ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਅਧਿਆਪਕ ਮੰਗਾਂ ਸਬੰਧੀ ਮਿਲਿਆ ਵਫ਼ਦ 

0
64
ਡੈਮੋਕਰੇਟਿਕ ਟੀਚਰ ਫਰੰਟ ਲੁਧਿਆਣਾ ਵੱਲੋਂ ਜ਼ਿਲ੍ਹਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਈਮਰੀ ਨੂੰ ਇੱਕ ਡੈਪੂਟੇਸ਼ਨ ਮਿਲਿਆ। ਜਿਸ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਤੋਂ ਇਲਾਵਾ ਰੁਪਿੰਦਰਪਾਲ ਸਿੰਘ ਗਿੱਲ, ਅਮਿੑਤਪਾਲ ਸਿੰਘ, ਰਾਜਿੰਦਰ ਜੰਡਿਆਲੀ, ਜੰਗਪਾਲ ਸਿੰਘ ਰਾਏਕੋਟ, ਅਵਤਾਰ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਇਆਲੀ, ਜਸਵਿੰਦਰ ਸਿੰਘ ਐਤੀਆਣਾ, ਭੂਸ਼ਨ ਕੁਮਾਰ ਅਤੇ ਆਦਿ ਸ਼ਾਮਲ ਹੋਏ।
ਇਸ ਮੌਕੇ ਅਧਿਆਪਕਾਂ ਅਤੇ ਹੋਰ ਮੁਲਜ਼ਮਾਂ ਦੀਆਂ ਮੰਗਾਂ ਮਸਲਿਆਂ ਬਾਰੇ ਚਰਚਾ ਕੀਤੀ ਗਈ। ਡੀਈਓ ਸਾਹਿਬਾਨ ਨਾਲ ਮੈਡੀਕਲ ਬਿਲਾਂ ਸਬੰਧੀ ਬਜਟ ਜਾਰੀ ਕਰਨ, ਗਰੰਟਾਂ ਦਾ ਪੋਰਟਲ ਬੰਦ ਹੋਣ ਅਤੇ ਗਰਾਂਟਾਂ ਵਾਪਸ ਹੋ ਜਾਣ ਕਾਰਣ ਸਕੂਲਾਂ ਲਈ ਬਣੀ ਕਸੂਤੀ ਸਥਿਤੀ ਬਾਰੇ, ਮੈਡੀਕਲ ਬਿਲਾਂ ਲਈ ਗ੍ਰਾਂਟ ਜਾਰੀ ਕਰਨ ਅਤੇ ਹੋਰ ਮਸਲਿਆਂ ਬਾਰੇ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਮਿੱਡ ਡੇ ਮੀਲ ਵਰਕਰਾਂ ਤੋਂ ਮਿੱਡ ਡੇ ਮੀਲ ਤੋਂ ਇਲਾਵਾ ਹੋਰ ਵਾਧੂ ਕੰਮ ਨਾ ਲਏ ਜਾਣ ਦੀ ਗੱਲ ਕੀਤੀ ਗਈ। ਇਹਨਾਂ ਮੰਗਾਂ ਸਬੰਧੀ ਡੀਈਓ ਸਾਹਿਬਾਨ ਨੇ  ਵਿਚਾਰ ਕਰਨ ਤੇ ਹੱਲ ਕਰਨ ਦਾ ਦਾ ਭਰੋਸਾ ਦਿੱਤਾ ਅਤੇ ਜੋ ਮੰਗਾਂ ਨੂੰ ਸਟੇਟ ਲੈਵਲ ਤੇ ਹੱਲ ਕੀਤੀਆਂ ਜਾਣ ਵਾਲੀਆਂ ਹਨ ਉਹਨਾਂ ਨੂੰ ਅੱਗੇ ਪਹੁੰਚਾਉਣ ਦਾ ਵੀ ਵਾਅਦਾ ਕੀਤਾ।

LEAVE A REPLY

Please enter your comment!
Please enter your name here