ਜੀ.ਐਚ.ਜੀ. ਅਕੈਡਮੀ ਵੱਲੋਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲੇ ਨੇ ਅਮਿੱਟ ਪੈੜਾਂ ਛੱਡੀਆਂ

0
386
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜੀ.ਐਚ.ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ ਬਾਰਵਾਂ ਸਲਾਨਾ ਅੰਤਰ-ਰਾਸ਼ਟਰੀ ਯੁਵਕ ਮੇਲਾ ਫਰਿਜ਼ਨੋ ਦੇ “ਵਿਲੀਅਮ ਸਰੋਏਨ ਥੀਏਟਰ” (William Saroyan Theater) ਵਿੱਚ ਕਰਵਾਇਆ ਗਿਆ। ਕੋਵਿੰਡ-19 ਦੀ ਮਹਾਂਮਾਰੀ ਤੋਂ ਬਾਅਦ ਸੰਸਥਾ ਵੱਲੋਂ ਕਰਵਾਇਆ ਜਾਣ ਵਾਲਾ ਇਹ ਸਭ ਤੋਂ ਵੱਡਾ ਪ੍ਰੋਗਰਾਮ ਸੀ। ਜਿਸ ਦੀ ਸੁਰੂਆਤ ਜੀ. ਐਚ. ਜੀ. ਖਾਲਸਾ ਦੀ ਚਲੀ ਆ ਰਹੀ ਮਰਿਯਾਦਾ ਅਨੁਸਾਰ ਸਭ ਨੇ ਰਲ ਕੇ ਪ੍ਰੋਗਰਾਮ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਉਪਰੰਤ ਧੰਨ-ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਨੂੰ ਨਤਮਸਤਕ ਹੋਏ।
ਇਸ ਬਾਅਦ ਸਥਾਨਿਕ ਗਾਇਕ ਪੱਪੀ ਭਦੌੜ ਨੇ ਆਪਣੇ ਗੀਤਾਂ ਰਾਹੀ ਹਾਜ਼ਰੀ ਭਰੀ। ਉਸ ਉਪਰੰਤ ਸਟੇਜ਼ ਸੰਚਾਲਨ ਦੀ ਕਮਾਂਡ ਸੰਭਾਲਦੇ ਹੋਏ ਸਟੇਜ਼ਾ ਦੀ ਮਲਕਾ ਬੀਬੀ ਆਸ਼ਾ ਸ਼ਰਮਾਂ ਨੇ ਸਭ ਨੂੰ “ਜੀ ਆਇਆ ਕਿਹਾ”। ਇਸ ਬਾਅਦ ਚੱਲਿਆ ਪੰਜਾਬੀ ਸੱਭਿਆਚਾਰ ਨੂੰ ਸਿਜਦਾ ਕਰਦੇ ਹੋਏ ਗਿੱਧੇ ਅਤੇ ਭੰਗੜੇ ਦਾ ਦੌਰ। ਜਿਸ ਵਿੱਚ ਪਹਿਲਾ ਜੀ. ਐਚ. ਜੀ. ਅਕੈਡਮੀਂ ਦੇ ਵੱਲੋਂ ਤਿਆਰ ਟੀਮਾਂ ਦੇ ਬੱਚਿਆਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਉਪਰੰਤ ਚੱਲੇ ਭੰਗੜਾ ਮੁਕਾਬਲੇ ਦੇ ਮਹਾਂ ਯੁੱਧ ਵਿੱਚ ਕੈਲੇਫੋਰਨੀਆਂ ਤੋਂ ਮਨਟੀਕਾ ਸ਼ਹਿਰ ਦੀਆਂ ਦੋ ਟੀਮਾਂ ਨੇ ਵੱਖੋ-ਵੱਖ ਪਹਿਲਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜਦ ਕਿ ਦੂਸਰੇ ਸਥਾਨ ‘ਤੇ ਸਰੀਂ, ਕਨੇਡਾ ਦੀ ਟੀਮ ਰਹੀ। ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

ਭੰਗੜੇ ਦੇ ਮੁਕਾਬਲੇ ਦਾ ਪਹਿਲੇ ਇਨਾਮ ਦੀ ਸਪਾਂਸਰਸਿਪ ਹਮੇਸਾ ਦੀ ਤਰਾਂ ‘ਸ਼ਾਨੇ-ਏ-ਪੰਜਾਬ’ ਇੰਡੀਅਨ ਗਰੋਸਰੀ ਸਟੋਰ ਦੇ ਮਾਲਕ ਸ. ਸੁਖਦੇਵ ਸਿੰਘ ਵੱਲੋਂ ਦਿੱਤਾ ਗਿਆ। ਜਦ ਕਿ ਬਾਕੀ ਇਨਾਮ ਹੋਰਨਾਂ ਵੱਲੋ ਸਪਾਂਸਰ ਸਨ।  ਜੀ. ਐਚ. ਜੀ. ਅਕੈਡਮੀ ਵੱਲੋਂ ਕੁੜੀਆਂ ਦੇ ਭੰਗੜੇ ਦੀ ਟੀਮ ਨੇ ਵੀ ਬਾ-ਕਮਾਲ ਪੇਸ਼ਕਾਰੀ ਕੀਤੀ। ਇਸੇ ਤਰਾਂ ਕਈ ਟੀਮਾਂ ਵੱਲੋਂ ਲਾਈਵ ਬੋਲੀਆਂ ਨਾਲ ਭੰਗੜੇ ਦੀ ਪੇਸ਼ਕਾਰੀ ਵੀ ਦਰਸ਼ਕਾਂ ਦੇ ਮਨ ਨੂੰ ਭਾਅ ਗਈ। ਸਮੁੱਚੇ ਪ੍ਰੋਗਰਾਮ ਦੌਰਾਨ ਬਾਬਿਆਂ ਦਾ “ਮਲਵਈ ਗਿੱਧਾ” ਅਤੇ “ਮਾਂਵਾਂ ਦਾ ਗਿੱਧਾ” ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦੇ ਹੋਏ ਰੂਬ ਰੰਗ ਬੰਨੇ।

