੂ ਦੀ ਅਗਵਾਈ ਹੇਠ ਭਾਜਪਾ ਦੇ ਚੋਣ ਪ੍ਰਚਾਰ ਸਬੰਧੀ ਅਹੁਦੇਦਾਰਾਂ ਦੀ ਮੀਟਿੰਗ

0
123
ਤਰਨਤਾਰਨ,201 ਮਈ -ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਚੋਣ ਪ੍ਰਚਾਰ ਦੀ ਵਿਉਂਤਬੰਦੀ ਕਰਨ ਸਬੰਧੀ ਹਲਕਾ ਖਡੂਰ ਸਾਹਿਬ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ।ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਉਕਤ ਮੀਟਿੰਗ ਵਿੱਚ ਭਾਜਪਾ ਦੇ ਬੁਲਾਰੇ ਅਤੇ ਲੋਕ ਸਭਾ ਕਨਵੀਨਰ ਨਰੇਸ਼ ਸ਼ਰਮਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਅਤੇ ਕਨਵੀਨਰ ਨਰੇਸ਼ ਸ਼ਰਮਾ ਨੇ ਪਾਰਟੀ ਅਹੁਦੇਦਾਰਾਂ ਨੂੰ ਚੋਣਾਂ ਵਿੱਚ ਘਰ-ਘਰ ਵੋਟਰਾਂ ਨਾਲ ਸੰਪਰਕ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਕੇ ਚੋਣਾਂ ਵਿੱਚ ਜਿੱਤਣ ਲਈ ਮਿਹਨਤ ਕਰਨ ਦੀ ਅਪੀਲ ਕੀਤੀ,ਇਸ ਮੌਕੇ ਲੋਕਾਂ ਵਲੋਂ ਮਿਲ ਰਹੇ ਭਰਪੂਰ ਸਮਰਥਨ ਤੇ ਤਸੱਲੀ ਪ੍ਰਗਟ ਕਰਦਿਆਂ ਆਗੂਆਂ ਨੇ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਦਾਅਵਾ ਕੀਤਾ।ਇਸ ਮੌਕੇ ਮੀਟਿੰਗ ਵਿੱਚ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਨਰੇਸ਼ ਸ਼ਰਮਾ ਤੋਂ ਇਲਾਵਾ ਜ਼ਿਲਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ,ਜ਼ਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ,ਜ਼ਿਲਾ ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ,ਐਸ.ਸੀ ਮੋਰਚੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ,ਯੁਵਾ ਮੋਰਚੇ ਦੇ ਪ੍ਰਧਾਨ ਦਿਨੇਸ਼ ਜੋਸ਼ੀ,ਜ਼ਿਲਾ ਸਕੱਤਰ ਹਰਮਨਜੀਤ ਸਿੰਘ ਕੱਲਾ,ਸੁਖਵੰਤ ਸਿੰਘ ਟੀਟਾ,ਅਵਤਾਰ ਸਿੰਘ ਵੇਈਂ ਪੂਈਂ,ਕੁਲਵੰਤ ਸਿੰਘ ਭੈਲ, ਮੰਡਲ ਪ੍ਰਧਾਨ ਨਰਿੰਦਰ ਸਿੰਘ ਕੱਲਾ,ਮੇਹਰ ਸਿੰਘ ਬਾਣੀਆਂ,ਪਵਨ ਦੇਵਗਨ ਚੋਹਲਾ,ਕੁਲਦੀਪ ਸਿੰਘ ਮਲਮੋਹਰੀ,ਜ਼ਿਲਾ ਮੀਡੀਆ ਇੰਚਾਰਜ ਦਸਬਿੰਦਰ ਸਿੰਘ,ਸੀਨੀਅਰ ਆਗੂ ਬਲਵਿੰਦਰ ਸਿੰਘ ਰੈਸ਼ੀਆਣਾ,ਸੁਭਾਸ਼ ਬਾਠ,ਸੁਬੇਗ ਸਿੰਘ ਰੈਸ਼ੀਆਣਾ,ਸੰਜੀਵ ਚੋਪੜਾ,ਹਰਜਿੰਦਰ ਸਿੰਘ ਸ਼ਾਹ ਕੱਦਗਿਲ,ਹਰਦੀਪ ਸਿੰਘ ਹੰਸਾਵਾਲਾ, ਪਰਮਜੀਤ ਸਿੰਘ ਹੰਸਾਵਾਲਾ,ਪਰਮਜੀਤ ਸਿੰਘ ਮਾਨ,ਰਾਜਵੀਰ ਸਿੰਘ ਕੰਗ,ਬਲਵੰਤ ਸਿੰਘ ਸਾਬਕਾ ਸਰਪੰਚ ਅਲਾਦੀਨਪੁਰ,ਕਾਬਲ ਸਿੰਘ ਸਾਬਕਾ ਸਰਪੰਚ ਸ਼ੇਖਚਕ,ਸੋਬਤੀ ਫਤਹਿਬਾਦ,ਸਤਨਾਮ ਸਿੰਘ ਫਤਹਿਬਾਦ,ਪ੍ਰਭ ਧੂੰਦਾ,ਗੁਰਭੇਜ ਸਿੰਘ ਵੇਈਂ ਪੂਈਂ,ਅੰਸ਼ਦੀਪ ਸਿੰਘ,ਗੁਰਦੇਵ ਸਿੰਘ ਛਾਪੜੀ,ਮੰਨੂ ਕੰਬੋਜ,ਹਰਜੀਤ ਸਿੰਘ ਫਿਰੋਜ਼ਪੁਰੀਆ, ਨਿਰਮਲ ਸਿੰਘ ਪੱਪੂ ਖਾਰਾ,ਬਲਵਿੰਦਰ ਸਿੰਘ ਵੀਰੂ,ਬੱਚਿਤਰ ਸਿੰਘ ਅਲਾਵਲਪੁਰ,ਸਿਕੰਦਰ ਸਿੰਘ,ਹਰਪ੍ਰੀਤ ਸਿੰਘ, ਆਦਿ ਪ੍ਰਮੁੱਖ ਰੂਪ ਵਿੱਚ ਮੌਜੂਦ ਸਨ।

LEAVE A REPLY

Please enter your comment!
Please enter your name here