ਜਿਲਾ ਪ੍ਰਧਾਨ ਹਰਜੀਤ ਸੰਧੂ ਦੀ ਪ੍ਰਧਾਨਗੀ ਹੇਠ ਹਲਕਾ ਤਰਨਤਾਰਨ ਭਾਜਪਾ ਦਾ ਬੂਥ ਸੰਮੇਲਨ ਆਯੋਜਿਤ
ਹਜਾਰਾਂ ਵਰਕਰਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਮੰਨਾ,ਰਾਏ,ਹਰਜੀਤ ਸੰਧੂ,ਸੂਰਜ ਭਾਰਤਵਾਜ,ਨਰੇਸ ਸਰਮਾ ਕੀਤਾ ਸੰਬੋਧਨ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,15 ਅਪ੍ਰੈਲ
ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਵਰਕਰਾਂ ਨਾਲ ਸੰਗਠਾਨਤਮਿਕ ਤੌਰ ‘ਤੇ ਵਿਸਥਾਰ ਨਾਲ ਫੀਡ ਬੈਕ ਲੈਣ ਲਈ ਬੂਥ ਸੰਮੇਲਨ ਕੀਤੇ ਜਾ ਰਹੇ ਹਨ।ਇਸੇ ਤਹਿਤ ਜਿਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦਾ ਬੂਥ ਸੰਮੇਲਨ ਤਰਤਾਰਨ ਸ਼ਹਿਰ ਵਿਖੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕੋ ਕਨਵੀਨਰ ਰਾਣਾ ਗੁਲਬੀਰ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਕੀਤਾ ਗਿਆ,ਜੋ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ।ਇਸ ਮੌਕੇ ‘ਤੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਭਾਰਤ ਦੇ ਸੰਵਿਧਾਨ ਰਚੇਤਾ ਡਾ.ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਮੌਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਮਨ ਕਰਦਿਆਂ ਬਾਬਾ ਸਾਹਿਬ ਜੀ ਦੇ ਮਾਰਗ ਦਰਸ਼ਕ ਨੂੰ ਅਪਨਾਉਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਸਾਬਕਾ ਰਾਜ ਮੰਤਰੀ ਜਿਲਾ ਪ੍ਰਧਾਨ ਅਮ੍ਰਿਤਸਰ ਦਿਹਾਤੀ ਮਨਜੀਤ ਸਿੰਘ ਮੰਨਾ,ਸੂਬਾ ਸਕੱਤਰ ਸੂਰਜ ਭਰਤਵਾਜ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ।ਇਸ ਬੂਥ ਸੰਮੇਲਨ ਨੂੰ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਸ ਵਿੱਚ ਸ਼ਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ,ਸੂਬਾ ਸਕੱਤਰ ਸੂਰਜ ਭਾਰਤਵਾਜ,ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੁ,ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਕਨਵੀਨਰ ਮਨਜੀਤ ਸਿੰਘ ਰਾਏ,ਪੰਜਾਬ ਪ੍ਰਵਕਤਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ ਅਤੇ ਸੁਮੀਤ ਸੱਭਰਵਾਲ ਨੇ ਸੰਬੋਧਨ ਕੀਤਾ।ਉਨ੍ਹਾਂ ਕਿਹਾ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਭਾਰਤੀ ਜਨਤਾ ਪਾਰਟੀ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ।ਲੋਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।ਉਨਾਂ ਕਿਹਾ ਕਿ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਅਗਰ ਪੰਜਾਬ ਦਾ ਵਿਕਾਸ ਕੋਈ ਕਰਵਾ ਸਕਦਾ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੀ ਹੈ।ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਹੋਏ ਕੇਂਦਰ ਵਿੱਚ ਦੁਬਾਰਾ ਭਾਜਪਾ ਦੀ ਸਰਕਾਰ ਬਣੇਗੀ।ਇਸ ਮੌਕੇ ‘ਤੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕੋ ਕਨਵੀਨਰ ਰਾਣਾ ਗੁਲਬੀਰ ਸਿੰਘ (ਜਿਲਾ ਮੀਤ ਪ੍ਰਧਾਨ),ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ ਰਣਜੀਤ ਸਿੰਘ ਮੀਆਂਵਿੰਡ,ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਜਿਲਾ ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਜਿਲਾ ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ, ਵਿਧਾਨ ਸਭਾ ਕਨਵੀਨਰ ਨਵਰੀਤ ਸਿੰਘ ਸਫੀਪੁਰ,ਮੰਡਲ ਪ੍ਰਧਾਨ ਪਵਨ ਕੁੰਦਰਾ,ਮੰਡਲ ਪ੍ਰਧਾਨ ਡਾ.ਮਨਦੀਪ ਸਿੰਘ, ਮੰਡਲ ਪ੍ਰਧਾਨ ਸਾਹਿਬ ਸਿੰਘ ਝਾਮਕਾ, ਮੰਡਲ ਪ੍ਰਧਾਨ ਭੋਲਾ ਸਿੰਘ ਰਾਣਾ ਗੰਡੀਵਿੰਡ,ਯੁਵਾ ਮੋਰਚਾ ਜਿਲਾ ਪ੍ਰਧਾਨ ਦਿਨੇਸ਼ ਜੋਸ਼ੀ,ਕਿਸਾਨ ਮੋਰਚਾ ਜਿਲਾ ਪ੍ਰਧਾਨ ਗੁਰਸਾਹਿਬ ਸਿੰਘ,ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਮੀਤ ਪ੍ਰਧਾਨ ਸਤਨਾਮ ਸਿੰਘ ਭੁੱਲਰ, ਮੀਤ ਪ੍ਰਧਾਨ ਨੇਤਰਪਾਲ ਸਿੰਘ ਸਕੱਤਰ ਗੌਰਵ ਚੋਪੜਾ,ਸਕੱਤਰ ਸਵਿੰਦਰ ਸਿੰਘ ਪੰਨੂ,ਕੋ ਕਨਵੀਨਰ ਪੱਟੀ ਜਸਕਰਨ ਸਿੰਘ, ਕਿਸਾਨ ਮੋਰਚਾ ਲੋਕ ਸਭਾ ਇੰਚਾਰਜ ਡਾ.ਅਵਤਾਰ ਸਿੰਘ ਵੇਈਂਪੂਈ, ਐਜੂਕੇਸ਼ਨ ਸੈੱਲ ਕਨਵੀਨਰ ਗੁਰਪ੍ਰੀਤ ਸਿੰਘ,ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ,ਸਾਬਕਾ ਜਿਲਾ ਪ੍ਰਧਾਨ ਚੰਦਰ ਅਗਰਵਾਲ,ਹਰੀ ਪ੍ਰਕਾਸ਼ ਸ਼ਰਮਾ,ਜਤਿੰਦਰਜੀਤ ਸਿੰਘ ਟੀਨਾ,ਨਰੇਸ਼ ਚਾਵਲਾ,ਅਨੀਤ ਵਰਮਾ, ਆਰਟੀ ਸੈੱਲ ਕਨਵੀਨਰ ਹਰਪ੍ਰੀਤ ਸਿੰਘ,ਐਸਸੀ ਮੋਰਚਾ ਜਨਰਲ ਸਕੱਤਰ ਅਵਤਾਰ ਸਿੰਘ ਬੰਟੀ, ਨੌਜਵਾਨ ਆਗੂ ਪਵਨਦੀਪ ਸਿੰਘ ਪ੍ਰਿੰਸ,ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ, ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ,ਜਿਲਾ ਪ੍ਰਵਕਤਾ ਰਾਜਵੀਰ ਸਿੰਘ,ਆਈਟੀ ਸੈੱਲ ਕਨਵੀਨਰ ਸਿਕੰਦਰ ਸਿੰਘ,ਪ੍ਰਮੋਦ ਸੋਨੀ, ਐਸਸੀ ਐਗਜੈਕਟਿਵ ਮੈਂਬਰ ਸੁਰਜੀਤ ਸਿੰਘ ਮਾਹਲ,ਨਿਤਿਨ ਜੋਸ਼ੀ, ਵਿਸ਼ਾਲ ਕੁਮਾਰ,ਬਿਕਰਮਜੀਤ ਸਿੰਘ ਐਡਵੋਕੇਟ,ਲੱਕੀ ਜੋਸ਼ੀ,ਲਲਿਤ ਪ੍ਰੀਂਜਾ, ਕਾਰਤਿਕ ਚੋਪੜਾ,ਹੈਪੀ ਠਰੂ,ਗਗਨ ਠਰੂ, ਰਾਜਬੀਰ ਸਿੰਘ ਮਾਣਕਪੁਰ,ਬਾਊ ਪਲਾਸੌਰ,ਬਾਬਾ ਬਲਵਿੰਦਰ ਸਿੰਘ, ਮੁਖਤਾਰ ਸਿੰਘ,ਬਲਦੇਵ ਸਿੰਘ,ਬਲਜਿੰਦਰ ਸਿੰਘ, ਗੁਰਬੀਰ ਸਿੰਘ ਫੌਜੀ, ਮਨਜੀਤ ਨਾਥ,ਸ਼ਿੰਦਾ ਨਾਥ,ਸੰਜੂ ਪ੍ਰਧਾਨ,ਕਾਲਾ ਸਿੰਘ,ਵਿਨੋਦ ਕੁਮਾਰ, ਪਵਨ ਕੁਮਾਰ,ਪ੍ਰਕਾਸ਼ ਕੁਮਾਰ,ਲੱਕੀ ਕਵਾੜੀਆ, ਕਿਸ਼ਨ ਕੁਮਾਰ, ਅਕਾਸ਼ਦੀਪ,ਇੰਦਰਜੀਤ, ਕੁੰਵਰਦੀਪ ਸਿੰਘ, ਨਿਰਮਲ ਸਿੰਘ ਨਿੰਮਾ, ਸਰਬਜੀਤ ਸਿੰਘ,ਵਿਜੇ ਕੁਮਾਰ ਮੁਰਾਦਪੁਰ, ਸਿਕੰਦਰ ਲਹੌਰੀਆ,ਅਭੀ ਸਿੰਘ,ਕਰਨ ਸਿੰਘ ਤੋਂ ਇਲਾਵਾ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਹਜਾਰਾਂ ਵਰਕਰਾਂ ਨੇ ਬੂਥ ਸੰਮੇਲਨ ਵਿੱਚ ਸ਼ਿਰਕਤ ਕੀਤੀ। ਕੈਪਸਨ. ਭਾਜਪਾ ਵਲੋਂ ਕਰਵਾਏ ਬੂਥ ਸੰਮੇਲਨ ਮੌਕੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੁ ਨਾਲ ਹਨ ਪ੍ਰਧਾਨ ਮਨਜੀਤ ਸਿੰਘ ਮੰਨਾ,ਸੂਰਜ ਭਾਰਤਵਾਜ ਅਤੇ ਮੌਕੇ ‘ਤੇ ਮੌਜੂਦ ਸਮੁੱਚੀ ਲੀਡਰਸਿਪ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)