ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਦੀ ਹੋਈ ਮੀਟਿੰਗ ਅਤੇ ਪੇਸ਼ ਕੀਤਾ ਲੇਖਾ-ਜੋਖਾ

0
34
ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਦੀ ਹੋਈ ਮੀਟਿੰਗ ਅਤੇ ਪੇਸ਼ ਕੀਤਾ ਲੇਖਾ-ਜੋਖਾ

ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਦੀ ਹੋਈ ਮੀਟਿੰਗ ਅਤੇ ਪੇਸ਼ ਕੀਤਾ ਲੇਖਾ-ਜੋਖਾ

“ਚੋਣ ਜਿੱਤਣ ‘ਤੇ ਸਿੱਧੂ ਪਰਿਵਾਰ ਨੂੰ ਦਿੱਤੀ ਵਧਾਈ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ. ਐਚ. ਅਕੈਡਮੀਂ ਫਰਿਜ਼ਨੋ ਦੇ ਮੁੱਖ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਪਰਗਟ ਸਿੰਘ ਧਾਲੀਵਾਲ ਦੇ ਘਰ ਵਿਖੇ ਹੋਈ। ਜਿਸ ਵਿੱਚ 2024 ਦੀਆਂ ਗਤੀਵਿਧੀਆਂ ਅਤੇ 2025 ਵਿੱਚ ਆਉਣ ਵਾਲੇ ਪ੍ਰੋਗਰਾਮਾਂ ਸੰਬੰਧੀ ਖੁੱਲ ਕੇ ਵਿਚਾਰ ਵਟਾਂਦਰੇ ਕੀਤੇ ਗਏ।  ਇਸ ਸਮੇਂ ਬਸੰਤ ਸਿੰਘ ਧਾਲੀਵਾਲ ਨੇ 2024 ਦੇ ਲੇਖੇ-ਜੋਖੇ  ‘ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਹਾਜ਼ਰ ਮੈਂਬਰ ਸਾਹਿਬਾਨ ਵੱਲੋਂ ਪੂਰਨ ਤਸੱਲੀ ਪ੍ਰਗਟ ਕੀਤੀ ਗਈ। ਇਸ ਤੋਂ ਇਲਾਵਾ ਸਮੂੰਹ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਤਹਿ ਹੋਇਆ ਕਿ ਅਕੈਡਮੀਂ ਵੱਲੋਂ ਸਲਾਨਾ ਵਿਰਾਸਤੀ ਖੇਡ ਮੇਲਾ ਅਤੇ ਪਰਿਵਾਰਿਕ ਪਿਕਨਿਕ 29 ਮਾਰਚ 2025, ਦਿਨ ਸ਼ਨੀਵਾਰ ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿੱਚ ਹਰ ਸਾਲ ਦੀ ਤਰਾਂ ਕਰਵਾਈ ਜਾਵੇਗੀ।
                      ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਬੰਧਕਾਂ ਵੱਲੋਂ ਸਮੂੰਹ ਸਥਾਨਿਕ ਸੰਸਥਾਵਾਂ ਅਤੇ ਜੱਥੇਬੰਦੀਆਂ ਨੂੰ ਨਿਮਰਤਾ ਸਾਹਿਤ ਅਪੀਲ ਕੀਤੀ ਗਈ ਕਿ ਬੱਚਿਆਂ ਦੇ ਇਸ ਪ੍ਰੋਗਰਾਮ ਵਿੱਚ ਤੁਹਾਡੇ  ਪੂਰਨ ਸਹਿਯੋਗ ਦੀ ਜ਼ਰੂਰਤ ਹੈ। ਇਸ ਲਈ ਕਿਰਪਾ ਕਰਕੇ 29 ਮਾਰਚ 2025 ਨੂੰ ਕੋਈ ਹੋਰ ਪ੍ਰੋਗਰਾਮ ਨਾਂ ਰੱਖਿਆ ਜਾਵੇ।
                   ਇਸ ਸਮੇਂ ਖਾਸ ਤੌਰ ‘ਤੇ ਅਕੈਡਮੀਂ ਦੀ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਹੋਣਹਾਰ ਸੀਨੀਅਰ ਕੋਚ ਜਸਪ੍ਰੀਤ ਸਿੰਘ ਸਿੱਧੂ ਨੂੰ ਸੈਂਟਰਲ ਸਕੂਲ ਬੋਰਡ ਦੇ ਟਰੱਸਟੀ ਮੈਂਬਰ ਦੀ ਚੋਣ ਜਿੱਤਣ ਤੇ ਪ੍ਰਬੰਧਕੀ ਬੋਰਡ ਵੱਲੋ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਮੂੰਹ ਸਿੱਧੂ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ ਗਈ।
                    ਜੀ. ਐਂਚ. ਜੀ. ਅਕੈਡਮੀਂ ਵੱਲੋਂ ਸਲਾਨਾ ‘ਯੁਵਕ ਮੇਲਾ-2025’ ਹਰ ਸਾਲ ਦੀ ਤਰਾਂ ਜੁਲਾਈ ਮਹੀਨੇ ਵਿੱਚ ਹੋਵੇਗਾ। ਜਿਸ ਸੰਬੰਧੀ ਵਧੇਰੇ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਦਿੱਤੀ ਜਾਵੇਗੀ। ਅਕੈਡਮੀਂ ਦੀਆਂ ਵਧੇਰੇ ਗਤੀਵਿਧੀਆਂ ਜਾਂ ਆਪਣੇ ਬੱਚਿਆਂ ਨੂੰ ਗਿੱਧੇ-ਭੰਗੜੇ ਦੀ ਸਿੱਖਲਾਈ ਲਈ ਗੁਰਦੀਪ ਸਿੰਘ ਸ਼ੇਰਗਿੱਲ  559-349-1481 , ਉਦੈਦੀਪ  ਸਿੰਘ ਸਿੱਧੂ 559-355-4065  ਜਾਂ ਪਰਮਜੀਤ ਸਿੰਘ ਧਾਲੀਵਾਲ ਨਾਲ  559-351-9465 ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here