ਸੈਕਰਾਮੈਂਟੋ 10 ਦਸੰਬਰ (ਹੁਸਨ ਲੜੋਆ ਬੰਗਾ) -25 ਮਈ 2020 ਨੂੰ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹੱਥੋਂ ਹੋਈ
ਹੱਤਿਆ ਜਿਸ ਕਾਰਨ ਅੰਤਰ ਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ, ਦੇ ਮਾਮਲੇ ਵਿਚ ਮਿਨੀਆਪੋਲਿਸ ਦੇ ਸਾਬਕਾ ਪੁਲਿਸ
ਅਧਿਕਾਰੀ ਜੇ ਅਲੈਗਜੈਂਡਰ ਕੁਏਂਗ ਨੂੰ ਸਾਢੇ ਤਿੰਨ ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਹੱਤਿਆ ਵਿਚ ਸਹਿਯੋਗ ਕਰਨ
ਦਾ ਦੋਸ਼ੀ ਪਾਇਆ ਗਿਆ ਹੈ। ਕੁਏਂਗ ਪਹਿਲਾਂ ਹੀ ਇਸ ਮਾਮਲੇ ਵਿਚ ਫਲਾਇਡ ਦੇ ਮਾਨਵੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ
ਦੋਸ਼ਾਂ ਤਹਿਤ ਇਕ ਸੰਘੀ ਅਦਾਲਤ ਵੱਲੋਂ ਸੁਣਾਈ 3 ਸਾਲ ਦੀ ਸਜ਼ਾ ਲਿਸਬਨ (ਓਹੀਓ) ਦੀ ਜੇਲ ਵਿਚ ਕੱਟ ਰਿਹਾ ਹੈ। ਇਸ ਮਾਮਲੇ
ਵਿਚ ਮੁੱਖ ਦੋਸ਼ੀ ਸਾਬਕਾ ਪੁਲਿਸ ਅਫਸਰ ਡੈਰਕ ਸ਼ੌਵਿਨ 21 ਸਾਲ ਜੇਲ ਦੀ ਸਜ਼ਾ ਕੱਟ ਰਿਹਾ ਹੈ।
Boota Singh Basi
President & Chief Editor