ਜੁਡੀਸ਼ੀਅਲ ਮੈਜਿਸਟ੍ਰੇਟ ਸ: ਬਿਕਰਮਦੀਪ ਸਿੰਘ ਨੂੰ ਵਿਦਾਇਗੀ ਦਿੱਤੀ 

0
43
ਜੁਡੀਸ਼ੀਅਲ ਮੈਜਿਸਟ੍ਰੇਟ ਸ: ਬਿਕਰਮਦੀਪ ਸਿੰਘ ਨੂੰ ਵਿਦਾਇਗੀ ਦਿੱਤੀ
ਬਾਬਾ ਬਕਾਲਾ ਸਾਹਿਬ 29 ਅਪ੍ਰੈਲ (ਲੱਖਾ ਸਿੰਘ ਆਜ਼ਾਦ) ਅੱਜ ਇੱਥੇ ਬਾਬਾ ਬਕਾਲਾ ਸਾਹਿਬ ਅਦਾਲਤ ਵਿਖੇ ਸ: ਬਿਕਰਮਦੀਪ ਸਿੰਘ (ਜੇ.ਐਮ.ਆਈ.ਸੀ) ਦਾ ਤਬਾਦਲਾ ਪਟਿਆਲਾ ਹੋਣ ‘ਤੇ ਉਨ੍ਹਾਂ ਨੂੰ ਬਾਰ ਐਸੋਸੀਏਸ਼ਨ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਬਾਰ ਐਸੋਸੀਏਸ਼ਨ, ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ: ਜਸਪ੍ਰੀਤ ਸਿੰਘ ਬਾਠ, ਮੀਤ ਪ੍ਰਧਾਨ ਸਰਬਜੀਤ ਸਿੰਘ ਗਿੱਲ ਅਤੇ ਸੈਕਟਰੀ ਰਾਜਕੰਵਲਬੀਰ ਸਿੰਘ ਸੰਧੂ ਨੇ ਮਾਣਯੋਗ ਜੁਡੀਸ਼ੀਅਲ ਮੈਜਿਸਟਰੇਟ ਸ: ਬਿਕਰਮਦੀਪ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਸਵੀਰ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਜਸਪ੍ਰੀਤ ਸਿੰਘ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਪਵਨਪ੍ਰੀਤ ਸਿੰਘ ਸਿਵਲ ਜੱਜ (ਜੂਨੀਅਰ ਡਵੀਜਨ), ਮਹਿਕਪ੍ਰੀਤ ਕੌਰ ਸਿਵਲ ਜੱਜ (ਜੂਨੀਅਰ ਡਵੀਜਨ) ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਸ: ਗੁਰਇਕਬਾਲ ਸਿੰਘ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਦਲਬੀਰ ਸਿੰਘ ਬਾਠ, ਮਨਜੀਤ ਸਿੰਘ ਬਾਠ, ਕੰਵਲਜੀਤ ਸਿੰਘ ਸੰਧੂ, ਸਵਿੰਦਰ ਸਿੰਘ ਰੰਧਾਵਾ, ਵੀ.ਕੇ. ਸਿੰਘ ਮਲਹੋਤਰਾ, ਵਕੀਲ ਲੱਖਾ ਸਿੰਘ ਅਜ਼ਾਦ, ਦਲਬੀਰ ਸਿੰਘ ਬੇਦੀ, ਵਰਿੰਦਰ ਸਿੰਘ ਮਹਿਤਾ, ਦਵਿੰਦਰ ਸਿੰਘ ਰੰਧਾਵਾ, ਜੈਮਲ ਸਿੰਘ ਰਿਟਾ: ਡੀ.ਐਸ.ਪੀ. ਮਨਪ੍ਰੀਤ ਸਿੰਘ ਚਾਹਲ, ਵਿਸ਼ਾਲ ਠਾਕਰ, ਮਨਿੰਦਰਜੀਤ ਸਿੰਘ ਗਹਿਰੀ, ਸਿਮਰਨ ਸਿੰਘ ਭੁੱਲਰ, ਸਰਬਜੀਤ ਸਿੰਘ ਢਿੱਲੋਂ, ਦਿਆਲ ਸਿੰਘ, ਸੁਖਦੇਵ ਸਿੰਘ ਟਪਿਆਲਾ, ਵਿਜੇ ਕੁਮਾਰ, ਦਲਬੀਰ ਸਿੰਘ ਪੱਡਾ, ਹਰਪ੍ਰੀਤ ਸਿੰਘ ਸੇਖੋਂ, ਦਲਜੀਤ ਸਿੰਘ ਸ਼ੇਰਗਿੱਲ ਅਤੇ ਹੋਰ ਹਾਜ਼ਰ ਸਨ ।

LEAVE A REPLY

Please enter your comment!
Please enter your name here