ਜਿਲ੍ਹਾ ਪੱਧਰੀ ਸਵੀਪ ਮੁਕਾਬਲੇ ਜਿਲ੍ਹਾ ਸਿੱਖਿਆ ਅਫਸਰ (ਸ਼ੈ:ਸਿ) ਵੱਲੋਂ ਗਏ ਕਰਵਾਏ

0
105

ਅੰਮ੍ਰਿਤਸਰ 3 ਦਸੰਬਰ 2023

ਪੱਧਰੀ ਸਵੀਪ ਮੁਕਾਬਲੇ ਜਿਲ੍ਹਾ ਸਿੱਖਿਆ ਅਫਸਰ (ਸ਼ੈ:ਸਿ) ਅੰਮ੍ਰਿਤਸਰ ਸ੍ਰੀ ਸੁਸ਼ੀਲ ਕੁਮਾਰ ਤੁਲੀ ਡਿਪਟੀ ਡੀ.ਈ.ਓ ਸ. ਬਲਰਾਜਸਿੰਘ ਕੋਆਰਡੀਨੇਟਰ ਪ੍ਰਿੰਸੀਪਲ ਐਸ. ਓ. ਈ ਮਾਲ ਰੋਡ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਕਾਰਵਾਈ ਨਾਲ ਕਰਵਾਏ ਗਏ। ਐਸ. ਓ. ਈ. ਮਾਲ ਰੋਡ ਵਿਖੇ ਪ੍ਰਿੰਸੀਪਲ ਮਨਦੀਪ ਕੋਰ ਦੀ ਪ੍ਰੇਰਣਾ ਸਦਕਾ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਮਨਦੀਪ ਕੋਰ ਬੱਲ (ਲੈਕਚਰਾਰ), ਸ੍ਰੀਮਤੀ ਅਲਕਾਰਾਣੀ ਸ਼ਰਮਾ, ਸ੍ਰੀਮਤੀ ਬਿੰਦੁ, ਸ.ਪਰਮਆਫਤਾਬ ਸਿੰਘ, ਸ੍ਰੀ ਸੰਜੇ ਕੁਮਾਰ, ਅਧਿਆਪਕਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਤੋਂ ਤਿਆਰ ਕਰਵਾਇਆ ਗਿਆ ਭਾਸ਼ਣ, ਕਵਿਤਾ, ਪੋਸਟਰ ਮੇਕਿੰਗ ਸਲੋਗਨ ਮੁਕਾਬਲਾ ਅਤੇ ਗਿੱਧਾ ਕਰਵਾਇਆ ਗਿਆ। ਪੋਸਟਰ ਮੇਕਿੰਗ ਪਹਿਲਾ-ਮੰਥਨ ਐਸ. ਓ. ਈ ਸ਼ਾਮ ਕੁਮਾਰ ਐਸ. ਓ. ਈ ਛੇਹਰਟਾ ਦੂਸਰਾ-ਗੋਪਿਕਾ ਬੁੱਧਰਾਮ  ਐਸ. ਓ. ਈ ਮਾਲ ਰੋਡ ਸਲੋਗਨ ਰਾਇਟਿੰਗ ਪਹਿਲਾ-ਅਨੁਦੀਪ ਕੌਰ ਡੀ.ਓ. ਗੁਰਭੇਜ ਸਿੰਘ ਐਸ. ਓ. ਈ ਮਾਲ ਰੋਡ ਦੂਸਰਾ-ਸੁਖਬੀਰ ਸਿੰਘ, ਐਸ. ਓ. ਈ ਬਚਿੱਤਰ ਸਿੰਘ ਐਸ. ਓ. ਈ ਛੇਹਰਟਾ ਕਵਿਤਾ ਮੁਕਾਬਲਾ ਪਹਿਲਾ-ਅਸ਼ਮੀਤ ਕੋਰ ਐਸ. ਓ. ਈ ਮਾਲ ਰੋਡ ਦੂਸਰਾ-ਪ੍ਰਤਿਭਾ ਸ.ਕੰ.ਸ.ਸ.ਸਕੂਲ, ਵੇਰਕਾ ਭਾਸ਼ਣ ਮੁਕਾਬਲਾ ਪਹਿਲਾ-ਪਲਕ ਐਸ. ਓ. ਈ ਮਾਲ ਰੋਡ ਦੂਸਰਾ-ਸਰਬਜੋਤ ਕੌਰ ਸ.ਕੰ.ਸ.ਸ.ਸਕੂਲ, ਵੇਰਕਾ ਰਿਹਾ ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

LEAVE A REPLY

Please enter your comment!
Please enter your name here