‘ਖੇਡਾਂ ਵਤਨ ਪੰਜਾਬ ਦੀਆਂ’
ਜਿਲ੍ਹਾ ਪੱਧਰੀ ਖੇਡਾਂ ਦੀ ਤਿਆਰੀਆਂ ਦੀ ਸੁਰੂਆਤ 16 ਸਤੰਬਰ 2024 ਤੋ 22 ਸਤੰਬਰ 2024 ਤੱਕ ਹੋਣਗੀਆਂ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ 12 ਸਤੰਬਰ 2024:—ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਖੇਡਾਂ ਮਿਤੀ: 02 ਸਤੰਬਰ 2024 ਤੋ 10 ਸਤੰਬਰ 2024 ਤੱਕ ਅੰਮ੍ਰਿਤਸਰ ਦੇ ਵੱਖ ਵੱਖ 10 ਬਲਾਕਾ ਵਿੱਚ ਸਫਲਤਾਪੂਰਵਕ ਕਰਵਾਈਆ ਗਈਆ ਸਨ ਅਤੇ ਹੁਣ ਜਿਲ੍ਹਾ ਪੱਧਰੀ ਖੇਡਾਂ ਮਿਤੀ 16 ਸਤੰਬਰ 2024 ਤੋ 22 ਸਤੰਬਰ 2024 ਤੱਕ ਕਰਵਾਈਆ ਜਾ ਰਹੀਆ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਡਿਪਟੀ ਕਮਿਸ਼ਨ ਸ੍ਰੀ ਘਨਸ਼ਾਮ ਥੋਰੀ ਨੇ ਦਸਿੱਆ ਕਿ ਜਿਲ੍ਹਾ ਪੱਧਰ ਤੇ ਅੰਡਰ-14,17,21, 21 ਤੋ 30, 31 ਤੋ 40 ਉਮਰ ਵਰਗ ਵਿੱਚ ਕੁੱਲ 15 ਗੇਮਜ ਫੁੱਟਬਾਲ,ਖੋਹ-ਖੋਹ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਹੈਜ਼ਡਬਾਲ, ਸਾਫਟਬਾਲ,ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈਟਬਾਲ,ਬਾਸਕਿਟਬਾਲ,ਪਾਵਰਲਿਫਟਿੰਗ, ਰੈਸਲਿੰਗ, ਬਾਕਸਿੰਗ, ਵੇਟ ਲਿਫਟਿੰਗ, ਤੈਰਾਕੀ ਜਦਕਿ ਅੰ-14,17,21, 21 ਤੋ 30, 31 ਤੋ 40, 41 ਤੋ 50, 51 ਤੋ 60, 61 ਤੋ 70 ਅਤੇ 70 ਸਾਲ ਤੋ ਉਪਰ ਉਮਰ ਵਰਗ ਵਿੱਚ ਕੁੱਲ 6 ਗੇਮਜ ਐਥਲੈਟਿਕਸ, ਵਾਲੀਬਾਲ (ਸਮੈਸਿੰਗ ਅਤੇ ਸ਼ੂਟਿੰਗ) ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਚੈਸ ਕਰਵਾਈਆ ਜਾ ਰਹੀਆ ਹਨ ਅਤੇ ਅੰ-14, 17,21 ਅਤੇ 21 ਤੋ ਉਪਰ ਉਮਰ ਵਰਗ ਵਿੱਚ ਗੇਮ ਜੂਡੋ ਕਰਵਾਈ ਜਾ ਰਹੀ ਹੈ। ਵਿਅਕਤੀਗਤ ਅਤੇ ਟੀਮ ਗੇਮ ਵਿੱਚ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਦੇ ਕੇ ਸਪੋਰਟਸ ਵਿਭਾਗ ਵੱਲੋ ਸਨਮਾਨਿਤ ਕੀਤਾ ਜਾਵੇਗਾ । ਉਨਾਂ ਦੱਸਿਆ ਕਿ ਇਸ ਉਪਰੰਤ ਰਾਜ ਪੱਧਰੀ ਖੇਡਾਂ 11 ਅਕਤੂਬਰ ਤੋਂ 9 ਨਵੰਬਰ 2024 ਕਰਵਾਈਆਂ ਜਾਣਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੇਡ ਅਫ਼ਸਰ ਸ਼੍ਰੀ ਸੁਖਚੈਨ ਸਿੰਘ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਟੂਰਨਾਂਮੈਟਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰਿਫਰੈਸ਼ਮੈਟ ਅਤੇ ਲੰਚ ਮੁਹੱਈਆ ਕਰਵਾਇਆ ਜਾਵੇਗਾ। ਜਿਲ੍ਹਾ ਪੱਧਰੀ ਖੇਡਾਂ ਵਿੱਚ ਰਿਪੋਟਿੰਗ ਟਾਈਮ ਸਵੇਰੇ 8: 00 ਵਜੇ ਹੋਵੇਗਾ ਅਤੇ ਸਵੇਰੇ 9: ਵਜੇ ਫਿਕਸਚਰ (ਡਰਾਅ) ਪਾ ਦਿੱਤੇ ਜਾਣਗੇ, ਉਸ ਤੋ ਬਾਅਦ ਕਿਸੇ ਵੀ ਟੀਮ ਨੂੰ ਜਾਂ ਖਿਾਡਰੀ ਨੂੰ ਐਟਰੀ ਨਹੀ ਦਿੱਤੀ ਜਾਵੇਗੀ। ਜਿਲ੍ਹਾ ਪੱਧਰ ਟੂਰਨਾਂਮੈਜ਼ਟ ਵਿੱਚ ਭਾਗ ਲੈਣ ਸਬੰਧੀ ਨਿਯਮ ਅਤੇ ਸ਼ਰਤਾ ਅਨੁਸਾਰ ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ।, ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀ, ਜੋ ਚੰਡੀਗੜ੍ਹ ਵਿੱਚ ਰਹਿ ਰਹੇ ਹਨ, ਖੁਦ ਅਤੇ ਉਹਨਾਂ ਦੇ ਆਸ਼ਰਿਤ ਵੀ ਖੇਡਾਂਵਿੱਚ ਭਾਗ ਲੈ ਸਕਦੇ ਹਨ।, ਇੱਕ ਖਿਡਾਰੀ ਸਿਰਫ ਇੱਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ ਅਤੇ ਅਸਲ ਭਾਰ ਵਰਗ ਦੇ ਹਿਸਾਬ ਨਾਲ ) ਹਿੱਸਾ ਲੈ ਸਕਦਾ ਹੈ ਅਤੇ ਉਹ ਵਿਅਕਤੀਗਤ ਖੇਡ ਵਿੱਚ ਇੱਕ ਖੇਡ ਦੇ ਵੱਧ ਤੋ ਵੱਧ ਦੋ ਈਵੈਜ਼ਟਾ ਵਿੱਚ ਹਿੱਸਾ ਲੈ ਸਕਦਾ ਹੈ।, ਸਾਰੇ ਸਕੂਲਾ, ਪਿੰਡਾ, ਯੂਥ ਕਲੱਬਾ,ਰਜਿਸਟਰਡ ਅਕੈਡਮੀਆ ਅਤੇ ਸ਼ਹਿਰਾ ਦੇ ਖਿਡਾਰੀ ਜਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ।, ਇਹਨਾਂ ਖੇਡਾਂ ਵਿੱਚ ਸਬੰਧਤ ਖੇਡ ਦੀਆਂ ਰਾਸ਼ਟਰੀ ਫੈਡਰੇਸ਼ਨਾਂ ਦੁਆਰਾ ਅਪਣਾਏ ਗਏ ਕੰਨਡਕਟਿੰਗ ਰੂਲਜ ਐਡ ਰੈਗੂਲੈਸ਼ਨਜ਼ ਜਿਵੇ ਕਿ ਫਾਊਲ, ਟਾਈਮਿੰਗ ਆਦਿ ਹੀ ਲਾਗੂ ਹੋਣਗੇ।, ਖਿਡਾਰੀ ਜ਼ਅਦਜਡਜਦਚ਼l ਗੇਮ ਵਿੱਚ ਕੇਵਲ ਦੋ ਈਵੈਜ਼ਟਾਂ ਜਾਂ ਇਕ ਟੀਮ ਈਵੈਜ਼ਟ ਵਿੱਚ ਭਾਗ ਲੈ ਸਕਦਾ ਹੈ।, ਪੰਜਾਬ ਰਾਜ ਦਾ ਕੋਈ ਵੀ ਖਿਡਾਰੀ ਆਪਣੇ ਜਿਲ੍ਹੇ ਤੋ ਇਲਾਵਾ, ਜੋ ਰਾਜ ਦੇ ਕਿਸੇ ਵੀ ਹੋਰ ਜਿਲ੍ਹੇ ਵਿੱਚ ਪੜ੍ਹਦਾ ਹੋਵੇ ਜਾਂ ਨੌਕਰੀ ਕਰਦਾ ਹੋਵੇ, ਆਪਣੇ ਮੌਜੂਦਾ ਪੜਨ ਵਾਲੇ ਜਾਂ ਨੌਕਰੀ ਕਰਨ ਵਾਲੇ ਜਿਲ੍ਹੇ ਵੱਲੋ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ, ਬਾਸ਼ਰਤੇ ਕਿ ਉਸ ਕੋਲ ਪੜਨ ਵਾਲੇ ਜਾਂ ਨੌਕਰੀ ਕਰਨ ਸਬੰਧੀ ਸਬੰਧਤ ਸੰਸਥਾ ਦਾ ਆਈੑਡੀ ਕਾਰਡ ਹੋਣਾ ਜਰੂਰੀ ਹੈ।