ਯੁਵਾ ਮੋਰਚਾ ਦੇ ਪ੍ਰਧਾਨ ਦਿਨੇਸ਼ ਜੋਸ਼ੀ ਦੀ ਪ੍ਰੇਰਨਾ ਸਦਕਾ ਲਿਆ ਫੈਸਲਾ
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,13 ਮਾਰਚ 2024
ਵਿਧਾਨ ਸਭਾ ਹਲਕਾ ਤਰਨਤਾਰਨ ਦੇ ਅਧੀਨ ਆਉੰਦੇ ਸ਼ਹਿਰ ਤਰਨਤਾਰਨ ਵਿਖੇ ਸੈਂਕੜੇ ਪ੍ਰਵਾਸੀ ਲੋਕਾਂ ਵਲੋਂ ਪਰਿਵਾਰਾਂ ਸਮੇਤ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਅਤੇ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਦਿਨੇਸ਼ ਜੋਸ਼ੀ ਦੀ ਪ੍ਰੇਰਨਾ ਅਤੇ ਉੱਦਮਾਂ ਸਦਕਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਹੈ।ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਮੀਤ ਸਭਰਵਾਲ ਵਿਸੇਸ ਤੌਰ ‘ਤੇ ਹਾਜਿਰ ਹੋਏ।ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਰਾਜੂ ਜਾਇਸਵਾਲ,ਸੰਜੇ ਸਿੰਘ,ਗੁੱਡੂ ਜਾਇਸਵਾਲ, ਪ੍ਰਦੀਪ ਜਾਇਸਵਾਲ,ਸੋਨੂ ਜਾਇਸਵਾਲ,ਰਾਮ ਕੁਮਾਰ ਜਾਇਸਵਾਲ,ਪ੍ਰੇਮ ਲਤਾ, ਅਹਿਮ ਲਤਾ,ਵਿਸ਼ਾਲ ਨੀਰਜ ਜਾਇਸਵਾਲ, ਇੰਦੂ ਜਾਇਸਵਾਲ,ਸਿੰਮੋ ਜਾਇਸਵਾਲ,ਦੀਪਕ ਕੁਮਾਰ ਸਮੇਤ ਤਰਨਤਾਰਨ ਸ਼ਹਿਰ ਦੇ ਹੋਰਨਾਂ ਪ੍ਰਵਾਸੀ ਪਰਿਵਾਰਾਂ ਨੂੰ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਪ੍ਰਵਾਸੀ ਲੋਕਾਂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਪਰਿਵਾਰਕ ਮੈਂਬਰ ਬਣ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਪਾਰਟੀ ਦੀ ਮਜਬੂਤੀ ਲਈ ਹੋਰ ਵੀ ਲੋਕਾਂ ਨੂੰ ਲਾਮਬੰਦ ਕਰਨਗੇ ਅਤੇ ਦੂਸਰੇ ਰਾਜਾਂ ਵਾਂਗ ਪੰਜਾਬ ਵਿੱਚ ਵੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਤਰਨਤਾਰਨ ਸ਼ਹਿਰ ਵਿੱਚੋਂ ਵੱਡਾ ਬਹੁਮਤ ਦੇ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਹੱਥ ਮਜਬੂਤ ਕਰਨਗੇ।ਇਸ ਵੱਡੇ ਇਕੱਠ ਵਿੱਚ ਸਾਰੇ ਹੀ ਪ੍ਰਵਾਸੀ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਪਣੇ ਹਰ ਵਰਕਰ ਦਾ ਮਾਣ ਸਨਮਾਨ ਬਹਾਲ ਰੱਖਦੀ ਹੈ ਅਤੇ ਹਮੇਸ਼ਾਂ ਹੀ ਹਰ ਦੁੱਖ-ਸੁੱਖ ਵਿੱਚ ਨਾਲ ਚੱਲਦੀ ਹੈ।ਇਸ ਮੌਕੇ ‘ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿਸਥਾਰਿਕ ਸ੍ਰੀ ਸੁਮੀਤ ਸੱਭਰਵਾਲ, ਜਿਲਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ,ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ,ਜਿਲਾ ਮੀਤ ਪ੍ਰਧਾਨ ਕੌ ਕਨਵੀਨਰ ਰਾਣਾ ਗੁਲਬੀਰ ਸਿੰਘ,ਸਕੱਤਰ ਸਵਿੰਦਰ ਸਿੰਘ ਪੰਨੂ, ਮੰਡਲ ਪ੍ਰਧਾਨ ਪਵਨ ਕੁੰਦਰਾ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ,ਨੌਜਵਾਨ ਆਗੂ ਲਲਿਤ ਪ੍ਰੀਂਜਾ, ਲੱਕੀ ਜੋਸ਼ੀ,ਕਾਰਤਿਕ ਸ਼ਰਮਾ,ਕੇਵਲ ਕ੍ਰਿਸ਼ਨ ਜੋਸ਼ੀ,ਮੰਡਲ ਚੋਹਲਾ ਸਾਹਿਬ ਦੇ ਪ੍ਰਧਾਨ ਪਵਨ ਦੇਵਗਨ ਅਤੇ ਹੋਰ ਪਾਰਟੀ ਆਗੂ ਸਾਹਿਬਾਨ ਮੌਜੂਦ ਸਨ।