ਪ੍ਰੋਗਰਾਮ ਦੌਰਾਨ ਫਰਿਜ਼ਨੋ ਸਿਟੀ ਕੌਸ਼ਲ ਮੈਂਬਰ ਸੋਰੀਆਂ ਇਸਮਲਾਡਾ ਨੇ ਵੀ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ। ਪੰਜਾਬੀ ਗੀਤਕਾਰੀ ਵਿੱਚ ਆਪਣਾ ਨਾਂ ਬਣਾ ਚੁੱਕੇ ਗੀਤਕਾਰ ਗਿੱਲ ਰੌਤਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੰਸਥਾ ਦੇ ਮੈਂਬਰ ਸ. ਕੁਲਵੰਤ ਸਿੰਘ ਖੈਹਰਾ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਹੋਏ ਅਜਿਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸੇ ਤਰਾਂ ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ ਦਿੱਤੇ ਗਏ। ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਦੀ ਮੁੱਖ ਭੂਮਿਕਾ ਬੀਬੀ ਆਸ਼ਾ ਸ਼ਰਮਾਂ  ਅਤੇ ਗੁਰਦੀਪ ਸ਼ੇਰਗਿੱਲ ਨੇ ਨਾ-ਖੂਬੀ  ਨਿਭਾਈ।

ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜਨ ਵਿੱਚ ਸਭ ਪ੍ਰਬੰਧਕ ਵਧਾਈ ਦੇ ਪਾਤਰ ਹਨ। ਜਿਸ  ਤੋਂ ਸਭ ਹਾਜ਼ਰੀਨ ਬਹੁਤ ਖੁਸ਼ ਸਨ। ਅੱਜ ਦੇ ਸਮੇਂ ਅੰਦਰ ਬੱਚਿਆਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਕੱਢ ਵੀਡੀੳ ਗੇਮ ਵਰਗੀ ਆਦਤ ਤੋਂ ਦੂਰ ਕਰਨਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦਾ ਇਹ ਇਕ ਪ੍ਰਬੰਧਕਾ ਦਾ ਬਹੁਤ ਵੱਡਾ ਉਪਰਾਲਾ ਹੈ। ਜਿਸ ਦੀ ਹਾਜ਼ਰੀਨ ਪਰਿਵਾਰਾ ਨੇ ਰੱਜ ਕੇ ਤਾਰੀਫ਼ ਵੀ ਕੀਤੀ। ਅੱਜ ਇਹ ਲੋੜ ਵੀ ਹੈ ਕਿ ਬੱਚੇ ਘਰ ਦੀ ਚਾਰ ਦੀਵਾਰੀ ਅੰਦਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਬਾਹਰ ਬੱਚਿਆਂ ਵਿੱਚ ਲਿਆਉਣਾ ਅਤੇ ਆਪਣੇ ਸੱਭਿਆਚਾਰ ਨਾਲ ਜੋੜਨਾ, ਜਿੱਥੇ ਉਨ੍ਹਾਂ ਦੀ ਮਾਨਸਿਕਤਾ ਨੂੰ ਕਾਇਮ ਰੱਖਦਾ ਹੈ। ਉੱਥੇ ਉਨ੍ਹਾਂ ਵਿੱਚ ਤੰਦਰੁਸਤੀ ਅਤੇ ਸਵੈ-ਵਿਸ਼ਵਾਸ ਵੀ ਪੈਦਾ ਹੁੰਦਾ ਹੈ।  ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ “ਧਾਲੀਆਂ ਅਤੇ ਮਾਛੀਕੇ ਮੀਡੀਆ ਅਮਰੀਕਾ” ਵੱਲੋਂ ਸਮੂੰਹ ਟੀਮ ਨੂੰ ਮੁਬਾਰਕਾਂ।

ਅਜਿਹੇ ਪ੍ਰੋਗਰਾਮ ਹੀ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਆਉਣ ਵਾਲੀਆ ਪੀੜੀਆਂ ਤੱਕ ਚੱਲਦੇ ਰੱਖਣ ਵਿੱਚ ਬਹੁਤ ਸਹਾਇਕ ਹੋਣਗੇ। ਇਸ ਸਮੁੱਚੇ ਕਾਰਜ ਲਈ ਪਰਮਜੀਤ ਸਿੰਘ ਧਾਲੀਵਾਲ, ਉਦੈਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਸ਼ੇਰਗਿੱਲ ਅਤੇ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ। ਅੰਤ ਆਪਣੀਆਂ ਅਮਿੱਟ ਪੈੜਾ ਛੱਡਦਾ ਹੋਇਆ ਇਹ ਅੰਤਰ-ਰਾਸ਼ਟਰੀ ਯੁਵਕ ਮੇਲਾ ਯਾਦਗਾਰੀ ਹੋ ਨਿਬੜਿਆ।

LEAVE A REPLY

Please enter your comment!
Please enter your name here