ਜੇਤੂ ਉਮੀਦਵਾਰਾਂ ਨਾਲ ਦੁਪਹਿਰ ਦੇ ਖਾਣੇ ‘ਤੇ ਅਹਿਮ ਵਿਚਾਰਾਂ
ਮੈਰੀਲੈਡ-( ਗਿੱਲ ) ਸਿੱਖ ਕੁਮਿਨਟੀ ਦੇ ਮੈਰੀਲੈਡ ਦੇ ਨੇਤਾਵਾਂ ਨੇ ਪ੍ਰਾਇਮਰੀ ਡੈਮੋਕਰੇਟਕ ਜੇਤੂ ਉਮੀਦਵਾਰਾਂ ਨਾਲ ਲੰਚ ਮੀਟਿੰਗ ਮੈਡ ਕਾਉ ਰੈਸਟੋਰੈਟ ਕਾਰਕ ਵਿਖੇ ਕੀਤੀ ਗਈ ਹੈ। ਜਿਸ ਵਿੱਚ ਮਾਰਕ ਐਰਲਿਚ ਕਾਉਟੀ ਅਗਜੈਕਟਿਵ , ਟਾਮ ਡਿਨੋਗਾ ਕਾਉਟੀ ਕੋਸਲਮੈਨ ਤੇ ਗਲੈਨ ਆਈ ਵੀ ਕਾਗਰਸਮੈਨ ਨੇ ਹਿੱਸਾ ਲਿਆ।ਸਿੱਖ ਕੁਮਿਨਟੀ ਵੱਲੋਂ ਗੁਰਚਰਨ ਸਿੰਘ ਪ੍ਰਧਾਨ ਵੱਲਡ ਯੂਨਾਇਟਿਡ ਸੰਸਥਾ,ਡਾਕਟਰ ਸੁਰਿੰਦਰ ਸਿੰਘ ਗਿੱਲ ਸਕੱਤਰ ਸਿੱਖਸ ਆਫ ਯੂ ਐਸ ਏ ਤੇ ਅਮਰ ਸਿੰਘ ਮੱਲੀ ਸਾਬਕਾ ਚੇਅਰ ਮੈਨ ਗੁਰੂ ਨਾਨਕ ਫਾਊਡੇਸ਼ਨ ਗੁਰਦੁਆਰਾ ਨੇ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਗੁਰਚਰਨ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਪਹਿਚਾਣ ਸਰਕਾਰੀ ਪੱਧਰ ਤੇ ਹੋਣੀ ਲਾਜ਼ਮੀ ਹੈ। ਕਿਉਂਕਿ ਇਹਨਾਂ ਦਾ ਵੋਟ ਬੈਂਕ ਖ਼ਾਸ ਅਹਿਮੀਅਤ ਰੱਖਦਾ ਹੈ। ਜਿਸ ਤੇ ਕਾਊਟੀ ਅਗਜੈਕਟਿਵ ਨੇ ਮੋਹਰ ਲਗਾਈ ਕਿ ਇਸ ਬਾਰੇ ਮੇਰੀ ਪਹਿਲ ਕਦਮੀ ਹੋਵੇਗੀ।ਵਿਸਾਖੀ ,ਦਿਵਾਲੀ,ਰਮਜ਼ਾਨ ਜਿਹੇ ਤਿਉਹਾਰਾਂ ਨੂੰ ਕਾਉਟੀ ਪੱਧਰ ਤੇ ਮਨਾਉਣ ਨੂੰ ਤਰਜੀਹ ਦੇਣਾ ਸਮੇ ਦੀ ਲੋੜ ਹੈ।ਜਿਸ ਦੀ ਸ਼ੁਰੂਆਤ ਵਿਸਾਖੀ ਨਾਲ ਕੀਤੀ ਜਾਵੇਗੀ।ਗੁਰਚਰਨ ਸਿੰਘ ਨੇ ਅੱਗੇ ਕਿਹਾ ਕਿ ਸਾਰੇ ਡੈਮੋਕਰੇਟਕ ਜੇਤੂ ਉਮੀਦਵਾਰਾਂ ਦਾ ਜਲਦੀ ਰਾਤਰੀ ਭੋਜ ਅਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਾਊਥ ਏਸ਼ੀਅਨ ਦੀ ਗਿਣਤੀ ਭਾਰੀ ਹੋਵੇਗੀ।ਜਿਸ ਲਈ ਸਿਤੰਬਰ ਦਾ ਪਹਿਲਾ ਹਫ਼ਤਾ ਚੁਣਿਆ ਗਿਆ ਹੈ।
ਅਮਰ ਸਿੰਘ ਮੱਲੀ ਨੇ ਕਿਹਾ ਕਿ ਕਾਊਟੀ ਵਿੱਚ ਇੰਟਰਫੇਥ ਕਮਿਸ਼ਨ ਹੋਣਾ ਲਾਜ਼ਮੀ ਹੈ,ਤਾਂ ਜੋ ਹਰੇਕ ਕੁਮਿਨਟੀ ਦੇ ਨੁੰਮਾਇਦੇ ਨੂੰ ਥਾਂ ਦਿੱਤੀ ਜਾ ਸਕੇ। ਇਸ ਨਾਲ ਹਰ ਕੁਮਿਨਟੀ ਨੁੰਮਾਇਦਾ ਅਪਨੀ ਅਪਨੀ ਮੁਸ਼ਕਲ ਸਾਂਝੀ ਕਰ ਸਕੇ।
