ਜਿਮਨੀ ਚੋਣਾਂ ‘ਚ ਕਾਂਗਰਸ ਸ਼ਾਨਦਾਰ ਜਿੱਤ ਹਾਸਲ ਕਰੇਗੀ– ਰਫਿਕ ਮੁਹੰਮਦ
ਕਿਹਾ: ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਉੱਕਾ ਪਰਵਾਹ ਨਹੀਂ
ਖੰਨਾ ,12ਨਵੰਬਰ ( ਅਜੀਤ ਖੰਨਾ )
ਪੰਜਾਬ ਚ 20 ਨਵੰਬਰ ਨੂੰ ਚਾਰ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਜਿਮਨੀ ਚੋਣਾਂ ‘ਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਕਿਸਾਨ ਵਿੰਗ ਦੇ ਜਨਰਲ ਸਕੱਤਰ ਰਫ਼ੀਕ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ।ਉਹਨਾਂ ਕਿਹਾ ਕਿ ਝੂਠੇ ਲਾਰੇ ਲਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਦੁਖੀ ਹੋ ਚੁੱਕੇ ਹਨ ।ਉਨ੍ਹਾਂ ਦਾਅਵਾ ਕੀਤਾ ਪੰਜਾਬ ਦੇ ਚਾਰੋ ਵਿਧਾਨ ਸਭਾ ਹਲਕਿਆਂ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਆਪਣਾ ਮਨ ਬਣਾ ਚੁੱਕੇ ਹਨ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਚੱਲ ਗਿਆ ਹੈ ਕਿ ਟੋਟਕਿਆਂ ਨਾਲ ਸਰਕਾਰ ਨਹੀਂ ਚਲਦੀ। ਇਸੇ ਲਈ ਅੱਜ ਕੱਲ ਗਾਇਬ ਹਨ| ਉਹ ਨਾ ਹੀ ਝੋਨੇ ਦੇ ਮਾੜੇ ਖਰੀਦ ਪ੍ਰਬੰਧਾਂ ਤੇ ਨਾ ਹੀ ਹੋਰ ਮੁੱਦਿਆਂ ਤੇ ਕੋਈ ਬਿਆਨ ਦੇ ਰਹੇ ਹਨ ।ਕਿਸਾਨ ਆਗੂ ਰਫ਼ੀਕ ਮੁਹੰਮਦ ਨੇ ਅੱਗੇ ਆਖਿਆ ਕੇ ਸੂਬੇ ਦੀਆਂ ਮੰਡੀਆਂ ਚ ਦੇਸ਼ ਦੇ ਅੰਨਦਾਤਾ ਦੀ ਜੋ ਦੁਰਦਸ਼ਾ ਹੋ ਰਹੀ ਹੈ ,ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਉਨ੍ਹਾਂ ਮਾਨ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ ਤੇ ਦੋਸ਼ ਲਾਇਆ ਕੇ ਉਸ ਨੂੰ ਕਿਸਾਨਾਂ ਦੇ ਹਿੱਤਾ ਦੀ ਉੱਕਾ ਪਰਵਾਹ ਨਹੀਂ ।।ਉਨ੍ਹਾਂ ਕਿਹਾ ਕੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣ ਰਹੇ ਹਨ ਅਤੇ ਪੂਰੀ ਮਿਹਨਤ ਕਰਕੇ ਕਾਂਗਰਸ ਨੂੰ ਬੁਲੰਦੀਆਂ ਵੱਲ ਲਿਜਾ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੀ ਪੰਜਾਬ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ ।ਕਿਉਂਕਿ ਉਹ ਝੋਨੇ ਦੀ ਚੁਕਾਈ ਤੇ ਸੈਲਰ ਮਾਲਕਾਂ ਤੇ ਆੜਤੀਆਂ ਦੀਆਂ ਸਮੱਸਿਆਵਾਂ ਨਾ ਹੱਲ ਕਰਨ ਲਈ ਜਿੰਮੇਵਾਰ ਹੈ| ਰਫ਼ੀਕ ਮੁਹੰਮਦ ਨੇ ਕਿਹਾ ਕੇ ਅੱਜ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਡਾਂਵਾਡੋਲ ਹੈ। ਪਰ ਮੁੱਖ ਮੰਤਰੀ ਵੱਡੀਆਂ ਵਡਿਆਂ ਢੀਂਗਾਂ ਮਾਰ ਰਹੇ ਹਨ।ਕਿਸਾਨ ਆਗੂ ਰਫ਼ੀਕ ਮੁਹੰਮਦ ਨੇ ਅੱਗੇ ਆਖਿਆ ਕੇ ਸੂਬੇ ਦੀਆਂ ਮੰਡੀਆਂ ਚ ਦੇਸ਼ ਦੇ ਅੰਨਦਾਤਾ ਦੀ ਜੋ ਦੁਰਦਸ਼ਾ ਹੋ ਰਹੀ ਹੈ ,ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਉਨ੍ਹਾਂ ਆਪ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ ।