ਜ਼ਿਲ੍ਹੇ ਵਿਚ ਚੱਲ ਰਹੇ ਆਈਲੈਟਸ, ਇੰਮੀਗ੍ਰੇਸ਼ਨ ਅਤੇ ਟਿਕਟਿੰਗ ਏਜੰਟ ਸੈਂਟਰਾਂ ਦੇ ਸਾਈਨ ਬੋਰਡ ’ਤੇ ਲਾਇਸੰਸ ਨੰਬਰ ਅਤੇ ਮਿਆਦ ਲਿਖਣੀ ਲਾਜ਼ਮੀ-ਡਿਪਟੀ ਕਮਿਸ਼ਨਰ

0
134

ਐਸ.ਡੀ.ਐਮਜ਼ ਨੂੰ ਬਿਨ੍ਹਾਂ ਲਾਇਸੰਸ ਵਾਲੇ ਆਈਲੈਟਸ, ਇੰਮੀਗਰੇਸ਼ਨ ਅਤੇ ਟਿਕਟਿੰਗ ਏਜੰਟ ਸੈਂਟਰਾਂ ਦੀ ਪੜਤਾਲ ਕਰਨ ਦੇ ਆਦੇਸ਼ ਜਾਰੀ
ਮਾਨਸਾ, 12 ਮਈ:
ਮਨੁੱਖੀ ਤਸਕਰੀ ਰੋਕੂ ਐਕਟ-2012 ਅਤੇ ਨੋਟੀਫਿਕੇਸ਼ਨ 2014/2018 ਤਹਿਤ ਇਸ ਜ਼ਿਲ੍ਹੇ ਵਿੱਚ ਜਾਰੀ ਕੀਤੇ ਗਏ ਲਾਇਸੰਸਾਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਉਪ ਮੰਡਲ ਮੈਜਿਸਟਰੇਟ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਨਾਲ ਮੀਟਿੰਗ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਆਈਲੈਟਸ ਕੋਚਿੰਗ, ਇਮੀਗ੍ਰੇਸ਼ਨ ਸਰਵਿਸਜ, ਟਿਕਟਿੰਗ ਏਜੰਟ ਸੈਂਟਰਾਂ ਦੀ ਨਿੱਜੀ ਤੌਰ ’ਤੇ ਪੜਤਾਲ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਇੱਕ ਸੈਂਟਰ ਜਿਸ ਦੇ ਬਾਹਰ ਜੋ ਸਾਈਨ ਬੋਰਡ ਲਗਾਇਆ ਗਿਆ ਹੈ ਉਸ ਉਪਰ ਲਾਇਸੰਸ ਨੰਬਰ ਅਤੇ ਲਾਇਸੰਸ ਦੀ ਮਿਆਦ ਮਿਤੀ ਦਰਜ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਗੈਰ ਲਾਇਸੰਸ ਤੋ ਸੈਂਟਰ ਖੋਲਿ੍ਹਆ ਗਿਆ ਹੈ ਤਾਂ ਉਸਦੀ ਪਹਿਚਾਣ ਕਰਕੇ ਸੂਚਨਾ ਪੁਲਿਸ ਅਤੇ ਦਫ਼ਤਰ ਡਿਪਟੀ ਕਮਿਸ਼ਨਰ, ਮਾਨਸਾ ਵਿਖੇ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਆਈਲੈਟਸ ਕੋਚਿੰਗ ਅਤੇ ਇੰਮੀਗ੍ਰੇਸ਼ਨ ਸਰਵਿਸ ਸੈੱਟਰਾਂ ਵੱਲੋਂ ਮਹੀਨਾਵਾਰ ਅਤੇ ਛਿਮਾਹੀ ਰਿਪੋਰਟਾਂ ਲਗਾਤਾਰ ਭੇਜੀਆਂ ਜਾਣੀਆਂ ਯਕੀਨੀ ਬਣਾਈਆ ਜਾਣ। ਜੇਕਰ ਕੋਈ ਸੈਂਟਰ ਤਿੰਨ ਮਹੀਨੇ ਤੋਂ ਵੱਧ ਸਮੇ ਤੋ ਬੰਦ ਪਿਆ ਹੈ ਤਾਂ ਉਸਦੀ ਰਿਪੋਰਟ ਦਫਤਰ ਨੂੰ ਭੇਜੀ ਜਾਵੇ। ਕੋਈ ਵੀ ਸੈਂਟਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਮਨਜ਼ੂਰੀ ਤੋ ਬਗੈਰ ਅਖਬਾਰ/ਸ਼ੋਸ਼ਲ ਮੀਡੀਆ/ਟੀ.ਵੀ ਵਿੱਚ ਆਪਣਾ ਇਸ਼ਤਿਹਾਰ ਅਤੇ ਹੋਰਡਿੰਗ ਨਹੀ ਲਗਾ ਸਕਦਾ, ਜੇਕਰ ਕੋਈ ਸੈਂਟਰ ਅਜਿਹਾ ਕਰਦਾ ਹੈ ਤਾਂ ਉਸ ਲਾਇਸੰਸੀ/ ਹੋਲਡਰਾਂ ਖਿਲਾਫ ਤੁਰੰਤ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਨਿਯਮਾਂ ਮੁਤਾਬਿਕ ਸਮੇਂ ਸਮੇ ’ਤੇ ਚੈਕਿੰਗ ਕਰਕੇ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕੇਵਲ ਵੈਲਿੰਡ ਲਾਇਸੰਸ ਧਾਰਕ ਅਦਾਰੇ ਨਾਲ ਹੀ ਜੁੜਨ।

LEAVE A REPLY

Please enter your comment!
Please enter your name here