ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਦੀਵਾਲੀ ਤੇ ਗੁਰਪੁਰਬ ਦੇ ਮੱਦੇਨਜ਼ਰ ਅਕਤੂਬਰ ਤੇ ਨਵੰਬਰ 2022 ਦੌਰਾਨ ਪਟਾਖਿਆਂ ਦੀ ਵੇਚ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀ ਅਗਵਾਈ ਹੇਠ ਡਰਾਅ ਰਾਹੀਂ 17 ਬਿਨੈਕਾਰਾਂ ਦੀ ਲਾਇਸੈਂਸ ਜਾਰੀ ਕਰਨ ਲਈ ਚੋਣ ਕੀਤੀ ਗਈ ਹੈ। ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਵਲੋਂ ਡਰਾਅ ਕੱਢੇ ਗਏ। ਕਪੂਰਥਲਾ ਦੇ ਧੀਰਜ ਕੁਮਾਰ ਪੁੱਤਰ ਕੈਲਾਸ਼ ਚੰਦਰ , ਰਾਮ ਮੂਰਤੀ ਯਾਦਵ ਪੁੱਤਰ ਰਾਮ ਕੁਮਾਰ, ਮਲਕੀਤ ਪੁੱਤਰ ਮਿਹਰ ਸਿੰਘ, ਸੰਜੀਵ ਕੁਮਾਰ ਪੁੱਤਰ ਚਰਨਜੀਤ, ਗੁਰਪ੍ਰੀਤ ਸਿੰਘ ਪੁੱਤਰ ਮੇਵਾ ਸਿੰਘ ਤੇ ਸ਼ੁਭਮ ਆਨੰਦ ਦੀ ਡਰਾਅ ਰਾਹੀਂ ਲਾਇਸੈਂਸ ਲਈ ਚੋਣ ਕੀਤੀ ਗਈ ਹੈ।
ਇਸ ਤੋਂ ਇਲਾਵਾ ਭੁਲੱਥ ਵਿਚ ਹਰਿੰਦਰ ਜੋਸ਼ੀ ਪੁੱਤਰ ਸੁਰਿੰਦਰ ਜੋਸ਼ੀ, ਸੰਦੀਪ ਕੌਰ ਪੁੱਤਰੀ ਜੈ ਜਗਤ ਸਿੰਘ, ਸਵੈਪਨਿਲ ਜੋਸ਼ੀ ਪੁੱਤਰ ਵਿਜੈ ਕਮਾਰ ਜੋਸ਼ੀ, ਨੀਤਾ ਕੁਮਾਰੀ ਪੁੱਤਰੀ ਨੀਲਮਾ ਦੱਤ, ਦਲਜੀਤ ਸਿੰਘ ਪੁੱਤਰ ਹਰੀ ਸਿੰਘ, ਮਨਜੀਤ ਪੁੱਤਰ ਜਗੀਰੀ ਲਾਲ, ਅਮਰਦੀਪ ਸਿੰਘ ਪੁੱਤਰ ਮਨਜੀਤ ਸਿੰਘ ਤੇ ਪੂਨਮ ਪੁੱਤਰੀ ਅਮਰਨਾਥ ਦਾ ਡਰਾਅ ਨਿਕਲਿਆ ਹੈ ਸੁਲਤਾਨਪੁਰ ਲੋਧੀ ਤੋਂ ਅਸ਼ਵਨੀ ਕੁਮਾਰ ਬਨਾਰਸੀ ਦਾਸ ਤੇ ਲੱਕੀ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਤੇ ਫਗਵਾੜਾ ਤੋਂ ਵਿਸ਼ਾਲ ਗੁਪਤਾ ਪੁੱਤਰ ਰਾਜ ਕੁਮਾਰ ਗੁਪਤਾ ਦੀ ਡਰਾਅ ਰਾਹੀਂ ਚੋਣ ਹੋਈ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਸੁਪਰਡੈਂਟ ਅਨਿਲ ਕਾਲਾ ਤੇ ਸੇਵਾ ਕੇਂਦਰਾਂ ਦੇ ਇੰਚਾਰਜ ਚਾਣਕਿਆ ਆਨੰਦ ਤੇ ਹੋਰ ਵੀ ਹਾਜ਼ਰ ਸਨ।