, ਖੇਡ ਮੇਲੇ ਦੌਰਾਨ ਲੋੜ ਪੈਣ ਤੇ ਖਿਡਾਰੀਆਂ ਦਾ ਡੋਪ ਟੈਸ਼ਟ ਕਿਸੇ ਸਮੇ ਵੀ ਕਰਵਾਇਆ ਜਾ ਸਕਦਾ ਹੈ।, ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ।, ਜਿਲ੍ਹਾ ਪੱਧਰੀ ਟੂਰਨਾਂਮੈਜ਼ਟ ਵਿੱਚੋ ਸਿਲੈਕਸ਼ਟ ਕੀਤੀ ਗਈ ਫਾਈਨਲ ਟੀਮ ਜਿਲ੍ਹਾ ਖੇਡ ਅਫਸਰ ਵੱਲੋ ਵੈਰੀਫਾਈ ਕਰਕੇ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਪੋਰਟਲ ਤੇ ਅਪਲੋਡ ਕੀਤੀ ਜਾਵੇਗੀ। , ਜੇਕਰ ਕੋਈ ਟੀਮ ਇਤਰਾਜ਼ ਕਰਦੀ ਤਾਂ ਇਤਰਾਜ ਫੀਸ 1000/- ਰੁਪਏ (ਨਾ ਮੋੜਨ ਯੋਗ) ਹੋਵੇਗੀ ਅਤੇ ਇੰਤਰਾਜ ਸਬੰਧੀ ਫੈਸਲਾ Jury of Appeal Committee ਵੱਲੋ ਲਿਆ ਜਾਵੇਗਾ। ਉਨਾਂ ਦੱਸਿਆ ਕਿ ਕਿਸੇ ਵੀ ਟੀਮ ਨੂੰ ਕੋਈ ਆਉਣ –ਜਾਣ ਦਾ ਕਿਰਾਇਆ ਨਹੀ ਦਿੱਤਾ ਜਾਵੇਗਾ।
ਜਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਫੁੱਟਬਾਲ, ਗੱਤਕਾ, ਹੈਂਡਬਾਲ, ਜੂਡੋ, ਸਾਫਟਬਾਲ ਦੇ ਮੁਕਾਬਲੇ ਖਾਲਸਾ ਕਾਲਜ ਸੀ:ਸੈ:ਸਕੂਲ, ਅੰਮ੍ਰਿਤਸਰ; ਤੈਰਾਕੀ ਅਤੇ ਹਾਕੀ ਦੇ ਮੁਕਾਬਲੇ ਖਾਲਸਾ ਕਾਲਜ ਅੰਮ੍ਰਿਤਸਰ; ਵਾਲੀਵਾਲ, ਅਥਲੈਟਿਕਸ, ਖੋ-ਖੋ ਦੇ ਮੁਕਾਬਲੇ ਖਾਲਸਾ ਕਾਲਜ ਸੀ:ਸੈ:ਸਕੂਲ, ਅੰਮ੍ਰਿਤਸਰ; ਬੈਡਮਿੰਟਨ ਹਾਲ ਟੇਲਰ ਰੋਡ, ਬਾਸਕਿਟ ਬਾਲ ਲੜਕੇ ਦੇ ਮੁਕਾਬਲੇ ਡੀ.ਏ.ਪੀ. ਕੰਪਲੈਕਸ ਵਿਖੇ, ਬਾਸਕੇਟ ਲੜਕੀਆਂ, ਬਾਕਸਿੰਗ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਕਿੱਕ ਬਾਕਸਿੰਗ ਦੇ ਮੁਕਾਬਲੇ ਅਜੀਤ ਵਿਦਿਆਲਿਯ ਸੀ.ਸੈਕੰ: ਸਕੂਲ, ਲਾਅਣ ਟੈਨਿਸ ਦੇ ਮੁਕਾਬਲੇ ਕੰਪਨੀ ਬਾਗ ਵਿਖੇ, ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਗੁਰੂ ਨਾਨਕ ਸਟੇਡੀਅਮ, ਨੈਟ ਬਾਲ ਦੇ ਮੁਕਾਬਲੇ ਸਰੂਪ ਰਾਣੀ ਕਾਲਜ, ਟੇਬਲ ਟੈਨਿਸ ਦੇ ਮੁਕਾਬਲੇ ਜੇ.ਜੈ.ਐਸ. ਇਨੋਵੇਸ਼ਨ, ਰਣਜੀਤ ਐਵੀਨਿਊ, ਕੁਸ਼ਤੀ ਦੇ ਮੁਕਾਬਲੇ ਗੋਲ ਬਾਗ ਕੁਸ਼ਤੀ ਸਟੇਡੀਅਮ ; ਚੈਸ ਦੇ ਮੁਕਾਬਲੇ ਦਾ ਮਲੀਨਿਅਯਮ ਸਕੂਲ ਅੰਮ੍ਰਿਤਸਰ ਅਤੇ ਕਬੱਡੀ ਦੇ ਮੁਕਾਬਲੇ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਵਿਖੇ ਕਰਵਾਏ ਜਾਣਗੇ।
ਫਾਈਲ ਫੋਟੋ : ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