ਡਾਕਟਰ ਸੁਰਿੰਦਰ ਗਿੱਲ ਨੇ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਇਹ ਹਰ ਸਮੇ ਕੁਦਰਤੀ ਆਫ਼ਤਾਂ ਵੇਲੇ ਮਾਨਵਤਾ ਦੀ ਸੇਵਾ ਕਰਦੀ ਹੈ। ਇਹ ਚਹੁੰਦੇ ਹਨ ਕਿ ਕੋਈ ਬੰਦ ਸਕੂਲ ਜਾਂ ਕੋਈ ਸਰਕਾਰ ਵੱਲੋਂ ਥਾਂ ਦਿੱਤੀ ਜਾਵੇ। ਜਿੱਥੇ ਸਾਊਥ ਏਸ਼ੀਅਨ ਵੋਮੈਨ ਸ਼ੈਲਟਰ,ਪੰਹਾਬੀ ਸਕੂਲ,ਅੰਗਰੇਜ਼ੀ ਸਿਖਾਉਣ ਤੇ ਕਲਚਰਲ ਹੈਰੀਟੇਜ ਦਾ ਕਾਰਜ ਸ਼ੁਰੂ ਕੀਤਾ ਜਾ ਸਕੇ। ਜਿਸ ਨਾਲ ਰੋਜ਼ਗਾਰ ਦੇ ਵਸੀਲੇ ਮੁਹਈਆ ਕੀਤੇ ਜਾ ਸਕਣ ਤੇ ਕਮਿਨਟੀ ਦੀਆਂ ਗਤੀ ਵਿਧੀਆਂ ਕੀਤੀਆਂ ਜਾ ਸਕਣ। ਜਿਸ ਲਈ ਕੋਸਲਮੈਨ ਨੂੰ ਬੰਦ ਸਕੂਲਾਂ ਦੀ ਲਿਸਟ ਸੋਪੀ ਗਈ। ਜੋ ਅਗਲੀ ਕਾਰਵਾਈ ਲਈ ਰਾਬਤਾ ਕਾਇਮ ਕਰਕੇ ਇਸ ਪ੍ਰੋਜੈਕਟ ਤੇ ਕਾਰਵਾਈ ਕਰਨਗੇ। ਕਾਊਟੀ ਅਗਜੈਕਟਿਵ ਨੂੰ ਸਿਸਟਰ ਸਿਟੀ ਬਠਿੰਡਾ ਜਿਲੇ ਦੀ ਸਬ ਡਵੀਜ਼ਨ ਤਲਵੰਡੀ ਸਾਬੋ ਵੱਲੋਂ ਮਿਉਸਪਲ ਕਮੇਟੀ ਦਾ ਪੱਤਰ ਸੋਪਿਆ ਗਿਆ।ਜਿਸ ਤੇ ਅਗਲੀ ਕਾਰਵਾਈ ਲਈ ਸਹੀ ਪਾਈ ਜਾ ਸਕੇ। ਮਾਰਕ ਨੇ ਭਾਰਤ ਜਾਣ ਤੇ ਵੱਖਰੇ ਤੋਰ ਤੇ ਪੰਜਾਬ ਜਾਣ ਲਈ ਦਿਲਚਸਪੀ ਦਿਖਾਈ ਗਈ ਹੈ। ਜਿਸ ਲਈ ਪੰਜ ਮੈਂਬਰੀ ਟੀਮ ਜਨਵਰੀ ਵਿੱਚ ਜਾਵੇਗੀ।
ਅਖੀਰ ਵਿੱਚ ਤਿੰਨਾਂ ਸ਼ਖਸੀਅਤਾ ਨੂੰ ਸਨਮਾਨਿਤ ਕੀਤਾ ਗਿਆ । ਜਿਸ ਦੇ ਇਵਜ਼ਾਨੇ ਚਾਰ ਸੋ ਸਾਲਾ ਤੇ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੰਬੰਧੀ ਜਾਰੀ ਕਿਤਾਬ ਨੂੰ ਭੇਟ ਕੀਤਾ ਗਿਆ। ਜਿਸ ਤੇ ਮਾਰਕ ਐਰਲਿਚ ਕਾਉਟੀ ਅਗਜੈਕਟਿਵ ,ਟਾਮ ਡਿਨੋਗਾ ਕੋਸਲਮੈਨ ਤੇ ਗਲੈਨ ਆਈ ਵੀ ਕਾਗਰਸਮੈਨ ਨੇ ਕਿਹਾ ਕਿ ਸਿੱਖਾਂ ਦੇ ਨੋਵੇ ਪ੍ਰਫਿਟ ਦਾ ਬਲੀਦਾਨ ਹਿੰਦੂ ਕੋਮ ਲਈ ਬਹੁਤ ਅਹਿਮੀਅਤ ਰੱਖਦਾ ਹੈ। ਜਿਸ ਦੀਆਂ ਸਿੱਖਿਆਵਾਂ ਮਾਨਵਤਾ ਲਈ ਪ੍ਰੇਰਨਾ ਸਰੋਤ ਹਨ।
ਸਮੁੱਚੀ ਮੀਟਿੰਗ ਸਿੱਖ ਕੁਮਿਨਟੀ ਤੇ ਸਾਊਥ ਏਸ਼ੀਅਨ ਲਈ ਲਾਹੇਵੰਦ ਸਾਬਤ ਹੋਈ ਹੈ।