ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਜੇ ਕੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਵਿਚ ਦੀਵਲੀ ਦੇ ਸੰਬੰਧ ਵਿਚ ਇੰਟਰ ਹਾਊਸ ਰੰਗੋਲੀ ਪ੍ਰਤੀਯੋਗਤਾ ਕਰਵਾਈ ਗਈ। ਬੱਚਿਆਂ ਨੇ ਆਪਸੀ ਸਹਿਯੋਗ ਨਾਲ ਸੁੰਦਰ ਅਤੇ ਕਲਾਤਮਕ ਰੰਗੋਲੀਆਂ ਬਣਾਈਆਂ। ਰੰਗੋਲੀ ਪ੍ਰਤੀਯੋਗਤਾ ਨੂੰ ਦੋ ਭਾਗਾਂ ਵਿਚ ਕਰਵਾਇਆ ਗਿਆ। ਪਹਿਲਾ ਜੂਨੀਅਰ ਵਿੰਗ ਜਿਸ ਵਿਚ ਛੇਵੀਂ ਤੋਂ ਨੌਵੀਂ ਜਮਾਤ ਤੱਕ ਦੇ ਬੱਚਿਆਂ ਨੇ ਸੁੰਦਰ ਰੰਗੋਲੀਆਂ ਬਣਾਈਆਂ ਅਤੇ ਇਸ ਵਿਚ ਗਾਂਧੀ ਹਾਊਸ ਨੇ ਪਹਿਲਾ, ਸੁਭਾਸ਼ ਹਾਊਸ ਨੇ ਦੂਸਰਾ ਅਤੇ ਸ਼ਾਸਤਰੀ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਦੂਸਰਾ ਸੀਨੀਅਰ ਵਿੰਗ ਜਿਸ ਵਿਚ ਦਸਵੀਂ, ਗਿਆਰਵੀਂ ਅਤੇ ਬਾਹਰਵੀਂ ਜਮਾਤ ਦੇ ਬੱੱਚਿਆਂ ਨੇ ਭਾਗ ਲਿਆ। ਜਿਸ ਵਿਚ ਗਾਂਧੀ ਹਾਊਸ ਨੇ ਪਹਿਲਾ, ਸ਼ਾਸਤਰੀ ਹਾਊਸ ਨੇ ਦੂਸਰਾ ਅਤੇ ਭਗਤ ਸਿੰਘ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨਿਰਦੇਸ਼ਕ ਪ੍ਰਦੀਪ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗ੍ਰਾਮ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਨੇ ਰੰਗੋਲੀ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਰੰਗੋਲੀ ਸਾਡੇ ਉਤਸਵਾਂ ਵਿਚ ਰੰਗ ਭਰਦੀ ਹੈ। ਰੰਗ ਸਾਨੂੰ ਖੁਸ਼ਹਾਲੀ ਪ੍ਰਦਾਨ ਕਰਦੇ ਹਨ ਅਤੇ ਤਿਉਹਾਰਾਂ ਵਿਚ ਜਾਨ ਪਾ ਦਿੰਦੇ ਹਨ । ਰੰਗੋਲੀ ਘਰ ਵਿਚ ਸਾਕਾਰਾਤਮਕ ਊਰਜਾ ਲਿਆਉਦੀ ਹੈ । ਇਸ ਮੌਕੇ ਤੇ ਨਿਰਦੇਸ਼ਕਾ ਰੀਤੂ ਸ਼ਰਮਾ,ਪ੍ਰਿੰਸੀਪਲ ਐਸ.ਪੀ ਕਾਲੀਆ, ਵੀਨਾ ਮਹਿਤਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸੀ ।