ਬਰਨਾਲਾ, 24 ਅਗਸਤ
ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਬਰਨਾਲਾ ਦੀਆਂ 67ਵੀਆਂ ਗਰਮ ਰੁੱਤ ਸਕੂਲ ਖੇਡਾਂ ਦਾ ਪਹਿਲਾ ਗੇੜ ਸ਼ਾਨਦਾਰ ਢੰਗ ਨਾਲ ਸੰਪੰਨ ਹੋ ਗਿਆ ਹੈ। ਡੀ.ਐਮ. ਸਪੋਰਟਸ ਜਿਲ੍ਹਾ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਜਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਕਬੱਡੀ ਸਰਕਲ ਲੜਕੇ ਤੇ ਲੜਕੀਆਂ ਦੇ ਅੰਡਰ 14 ਸਾਲ ‘ਚ ਭਦੌੜ ਜੋਨ ਨੇ ਪਹਿਲਾ ਅਤੇ ਮਹਿਲ ਕਲਾਂ ਜੋਨ ਨੇ ਦੂਜਾ, ਲੜਕੀਆਂ ਅੰਡਰ 17 ਵਿੱਚ ਭਦੌੜ ਜੋਨ ਨੇ ਪਹਿਲਾ ਤੇ ਤਪਾ ਜੋਨ ਨੇ ਦੂਜਾ, ਲੜਕਿਆਂ ਦੇ ਅੰਡਰ 17 ‘ਚ ਮਹਿਲ ਕਲਾਂ ਜੋਨ ਨੇ ਪਹਿਲਾ ਤੇ ਭਦੌੜ ਜੋਨ ਨੇ ਦੂਜਾ, ਅੰਡਰ 19 ਲੜਕੇ ‘ਚ ਠੀਕਰੀਵਾਲ ਜੋਨ ਨੇ ਪਹਿਲਾ ਤੇ ਸੇਖਾ ਜੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਵਾਲੀਬਾਲ ਲੜਕੇ ਅੰਡਰ 14 ‘ਚ ਸਸਸਸ ਬਡਬਰ ਤੇ ਸਹਸ ਧੂਰਕੋਟ, ਅੰਡਰ 17 ‘ਚ ਜੇਵੀਅਰ ਸਕੂਲ ਰੂੜੇਕੇ ਕਲਾਂ ਤੇ ਸਹਸ ਭੈਣੀ ਜੱਸਾ, ਅੰਡਰ 19 ‘ਚ ਲੌਂਗਪੁਰੀ ਸਕੂਲ ਪੱਖੋ ਕਲਾਂ ਤੇ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਆਰਚਰੀ ‘ਚ ਵਾਈ.ਐਸ. ਸਕੂਲ ਹੰਡਿਆਇਆ, ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ‘ਚ ਐਸ.ਐਸ.ਡੀ. ਕਾਲਜੀਏਟ ਸਕੂਲ ਬਰਨਾਲਾ, ਗਾਂਧੀ ਆਰੀਆ ਸਕੂਲ ਬਰਨਾਲਾ, ਸਸਸਸ (ਲੜਕੀਆਂ) ਠੀਕਰੀਵਾਲ, ਸਸਸਸ ਸੰਧੂ ਪੱਤੀ, ਆਰ.ਪੀ.ਐਸ.ਡੀ. ਬਰਨਾਲਾ, ਸਹਸ ਬਦਰਾ, ਸਸਸਸ ਪੱਖੋ ਕਲਾਂ, ਸਸਸਸ ਸ਼ਹਿਣਾ ਅਤੇ ਮਦਰ ਟੀਚਰ ਬਰਨਾਲਾ ਦੇ ਵਿਦਿਆਰਥੀ ਜੇਤੂ ਰਹੇ। ਹੈਂਡਬਾਲ ਲੜਕੀਆਂ ਅੰਡਰ 14 ‘ਚ ਮਾਤਾ ਗੁਜ਼ਰੀ ਸਕੂਲ ਧਨੌਲਾ ਤੇ ਬੀ.ਜੀ.ਐਸ. ਭਦੌੜ, ਅੰਡਰ 17 ‘ਚ ਮਾਤਾ ਗੁਜ਼ਰੀ ਸਕੂਲ ਧਨੌਲਾ ਤੇ ਅਕਾਲ ਅਕੈਡਮੀ ਟੱਲੇਵਾਲ, ਅੰਡਰ 19 ‘ਚ ਵਿਰੱਕਤ ਸਕੂਲ ਟੱਲੇਵਾਲ ਤੇ ਮਾਤਾ ਗੁਜ਼ਰੀ ਸਕੂਲ ਧਨੌਲਾ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ‘ਤੇ ਰਹੇ। ਯੋਗਾ ਲੜਕੀਆਂ ਅੰਡਰ 14 ‘ਚ ਸਸਸਸ ਮੌੜਾਂ ਤੇ ਸਸਸਸ ਕੱਟੂ, ਅੰਡਰ 17 ‘ਚ ਐਸ.ਵੀ.ਐਮ. ਬਰਨਾਲਾ ਤੇ ਸਸਸਸ ਮੌੜਾਂ, ਲੜਕੇ ਅੰਡਰ 14 ‘ਚ ਐਸ.ਵੀ.ਐਮ. ਬਰਨਾਲਾ ਤੇ ਸਹਸ ਸੰਘੇੜਾ ਨੇ ਕ੍ਰਮਵਾਰ ਪਹਿਲਾ ‘ਤੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਕੌਰ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਰਾਜੇਸ਼ ਕੁਮਾਰ, ਲਿਵਲੀਨ ਸਿੰਘ, ਮਲਕੀਤ ਸਿੰਘ, ਤੇਜਿੰਦਰ ਸਿੰਘ, ਹਰਜੀਤ ਸਿੰਘ ਜੋਗਾ, ਚਰਨਜੀਤ ਸ਼ਰਮਾ, ਮਨਜੀਤ ਸਿੰਘ, ਕਮਲਦੀਪ ਸ਼ਰਮਾ, ਦਿਨੇਸ਼ ਕੁਮਾਰ, ਮੱਲ ਸਿੰਘ, ਗੁਰਪ੍ਰੀਤ ਸਿੰਘ, ਗੁਰਲਾਲ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਮੌਜੂਦ ਸਨ।